ਸੋਨਾ ਅਤੇ ਸ਼ੇਅਰ ਬਾਜ਼ਾਰ ਨਹੀਂ ਇਸ ਖ਼ੇਤਰ ''ਚ ਨਿਵੇਸ਼ ਨੂੰ ਤਰਜੀਹ ਦੇ ਰਹੀਆਂ ਔਰਤਾਂ
Monday, Mar 06, 2023 - 01:36 PM (IST)
ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਸਲਾਹਕਾਰ ਐਨਾਰਾਕ ਦੇ ਇਕ ਪ੍ਰਧਾਨ ਤੋਂ ਪਤਾ ਲੱਗਿਆ ਹੈ ਕਿ 65 ਫੀਸਦੀ ਔਰਤਾਂ ਨਿਵੇਸ਼ ਲਈ ਰੀਅਲ ਅਸਟੇਟ ਨੂੰ ਤਰਜੀਹ ਦਿੰਦੀਆਂ ਹਨ, ਜਦੋਂਕਿ 20 ਫੀਸਦੀ ਔਰਤਾਂ ਸ਼ੇਅਰ ਬਾਜ਼ਾਰ ਅਤੇ ਸਿਰਫ 8 ਫੀਸਦੀ ਔਰਤਾਂ ਹੀ ਸੋਨੇ ’ਚ ਨਿਵੇਸ਼ ਕਰਨਾ ਪਸੰਦ ਕਰਦੀਆਂ ਹਨ। ਇਸ ਖਪਤਕਾਰ ਸਰਵੇ ਦੌਰਾਨ ਕਰੀਬ 5,500 ਲੋਕਾਂ ਤੋਂ ਸਵਾਲ ਕੀਤੇ ਗਏ, ਜਿਨ੍ਹਾਂ ’ਚੋਂ 50 ਫੀਸਦੀ ਔਰਤਾਂ ਸਨ। ਇਸ ਦੇ ਆਧਾਰ ’ਤੇ ਤਿਆਰ ਰਿਪੋਰਟ ਅਨੁਸਾਰ ਘਟੋ-ਘਟ 65 ਫੀਸਦੀ ਮਹਿਲਾ ਪ੍ਰਤੀਭਾਗੀਆਂ ਨੇ ਰੀਅਲ ਅਸਟੇਟ ’ਚ ਨਿਵੇਸ਼ ਕਰਨਾ ਚਾਹੁੰਦੀ ਹੈ, ਜਦੋਂਕਿ 20 ਫੀਸਦੀ ਔਰਤਾਂ ਨੇ ਸ਼ੇਅਰ ਬਾਜ਼ਾਰ ’ਚ ਨਿਵੇਸ਼ ਨੂੰ ਤਰਜੀਹ ਦਿੱਤੀ।
ਇਹ ਵੀ ਪੜ੍ਹੋ : ਅਮਰੀਕਨ ਏਅਰਲਾਈਨਜ਼ 'ਚ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਸਹਿ-ਯਾਤਰੀ 'ਤੇ ਕੀਤਾ ਪਿਸ਼ਾਬ
ਰਿਪੋਰਟ ਅਨੁਸਾਰ ਸਿਰਫ 8 ਫੀਸਦੀ ਔਰਤਾਂ ਨੇ ਸੋਨਾ ਖਰੀਦਣ ਅਤੇ 7 ਫੀਸਦੀ ਨੇ ਫਿਕਸ ਡਿਪਾਜ਼ਿਟ (ਐੱਫ. ਡੀ.) ’ਚ ਨਿਵੇਸ਼ ਨੂੰ ਤਰਜੀਹ ਦਿੱਤੀ। ਐਨਾਰਾਕ ਨੇ ਇਕ ਹੋਰ ਅਧਿਐਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 83 ਫੀਸਦੀ ਔਰਤਾਂ 45 ਲੱਖ ਰੁਪਏ ਤੋਂ ਜ਼ਿਆਦਾ ਕੀਮਤ ਦਾ ਮਕਾਨ ਲੱਭ ਰਹੀਅਾਂ ਹਨ। ਕਰੀਬ 36 ਫੀਸਦੀ ਔਰਤਾਂ ਨੇ 45-90 ਲੱਖ ਰੁਪਏ ਦੀ ਕੀਮਤ ਵਾਲੇ ਮਕਾਨ ਨੂੰ ਤਰਜੀਹ ਦਿੱਤੀ, ਜਦੋਂਕਿ 27 ਫੀਸਦੀ ਨੇ 90 ਲੱਖ ਰੁਪਏ ਤੋਂ 1.5 ਕਰੋੜ ਰੁਪਏ ਦੇ ਦਰਮਿਆਨ ਮਕਾਨ ਨੂੰ ਤਰਜੀਹ ਦਿੱਤੀ। ਉਥੇ 45 ਲੱਖ ਰੁਪਏ ਤੋਂ ਘਟ ਕੀਮਤ ਦੇ ਮਕਾਨ ਖਰੀਦਣ ਦੀ ਇੱਛਾ ਜਤਾਉਣ ਵਾਲੀਆਂ ਔਰਤਾਂ ਦੀ ਗਿਣਤੀ ਘਟ ਸੀ।
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਦੇ ਨਿਯਮਾਂ 'ਚ ਵੱਡਾ ਬਦਲਾਅ, ਜਾਣ ਲਓ ਇਹ ਜ਼ਰੂਰੀ ਗੱਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।