ਕੰਮਕਾਜੀ ਔਰਤਾਂ ਨੇ ਲਾਈਫ ਇੰਸ਼ੋਰੈਂਸ ਓਨਰਸ਼ਿਪ ਦੇ ਮਾਮਲੇ ’ਚ ਮਰਦਾਂ ਨੂੰ ਪਛਾੜਿਆ
Wednesday, Mar 08, 2023 - 10:53 AM (IST)
ਨਵੀਂ ਦਿੱਲੀ– ਸ਼ਹਿਰੀ ਭਾਰਤੀ ਔਰਤਾਂ ਦੇ ਵਿੱਤੀ ਸੁਰੱਖਿਆ ਪੱਧਰ ’ਚ ਪਿਛਲੇ 5 ਸਾਲਾਂ ’ਚ ਲਗਾਤਾਰ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਈ. ਪੀ. ਕਿਊ. 1.0 ’ਚ 33 ਦੇ ਮੁਕਾਬਲੇ ਆਈ. ਪੀ. ਕਿਊ. 5.0 ’ਚ ਇਹ ਅੰਕੜਾ 40 ਤੱਕ ਪਹੁੰਚ ਗਿਆ ਹੈ। ਮੈਕਸ ਲਾਈਫ ਨੇ ਮਾਰਕੀਟਿੰਗ ਡਾਟਾ ਅਤੇ ਐਨਾਲਿਟਿਕਸ ਕੰਪਨੀ ਕਾਂਤਾਰ ਦੇ ਸਹਿਯੋਗ ਨਾਲ ਕੀਤੇ ਇੰਡੀਆ ਪ੍ਰੋਟੈਕਸ਼ਨ ਕੋਸ਼ੈਂਟ ਸਰਵੇ ’ਚ ਇਹ ਗੱਲ ਦਾ ਖੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਇਸ ਤੋਂ ਇਲਾਵਾ ਇਕ ਹੋਰ ਹਾਂ-ਪੱਖੀ ਬਦਲਾਅ ਦੇ ਤਹਿਤ ਇਹ ਵੀ ਦੇਖਿਆ ਗਿਆ ਕਿ ਮਹਾਮਾਰੀ ਦਾ ਖਤਰਾ ਘੱਟ ਹੋਣ ਦੇ ਬਾਵਜੂਦ ਸ਼ਹਿਰੀ ਭਾਰਤੀ ਦੀਆਂ ਕੰਮਕਾਜੀ ਔਰਤਾਂ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੀਆਂ ਹਨ ਅਤੇ ਜੀਵਨ ਦੀ ਅਨਿਸ਼ਚਿਤਤਾ ਤੋਂ ਬਚਾਅ ਕਰਨ ਦੀ ਜ਼ਬਰਦਸਤ ਇੱਛਾ ਰੱਖਦੀਆਂ ਹਨ। ਪਿਛਲੇ ਪੰਜ ਸਾਲਾਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਇਸ ਸਮੂਹ ਨੇ ਮਰਦਾਂ ਨੂੰ ਇਸ ਮਾਮਲੇ ’ਚ ਪਛਾੜਿਆ ਹੈ।
ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
ਘਰੇਲੂ ਔਰਤਾਂ ਦੇ ਨਜ਼ਰੀਏ ਦਾ ਵੀ ਹੋਇਆ ਖੁਲਾਸਾ
77 ਫੀਸਦੀ ਕੰਮਕਾਜੀ ਔਰਤਾਂ ਕੋਲ ਲਾਈਫ ਇੰਸ਼ੋਰੈਂਸ ਹੈ ਜਦ ਕਿ ਮਰਦਾਂ ਦੇ ਪੱਧਰ ’ਤੇ ਇਹ ਅੰਕੜਾ 74 ਫੀਸਦੀ ਦਰਜ ਕੀਤਾ ਗਿਆ ਹੈ। ਇਸ ਸਰਵੇ ਤੋਂ ਵਿੱਤੀ ਪਲਾਨਿੰਗ ਦੇ ਪੱਧਰ ’ਤੇ ਘਰੇਲੂ ਔਰਤਾਂ ਦੇ ਨਜ਼ਰੀਏ ਦਾ ਵੀ ਖੁਲਾਸਾ ਹੋਇਆ। ਪਿਛਲੇ ਸਰਵੇ ਦੀ ਤੁਲਣਾ ’ਚ ਇਸ ਵਾਰ ਵਿੱਤੀ ਸੁਰੱਖਿਆ ਦੇ ਪੱਧਰ ’ਤੇ ਔਰਤਾਂ ਦੀ ਸਥਿਤੀ ਕਾਫੀ ਬਿਹਤਰ ਹੋਈ ਹੈ। ਘਰੇਲੂ ਔਰਤਾਂ ਦੇ ਪ੍ਰੋਟੈਕਸ਼ਨ ਕੋਸ਼ੈਂਟ 38 ਦਰਜ ਕੀਤਾ ਗਿਆ ਹੈ ਜੋ ਕਿ ਨਾਲੇਜ਼ ਇੰਡੈਕਸ ’ਚ 11 ਅੰਕਾਂ ਦੀ ਬੜ੍ਹਤ ਤੋਂ ਪ੍ਰੇਰਿਤ ਹੈ। ਆਈ. ਪੀ. ਕਿਊ. 1.0 ’ਚ 38 ਦੀ ਤੁਲਣਾ ’ਚ ਆਈ. ਪੀ. ਕਿਊ. 5.0 ’ਚ ਇਹ 49 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਘਰੇਲੂ ਔਰਤਾਂ ’ਚ ਲਾਈਫ ਇੰਸ਼ੋਰੈਂਸ ਓਨਰਸ਼ਿਪ ’ਚ ਵੀ 10 ਫੀਸਦੀ ਦਾ ਵਾਧਾ ਹੋਇਆ ਹੈ। ਆਈ. ਪੀ. ਕਿਊ. 1.0 ’ਚ 58 ਫੀਸਦੀ ਦੀ ਤੁਲਣਾ ’ਚ ਆਈ. ਪੀ. ਕਿਊ. 5.0 ’ਚ 68 ਫੀਸਦੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਇਸ ਅਧਿਐਨ ਮੁਤਾਬਕ ਸ਼ਹਿਰੀ ਭਾਰਤੀ ਔਰਤਾਂ ਨੇ ਵੀ ਪਿਛਲੇ ਪੰਜ ਸਾਲਾਂ ’ਚ ਵਿੱਤੀ ਸੁਰੱਖਿਆ ਦੇ ਪੱਧਰਾਂ ’ਚ ਲਗਾਤਾਰ ਤਰੱਕੀ ਦਰਜ ਕੀਤੀ ਗਈ ਹੈ। ਮਹਾਮਾਰੀ ਤੋਂ ਬਾਅਦ ਸ਼ਹਿਰੀ ਭਾਰਤ ’ਚ ਔਰਤਾਂ ਆਪਣੇ ਵਿੱਤੀ ਮਾਮਲਿਆਂ ਨੂੰ ਲੈ ਕੇ ਲਗਾਤਾਰ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਸੁਰੱਖਿਆ ਦਾ ਪੱਧਰ ਵੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰਾਂ ’ਤੇ ਪਹੁੰਚ ਚੁੱਕਾ ਹੈ। ਇਹ ਆਈ. ਪੀ. ਕਿਊ. 3.0 ’ਚ 57 ਫੀਸਦੀ ਦੀ ਤੁਲਣਾ ’ਚ ਆਈ. ਪੀ. ਕਿਊ. 5.0 ਸਰਵੇ ’ਚ 62 ਫੀਸਦੀ ਤੱਕ ਪਹੁੰਚ ਚੁੱਕਾ ਹੈ। ਇਸ ਤਰ੍ਹਾਂ ਲਾਈਫ ਇੰਸ਼ੋਰੈਂਸ ਓਨਰਸ਼ਿਪ ਦੇ ਮਾਮਲੇ ’ਚ ਵੀ ਇਸ ਸਮੂਹ ਨੇ ਜ਼ਬਰਦਸਤ ਤਰੱਕੀ ਦਰਜ ਕੀਤੀ ਹੈ ਅਤੇ ਇਸ ਦਾ ਅੰਕੜਾ ਆਈ. ਪੀ. ਕਿਊ. 3.0 ’ਚ 67 ਫੀਸਦੀ ਦੀ ਤੁਲਣਾ ’ਚ ਆਈ. ਪੀ. ਕਿਊ. 5.0 ਸਰਵੇ ’ਚ 71 ਫੀਸਦੀ ਤੱਕ ਪਹੁੰਚ ਚੁੱਕਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।