ਸ਼ਾਊਮੀ ਦੀ ਭਾਰਤੀ ਯੂਨਿਟ 'ਤੇ ED ਦੀ ਵੱਡੀ ਕਾਰਵਾਈ, ਚੀਨੀ ਕੰਪਨੀ ਦੇ ਸ਼ੇਅਰਾਂ 'ਚ ਗਿਰਾਵਟ

05/04/2022 10:02:03 AM

ਨਵੀਂ ਦਿੱਲੀ : ਸ਼ਾਊਮੀ ਇੰਡੀਆ ਐੱਮ. ਆਈ. ਨੇ ਬ੍ਰਾਂਡ ਨਾਂ ਤਹਿਤ ਭਾਰਤ 'ਚ ਮੋਬਾਇਲ ਫੋਨ ਯੂਜਰਸ ਦਾ ਇਕ ਵੱਡਾ ਹਿੱਸਾ ਕਬਜ਼ਾ ਰੱਖਿਆ ਹੈ। ਕਈ ਚੀਨੀ ਕੰਪਨੀਆਂ 'ਚੋਂ ਇਕ ਸ਼ਾਊਮੀ ਦੇਸ਼ ਦੇ ਸਭ ਤੋਂ ਵੱਡੇ ਮੋਬਾਇਲ ਬ੍ਰਾਂਡਾਂ 'ਚੋਂ ਇਕ ਹੈ ਅਤੇ ਦੇਸ਼ 'ਚ ਕਾਫੀ ਲੋਕਪ੍ਰਿਯ ਹੈ। ਹਾਲਾਂਕਿ ਪਿਛਲੇ ਕੁੱਝ ਮਹੀਨਿਆਂ 'ਚ ਸ਼ਾਊਮੀ ਅਤੇ ਭਾਰਤ ਸਰਕਾਰ ਵਿਚਕਾਰ ਪਰੇਸ਼ਾਨੀ ਕਾਫ਼ੀ ਵੱਧ ਗਈ ਹੈ, ਜਿਸ ਕਾਰਨ ਭਾਰਤੀ ਇਨਫੋਰਸਮੈਂਟ ਡਾਇਰੈਕਟੋਰੇਟ ਈ. ਡੀ. ਨੇ ਕੰਪਨੀ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਈ. ਡੀ. ਨੇ ਪਿਛਲੇ ਦਿਨੀ ਫੇਮਾ ਤਹਿਤ ਸ਼ਾਊਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ 5,551 ਕਰੋੜ ਰੁਪਏ ਜ਼ਬਤ ਕੀਤੇ ਸਨ।

ਇਹ ਵੀ ਪੜ੍ਹੋ : ਬੀਬੀ 'ਰਾਜਿੰਦਰ ਕੌਰ ਭੱਠਲ' ਨੂੰ ਸਰਕਾਰੀ ਕੋਠੀ ਖ਼ਾਲੀ ਕਰਨ ਦੇ ਹੁਕਮ, ਇਸ ਤਾਰੀਖ਼ ਤੱਕ ਮਿਲਿਆ ਸਮਾਂ

