ਕਿਸਾਨਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ, ਵਿਸ਼ਵ ਦਾ ਪਹਿਲਾ ਨੈਨੋ DAP ਖਾਦ ਰਾਸ਼ਟਰ ਨੂੰ ਸਮਰਪਿਤ
Saturday, Apr 29, 2023 - 02:52 PM (IST)
ਨਵੀਂ ਦਿੱਲੀ – ਖੇਤੀਬਾੜੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਟੀਚੇ ਨਾਲ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵਿਸ਼ਵ ਦੇ ਪਹਿਲੇ ਨੈਨੋ ਡੀ. ਏ. ਪੀ. (ਤਰਲ) ਖਾਦ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਨੇ ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਨੂੰ ਪਛਾੜਿਆ, 24 ਘੰਟਿਆਂ 'ਚ ਬਦਲੀ ਗੇਮ
ਪ੍ਰਧਾਨ ਮੰਤਰੀ ਦੇ ਸਹਿਕਾਰ ਨਾਲ ਖੁਸ਼ਹਾਲ ਅਤੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਇਹ ਇਕ ਅਹਿਮ ਕਦਮ ਹੈ। ਮਾਣਯੋਗ ਮੰਤਰੀ ਜੀ ਨੇ ਇਫਕੋ ਸਦਨ ’ਚ ਆਯੋਜਿਤ ਇਕ ਸਮਾਰੋਹ ’ਚ ਨੈਨੋ ਡੀ. ਏ. ਪੀ. (ਤਰਲ) ਰਾਸ਼ਟਰ ਨੂੰ ਸਮਰਪਿਤ ਕੀਤਾ ਹੈ, ਜਿਸ ਨੂੰ ਭਾਰਤ ਅਤੇ ਵਿਦੇਸ਼ ’ਚ ਕਰੋੜਾਂ ਕਿਸਾਨਾਂ ਅਤੇ ਮੈਂਬਰ ਸਹਿਕਾਰੀ ਕਮੇਟੀਆਂ ਨੇ ਆਨਲਾਈਨ ਦੇਖਿਆ।
ਇਫਕੋ ਨੇ ਨੈਨੋ ਡੀ. ਏ. ਪੀ. ਦੇ ਉਤਪਾਦਨ ਲਈ ਗੁਜਰਾਤ ’ਚ ਕਲੋਲ, ਕਾਂਡਲਾ ਅਤੇ ਓਡਿਸ਼ਾ ’ਚ ਪਾਰਾਦੀਪ ’ਚ ਨਿਰਮਾਣ ਇਕਾਈਆਂ ਦੀ ਸਥਾਪਨਾ ਕੀਤੀ ਹੈ। ਕਲੋਲੋ ਪਲਾਂਟ ’ਚ ਉਤਪਾਦਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਸਰਕਾਰ UAE ਤੋਂ ਸੋਨੇ ਦੀ ਦਰਾਮਦ ਲਈ ਸੂਚਿਤ ਕਰੇਗੀ ਨਵੀਂ ਪ੍ਰਣਾਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।