Xiaomi ਨੇ ਉਡਾਇਆ ਐਪਲ ਦਾ ਮਜ਼ਾਕ, ਨਵੇਂ iPhones ਦੀ ਕੀਮਤ ''ਚ ਵੇਚ ਰਹੀ ਹੈ ਇਹ 4 ਪ੍ਰੋਡਕਟਸ

09/17/2018 2:07:47 PM

ਗੈਜੇਟ ਡੈਸਕ— ਸ਼ਿਓਮੀ ਨੂੰ 'Apple of China' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸੱਚ ਕਹੀਏ ਤਾਂ ਇਹ ਚੀਨੀ ਕੰਪਨੀ ਐਪਲ ਤੋਂ ਬੇਹੱਦ ਪ੍ਰੇਰਿਤ ਨਜ਼ਰ ਆਉਂਦੀ ਹੈ। ਹਾਲਾਂਕਿ ਹੁਣ ਸ਼ਿਓਮੀ ਨੇ ਐਪਲ ਦਾ ਮਜ਼ਾਕ ਉਡਾਉਣ ਦਾ ਕੰਮ ਕੀਤਾ ਹੈ। ਇਸ ਲਈ ਹਥਿਆਰ ਬਣੇ ਹਨ ਹਾਲ ਹੀ 'ਚ ਲਾਂਚ ਹੋਏ ਆਈਫੋਨ ਦੇ ਨਵੇਂ ਮਾਡਲ। ਦਰਅਸਲ, ਸ਼ਿਓਮੀ ਨੇ ਨਵੇਂ ਆਈਫੋਨ ਪ੍ਰੋਡਕਟਸ ਦੇ ਜਵਾਬ 'ਚ ਆਪਣੇ ਪ੍ਰੋਡਕਟ ਦੇ ਬੰਡਲ ਉਤਾਰੇ ਹਨ। ਇਨ੍ਹਾਂ ਦੇ ਨਾਂ ਵੀ ਐਪਲ ਦੇ ਨਵੇਂ ਆਈਫੋਨ ਮਾਡਲਸ- iPhone XS, iPhone XS Max ਅਤੇ iPhone XR ਤੋਂ ਪ੍ਰੇਰਿਤ ਹਨ। ਇਸ ਤੋਂ ਇਲਾਵਾ ਸ਼ਿਓਮੀ ਦੇ ਪ੍ਰੋਡਕਟ ਬੰਡਲ ਦੀ ਕੀਮਤ ਵੀ ਨਵੇਂ ਆਈਫੋਨ ਮਾਡਲ ਦੀ ਕੀਮਤ ਨਾਲ ਮੇਲ ਖਾਂਦੀ ਹੈ। ਮਤਲਬ ਸਾਫ ਹੈ ਕਿ ਸ਼ਿਓਮੀ ਦੱਸਣਾ ਚਾਹੁੰਦੀ ਹੈ ਕਿ ਗਾਹਕ ਇਕ ਆਈਫੋਨ ਦੀ ਕੀਮਤ 'ਚ ਕਈ ਸ਼ਿਓਮੀ ਪ੍ਰੋਡਕਤਟਸ ਖਰੀਦ ਸਕਦੇ ਹਨ।

PunjabKesari

ਚੀਨੀ ਟੈਕਨਾਲੋਜੀ ਕੰਪਨੀ ਨੇ ਘਰੇਲੂ ਬਾਜ਼ਾਰ 'ਚ ਨਵੇਂ ਪ੍ਰੋਡਕਟ ਬੰਡਲ ਉਤਾਰੇ ਹਨ। ਗੂਗਲ ਟ੍ਰਾਂਸਲੇਸ਼ਨ ਮੁਤਾਬਕ, ਇਨ੍ਹਾਂ ਦੇ ਨਾਂ 'XR Suit', 'XS Suit' ਅਤੇ 'XS Max Set' ਹਨ। ਇਨ੍ਹਾਂ ਪ੍ਰੋਡਕਟ ਬੰਡਲ ਦੀ ਕੀਮਤ ਉਸੇ ਨਾਂ ਵਾਲੇ ਆਈਫੋਨ ਮਾਡਲ ਦੀ ਸ਼ੁਰੂਆਤੀ ਕੀਮਤ ਦੇ ਬਰਾਬਰ ਹੈ। 
ਸ਼ਿਓਮੀ XR ਬੰਡਲ 'ਚ ਸ਼ਿਓਮੀ ਮੀ 8 ਐੱਸ.ਈ. ਸਮਾਰਟਫੋਨ, 12.5 ਇੰਚ ਮੀ ਨੋਟਬੁੱਕ ਏਅਰ, ਮੀ ਬੈਂਡ 3, ਬਲੂਟੁੱਥ ਮਿੰਨੀ ਹੈੱਡਸੈੱਟ ਦਿੱਤੇ ਜਾ ਰਹੇ ਹਨ। ਇਸ ਦੀ ਕੀਮਤ ਹੈ 6,499 ਚੀਨੀ ਯੁਆਨ (ਕਰੀਬ 68,200 ਰੁਪਏ)। ਇਸ ਪ੍ਰੋਡਕਟ ਬੰਡਲ 'ਚ ਗਾਹਕਾਂ ਨੂੰ ਆਈਫੋਨ XR ਦੀ ਸ਼ੁਰੂਆਤੀ ਕੀਮਤ 'ਚ ਕਈ ਡਿਵਾਈਸ ਦਿੱਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਇਸ ਸਾਲ ਦਾ ਸਭ ਤੋਂ ਕਿਫਾਇਤੀ ਆਈਫੋਨ ਮਾਡਲ ਹੈ।

PunjabKesari

ਅੱਗਲਾ ਹਹੈ XS ਬੰਡਲ, ਜਿਸ ਦੀ ਕੀਮਤ ਹੈ 8,699 ਚੀਨੀ ਯੁਆਨ (ਕਰੀਬ 91,300 ਰੁਪਏ)। ਇਹ ਆਈਫੋਨ ਐਕਸ ਐੱਸ ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ ਹੈ। ਇਸ ਪ੍ਰੋਡਕਟ ਬੰਡਲ 'ਚ ਸ਼ਿਓਮੀ ਆਪਣਾ ਮੀ ਮਿਕਸ 2 ਐੱਸ ਸਮਾਰਟਫੋਨ, 13.3 ਇੰਚ ਮੀ ਨੋਟਬੁੱਕ ਏਅਰ, ਮੀ ਬੈਂਡ ਅਤੇ ਮੀ ਬਲੂਟੁੱਥ ਮਿੰਨੀ ਹੈੱਡਸੈੱਟ ਦੇ ਰਹੀ ਹੈ। ਇਸ ਦੀ ਕੀਮਤ ਚੀਨ 'ਚ ਆਈਫੋਨ ਐਕਸ ਐੱਸ ਦੀ ਸ਼ੁਰੂਆਤੀ ਕੀਮਤ ਦੇ ਬਰਾਬਰ ਹੈ।

ਅਖੀਰ 'ਚ ਸ਼ਿਓਮੀ ਦਾ ਐਕਸ ਐੱਸ ਮੈਕਸ ਬੰਡਲ ਹੈ। ਇਸ ਬੰਡਲ 'ਚ ਮੀ 8 ਸਮਾਰਟਫੋਨ, ਮੀ ਨੋਟਬੁੱਕ ਪ੍ਰੋ ਲੈਪਟਾਪ, ਮੀ ਬੈਂਡ 3 ਅਤੇ ਮੀ ਬਲੂਟੁੱਥ ਨੈੱਕਬੈਂਡ ਦਿੱਤਾ ਜਾ ਰਿਹਾ ਹੈ। ਇਸ ਬੰਡਲ ਦੀ ਕੀਮਤ ਹੈ 9,599 ਚੀਨੀ ਯੁਆਨ (ਕਰੀਬ 1,00,700 ਰੁਪਏ। ਇਹੀ ਕੀਮਤ ਆਈਫੋਨ ਐਕਸ ਐੱਸ ਮੈਕਸ ਦੇ ਸ਼ੁਰੂਆਤੀ ਵੇਰੀਐਂਟ ਦੀ ਹੈ।


Related News