ਊਰਜਾ ਸੰਕਟ ਅਤੇ ਹੌਲੀ ਸੰਸਾਰਿਕ ਮੰਗ ਦੀ ਮਾਰ ਝੱਲ ਰਿਹਾ ਹੈ ਬੰਗਲਾਦੇਸ਼ ਕੱਪੜਾ ਉਦਯੋਗ

08/13/2022 6:17:29 PM

ਬਿਜਨੈੱਸ ਡੈਸਕ- ਦੁਨੀਆ 'ਚ ਕੱਪੜਾ ਉਦਯੋਗ ਦਾ ਦੂਜੇ ਨੰਬਰ 'ਤੇ ਨਿਰਯਾਤਕ ਬੰਗਲਾਦੇਸ਼ ਇਨ੍ਹੀਂ ਦਿਨੀਂ ਦੋਹਰੀ ਮਾਰ ਨਾਲ ਜੂਝ ਰਿਹਾ ਹੈ। ਇਕ ਪਾਸੇ ਬੰਗਲਾਦੇਸ਼ ਖੇਤਰ ਵਿਆਪੀ ਊਰਜਾ ਸੰਕਟ ਤੋਂ ਪਰੇਸ਼ਾਨ ਹੈ। ਉਧਰ ਹੁਣ ਕੱਪੜਾ ਨਿਰਯਾਤ ਦੇ ਆਰਡਰ ਵੀ ਘੱਟ ਹੋ ਰਹੇ ਹਨ। ਕੱਪੜਾ ਉਦਯੋਗਪਤੀ ਅਤੇ ਵਪਾਰੀਆਂ ਦਾ ਮੰਨਣਾ ਹੈ ਕਿ ਪਿਛਲੇ ਤਿੰਨ ਸਾਲਾਂ 'ਚ ਵਰਤਮਾਨ 'ਚ ਸਭ ਤੋਂ ਵੱਡੀ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਬੰਗਲਾਦੇਸ਼ ਨੇ ਤਰਲੀਕ੍ਰਿਤ ਕੁਦਰਤੀ ਗੈਸ ਨੂੰ ਖਰੀਦਣਾ ਬੰਦ ਕਰ ਦਿੱਤਾ ਸੀ। ਉਹ ਹੁਣ ਲੰਬੀ ਮਿਆਦ ਦੀ ਸਪਲਾਈ ਲਈ ਰਣਨੀਤੀ ਬਣਾ ਰਿਹਾ ਹੈ। ਕਿਉਂਕਿ ਰੂਸ-ਯੂਕ੍ਰੇਨ ਯੁੱਧ ਨਾਲ ਕੁਦਰਤੀ ਊਰਜਾ ਸੰਕਟ ਪੈਦਾ ਹੋਇਆ।
ਵਿਸ਼ਵ 'ਚ ਚੀਨ ਤੋਂ ਬਾਅਦ ਬੰਗਲਾਦੇਸ਼ ਦੂਜੇ ਨੰਬਰ ਦਾ ਕੱਪੜਾ ਨਿਰਯਾਤਕ ਹੈ ਜੋ ਹੁਣ ਊਰਜਾ ਸੰਕਟ ਦੇ ਨਾਲ ਹੌਲੀ ਸੰਸਾਰਿਕ ਮੰਗ ਦੀ ਮਾਰ ਝੱਲ ਰਿਹਾ ਹੈ। ਫੈਸ਼ਨ ਬ੍ਰਾਂਡ ਟਾਮੀ ਹਿਲਫਿਗਰ ਦੀ ਮੂਲ ਕੰਪਨੀ ਪੀ.ਵੀ.ਐੱਚ. ਕਾਰਪ ਅਤੇ ਇੰਡੀਟੈਕਸ ਐੱਸ.ਏ. ਦੀ ਜਾਰਾ ਦੇ ਸਪਲਾਈਕਰਤਾ ਪਲਮੀ ਫੈਸ਼ਨ ਲਿਮਟਿਡ ਦੇ ਜੁਲਾਈ ਮਹੀਨੇ ਦੇ ਨਵੇਂ ਆਰਡਰ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਘੱਟ ਹੋ ਗਏ ਹਨ। ਇਸ ਦਾ ਅਸਰ ਬੰਗਲਾਦੇਸ਼ ਦੇ ਕੱਪੜਾ ਉਦਯੋਗ 'ਚ ਕੰਮ ਕਰਨ ਵਾਲੇ ਅਧਿਕਾਰੀ ਕਰਮਚਾਰੀਆਂ 'ਤੇ ਵੀ ਪੈ ਰਿਹਾ ਹੈ।  