ਈ. ਡੀ. ਦੀ ਇਸ ਕਾਰਵਾਈ ਤੋਂ ਬਾਅਦ ਹਾਂਗਕਾਂਗ ਦੇ ਸ਼ੇਅਰ ਲਿਸਟ 'ਚ ਮੰਗਲਵਾਰ ਸਵੇਰੇ ਸ਼ਾਊਮੀ ਦੇ ਸ਼ੇਅਰ ਗਿਰਾਵਟ ਦੇ ਨਾਲ ਦਰਜ ਕੀਤੇ ਗਏ। ਲਗਭਗ $730 ਮਿਲੀਅਨ ਜ਼ਬਤ ਕਰਨ ਤੋਂ ਬਾਅਦ ਸ਼ਾਊਮੀ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਖ਼ਬਰਾਂ ਮੁਤਾਬਕ ਸ਼ਾਊਮੀ ਦੇ ਸ਼ੇਅਰ $11.46 (US $1.46) ਤੱਕ 6 ਫ਼ੀਸਦੀ ਤੱਕ ਡਿਗ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਸ਼ਾਊਮੀ ਨੂੰ ਕਾਫੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਪਲਾਸਟਿਕ ਦੇ 4 ਥੈਲਿਆਂ 'ਚ ਪੈਕ ਕੀਤੇ ਲਾਸ਼ ਦੇ ਟੋਟੇ, ਸਿਰਫ ਇਕ ਲੱਤ ਤੇ ਬਾਂਹ ਮਿਲੀ
ਜਾਣੋ ਕੀ ਹੈ ਪੂਰਾ ਮਾਮਲਾ
ਇਕ ਖ਼ਬਰ ਮੁਤਾਬਕ ਈ. ਡੀ. ਨੇ ਸ਼ਾਊਮੀ 'ਤੇ ਭਾਰਤ 'ਚ ਵਿਦੇਸ਼ ਮੁਦਰਾ ਕਾਨੂੰਨਾਂ ਦੇ ਉਲੰਘਣ ਦਾ ਦੋਸ਼ ਲਾਇਆ ਹੈ। ਈ. ਡੀ. ਦੇ ਅਧਿਕਾਰਿਤ ਟਵਿੱਟਰ ਤੋਂ ਇਕ ਪੋਸਟ ਜਾਰੀ ਕੀਤਾ ਗਿਆ ਹੈ, ਜਿਸ 'ਚ ਏਜੰਸੀ ਨੇ ਖ਼ੁਲਾਸਾ ਕੀਤਾ ਹੈ ਕਿ ਈ. ਡੀ. ਨੇ ਵਿਦੇਸ਼ ਮੁਦਰਾ ਪ੍ਰਬੰਧਨ ਐਕਟ 1999 ਦੇ ਨਿਯਮਾਂ ਤਹਿਤ ਬੈਂਕ ਖਾਤਿਆਂ 'ਚ ਪਏ ਮੈਸਰਸ ਸ਼ਾਊਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ 5551.27 ਕਰੋੜ ਰੁਪਏ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ ਈ. ਡੀ. ਨੇ ਖ਼ੁਲਾਸਾ ਕੀਤਾ ਹੈ ਕਿ ਉਹ ਦਸੰਬਰ 2021 ਤੋਂ ਸ਼ਾਊਮੀ ਦੀ ਜਾਂਚ ਕਰ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੀਨੀ ਕੰਪਨੀ 'ਤੇ ਵਿਦੇਸ਼ੀ ਮੁਦਰਾ 'ਤੇ ਭਾਰਤ ਦੇ ਸਖ਼ਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਗੈਰ ਕਾਨੂੰਨੀ ਬਾਹਰੀ ਪੈਸੇ ਭੇਜਣ ਦਾ ਦੋਸ਼ ਲਾਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਬਿਆਨ ਮੁਤਾਬਕ ਭਾਰਤੀ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਸ਼ਾਊਮੀ ਤਕਨਾਲੋਜੀ ਇੰਡੀਆ ਨੇ ਸਥਾਨਕ ਨਿਰਮਾਤਾਵਾਂ ਤੋਂ ਆਪਣੇ ਫੋਨ ਖ਼ਰੀਦੇ ਹਨ ਅਤੇ ਇਸੇ ਤਰ੍ਹਾਂ ਤਿੰਨ ਵਿਦੇਸ਼ੀ ਆਧਾਰਿਤ ਇਕਾਈਆਂ ਤੋਂ ਕੋਈ ਸੇਵਾ ਪ੍ਰਾਪਤ ਨਹੀਂ ਕੀਤੀ ਹੈ, ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਰਕਮ ਟਰਾਂਸਫਰ ਕੀਤੀ ਗਈ ਹੈ। ਕੰਪਨੀ ਨੇ ਰਾਇਲਟੀ ਦੀ ਆੜ 'ਚ ਗੈਰ ਕਾਨੂੰਨੀ ਤਰੀਕੇ ਨਾਲ ਇੱਥੋਂ ਕਮਾਈ ਕੀਤੀ ਅਤੇ ਰਕਮ ਨਾ ਸਿਰਫ ਦੇਸ਼ ਤੋਂ ਬਾਹਰ ਭੇਜੀ, ਸਗੋਂ ਬਾਕੀ ਫੇਮਾ ਦਾ ਉਲੰਘਣ ਕਰਦੇ ਹੋਏ ਇੱਥੇ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਵੀ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News