ਵੁਡਨਸਟ੍ਰੀਟ ਅਗਲੇ ਦੋ ਸਾਲਾਂ 'ਚ ਕਰੇਗੀ 166 ਕਰੋੜ ਰੁਪਏ ਦਾ ਨਿਵੇਸ਼, 3 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ

Sunday, Oct 09, 2022 - 04:17 PM (IST)

ਵੁਡਨਸਟ੍ਰੀਟ ਅਗਲੇ ਦੋ ਸਾਲਾਂ 'ਚ ਕਰੇਗੀ 166 ਕਰੋੜ ਰੁਪਏ ਦਾ ਨਿਵੇਸ਼, 3 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਬਿਜ਼ਨਸ ਡੈਸਕ : ਘਰੇਲੂ ਫ਼ਰਨੀਚਰ ਵਿਕਰੇਤਾ ਵੁਡਨਸਟ੍ਰੀਟ ਅਗਲੇ ਦੋ ਸਾਲਾਂ ਵਿੱਚ ਆਪਣੇ ਸਟੋਰਾਂ ਦੀ ਗਿਣਤੀ ਵਧਾ ਕੇ 300 ਕਰਨ ਲਈ ਲਗਭਗ 166 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਨੇ ਕਿਹਾ ਕਿ ਉਹ ਅਗਲੇ ਦੋ ਸਾਲਾਂ ਵਿੱਚ ਆਪਣੇ ਸਟੋਰਾਂ ਦੀ ਗਿਣਤੀ 85 ਤੋਂ ਵਧਾ ਕੇ 300 ਤੋਂ ਵੱਧ ਕਰਨਾ ਚਾਹੁੰਦੀ ਹੈ। ਬੀਤੇ ਦਿਨੀਂ ਕੰਪਨੀ ਨੇ ਇਕ ਬਿਆਨ 'ਚ ਕਿਹਾ ਵੁੱਡਨਸਟ੍ਰੀਟ ਦੇਸ਼ ਭਰ 'ਚ ਆਪਣੀ ਮੌਜੂਦਗੀ ਦਾ ਵਿਸਤਾਰ ਕਰਨ ਲਈ 20 ਮਿਲੀਅਨ ਡਾਲਰ ਯਾਨੀ ਲਗਭਗ 166 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਵੁਡਨਸਟ੍ਰੀਟ ਦੇ ਇਸ ਨਵੇਂ ਨਿਵੇਸ਼ ਨਾਲ 3,000 ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਉਦੈਪੁਰ ਸਥਿਤ ਇਸ ਕੰਪਨੀ ਨੇ ਕਿਹਾ ਕਿ ਉਹ ਅਗਲੇ ਦੋ-ਤਿੰਨ ਸਾਲਾਂ 'ਚ 1,500 ਕਰੋੜ ਰੁਪਏ ਦਾ ਮਾਲੀਆ ਟੀਚਾ ਹਾਸਲ ਕਰਨ ਦੀ ਉਮੀਦ ਰੱਖਦੀ ਹੈ ਇਸ ਦੇ ਲਈ ਕੰਪਨੀ ਆਪਣੇ ਗੋਦਾਮਾਂ ਦੀ ਸਮਰੱਥਾ ਵਧਾਉਣ ਦੀ ਯੋਜਨਾ 'ਤੇ ਵੀ ਕੰਮ ਕਰ ਰਹੀ ਹੈ। ਮੌਜੂਦਾ ਸਮੇਂ ਦੇਸ਼ ਭਰ ਵਿੱਚ ਇਸ ਕੰਪਨੀ ਦੇ 30 ਤੋਂ ਵੱਧ ਵੇਅਰਹਾਊਸ ਹਨ।

ਵਿੱਤੀ ਸਾਲ 2021-22 ਵਿੱਚ ਸ਼ਾਨਦਾਰ ਕਾਰੋਬਾਰੀ ਵਾਧਾ

ਵੁੱਡਸਟ੍ਰੀਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਲੋਕੇਂਦਰ ਸਿੰਘ ਰਾਣਾਵਤ ਨੇ ਕਿਹਾ ਵਿੱਤੀ 2021-22 ਉਨ੍ਹਾਂ ਲਈ ਕਾਰੋਬਾਰੀ ਵਾਧੇ ਪੱਖੋਂ ਵਧੀਆ ਸਾਲ ਰਿਹਾ ਹੈ। ਇਸ ਲਈ ਉਹ ਮੌਜੂਦਾ ਵਿੱਤੀ ਸਾਲ ਵਿੱਚ ਵੀ ਇਸ ਵਾਧੇ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ।


author

Gurminder Singh

Content Editor

Related News