ਬਾਜ਼ਾਰਾਂ 'ਚ ਟਾਲਿਆ ਜਾ ਰਿਹੈ ਤਿਆਰ ਮਾਲ ਦਾ ਸ਼ਿਪਮੈਂਟ
ਯੂਰਪੀ ਅਤੇ ਅਮਰੀਕੀ ਦੋਵਾਂ ਬਾਜ਼ਾਰਾਂ 'ਚ ਖੁਦਰਾ ਵਿਕਰੇਤਾ ਤਿਆਰ ਉਤਪਾਦਾਂ ਦੇ ਸ਼ਿਪਮੈਂਟ ਨੂੰ ਟਾਲਨ ਲੱਗੇ ਹਨ। ਉਧਰ ਕਈ ਵਪਾਰੀ ਤਾਂ ਆਰਡਰ 'ਚ ਵੀ ਦੇਰੀ ਕਰ ਰਹੇ ਹਨ। ਨਿਰਯਾਤ ਸਥਲਾਂ 'ਚ ਮੁਦਰਾਸਫੀਤੀ ਵਧਣ ਨਾਲ ਇਸ ਦਾ ਗੰਭੀਰ ਅਸਰ ਵੀ ਦਿਖਣ ਲੱਗਾ ਹੈ। 
ਆਰਡਰਾਂ ਦੀ ਘਟਨਾ ਹੁਣ ਦੇਸ਼ ਦੀ ਅਰਥਵਿਵਸਥਾ ਦੇ ਲਈ ਘਾਤਕ ਸਿੱਧ ਹੋ ਸਕਦੀ ਹੈ ਕਿਉਂਕਿ ਕੱਪੜਾ ਉਦਯੋਗ ਕੁੱਲ ਘਰੇਲੂ ਉਤਪਾਦ ਦਾ ਦਸ ਫੀਸਦੀ ਤੋਂ ਜ਼ਿਆਦਾ ਮਾਲ ਤਿਆਰ ਕਰਦਾ ਹੈ। ਜਿਸ ਨਾਲ 4.4 ਮਿਲੀਅਨ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਲਈ ਅਧਿਕਾਰੀ ਵਿਆਪਕ ਊਰਜਾ ਸੰਕਟ ਤੋਂ ਨਿਪਟਣ ਲਈ ਈਂਧਨ ਭੰਡਾਰ ਨੂੰ ਸੁਰੱਖਿਅਤ ਕਰਨ ਅਤੇ ਬਿਜਲੀ ਕਟੌਤੀ ਦਾ ਸਹਾਰਾ ਲੈ ਰਹੇ ਹਨ।
ਤਿੰਨ ਘੰਟੇ ਤੱਕ ਜੇਨਰੇਟਰ 'ਤੇ ਰਹਿਣਾ ਪੈਂਦਾ ਹੈ ਨਿਰਭਰ
ਊਰਜਾ ਸੰਕਟ ਨੇ ਹੁਣ ਵਪਾਰ ਕਰਨ ਦੀ ਲਾਗਤ ਕਾਫੀ ਵਧਾ ਦਿੱਤੀ ਹੈ। ਸਪਲਾਈ ਕਰਨ ਵਾਲੇ ਪ੍ਰਮੁੱਖ ਨਿਰਯਾਤਕ ਸਟੈਂਡਰਡ ਗਰੁੱਪ ਲਿਮਟਿਡ, ਗੈਪ ਇੰਕ ਅਤੇ ਐੱਚ ਐਂਡ ਐੱਮ ਹੇਨੇਸ ਐਂਡ ਮਾਰੀਟਜ਼ ਏਬੀ ਬੰਗਲਾਦੇਸ਼ ਦੇ ਬਾਹਰੀ ਇਲਾਕੇ 'ਚ ਆਪਣੀ ਰੰਗਾਈ ਅਤੇ ਧੁਲਾਈ ਇਕਾਈਆਂ ਨੂੰ ਚਲਾਉਂਦਾ ਹੈ। ਕੰਪਨੀ ਦੇ ਅਧਿਕਾਰੀਆਂ ਮੁਤਾਬਕ ਦਿਨ 'ਚ ਘੱਟ ਤੋਂ ਘੱਟ ਤਿੰਨ ਘੰਟੇ ਜੇਨਰੇਟਰ 'ਤੇ ਨਿਰਭਰ ਰਹਿਣਾ ਪੈਂਦਾ ਹੈ।


Aarti dhillon

Content Editor

Related News