2000 ਦੇ ਨੋਟ ਬੰਦ ਕਰਨ ਦੇ ਫ਼ੈਸਲੇ 'ਤੇ RBI ਦੇ ਸਾਬਕਾ ਡੀ.ਜੀ ਦਾ ਵੱਡਾ ਬਿਆਨ
Saturday, May 20, 2023 - 11:36 AM (IST)
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਸਾਬਕਾ ਡਿਪਟੀ ਗਵਰਨਰ ਆਰ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਨਾਲ ਕਾਲੇ ਧਨ 'ਤੇ ਰੋਕ ਕਾਫ਼ੀ ਰੋਕ ਲਗਾਈ ਜਾ ਸਕਦੀ ਹੈ, ਕਿਉਂਕਿ ਲੋਕ 2000 ਰੁਪਏ ਦੇ ਨੋਟਾਂ ਨੂੰ ਸੌਖੇ ਤਰੀਕੇ ਨਾਲ ਜਮ੍ਹਾ ਕਰ ਰਹੇ ਹਨ। ਗਾਂਧੀ 2016 ਵਿੱਚ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਸਮੇਂ ਆਰਬੀਆਈ ਵਿੱਚ ਮੁਦਰਾ ਵਿਭਾਗ ਦੇ ਮੁਖੀ ਸਨ।
ਇਹ ਵੀ ਪੜ੍ਹੋ : ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਨੂੰ ਅਚਾਨਕ ਹਵਾ 'ਚ ਲੱਗੇ ਝਟਕੇ, ਕਈ ਯਾਤਰੀ ਹੋਏ ਜ਼ਖ਼ਮੀ
ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਨਾਲ ਭੁਗਤਾਨਾਂ 'ਤੇ ਕਿਸੇ ਤਰ੍ਹਾਂ ਦਾ ਪ੍ਰਣਾਲੀਗਤ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਇਹਨਾਂ ਨੋਟਾਂ ਦੀ ਵਰਤੋਂ ਰੋਜ਼ਾਨਾ ਭੁਗਤਾਨ ਲਈ ਨਹੀਂ ਕੀਤੀ ਜਾਂਦੀ ਸੀ। ਜ਼ਿਆਦਾਤਰ ਭੁਗਤਾਨ ਡਿਜੀਟਲ ਸਾਧਨਾਂ ਰਾਹੀਂ ਕੀਤੇ ਜਾਂਦੇ ਹਨ। ਹਾਲਾਂਕਿ, ਕਰੰਸੀ ਐਕਸਚੇਂਜ ਦੇ ਲਈ ਇਕ ਦਿਨ 'ਚ 20,000 ਰੁਪਏ ਦੀ ਸੀਮਾ 'ਸੰਚਾਲਨ ਅਸੁਵਿਧਾ' ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਇਕ ਬੈਂਕ ਸ਼ਾਖਾ ਵਿੱਚ ਕਈ ਵਾਰ ਦੌਰਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਹੋਇਆ ਮੰਦੀ ਦਾ ਸ਼ਿਕਾਰ! ਬੀ. ਟੀ. ਗਰੁੱਪ ’ਚੋਂ ਕੱਢੇ ਜਾਣਗੇ 55,000 ਕਰਮਚਾਰੀ
ਕਾਲੇ ਧਨ 'ਤੇ ਰੋਕ ਲਗਾਉਣ ਦੇ ਏਜੰਡੇ 'ਤੇ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦੇ ਪ੍ਰਭਾਵ ਬਾਰੇ ਪੁੱਛੇ ਜਾਣ 'ਤੇ ਗਾਂਧੀ ਨੇ ਕਿਹਾ ਕਿ ਇਸ ਨਾਲ ਕਾਫ਼ੀ ਹੱਦ ਤੱਕ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕਰੰਸੀ ਨੂੰ ਨੋਟਬੰਦੀ (2016 ਵਿੱਚ) ਕਰਨ ਦਾ ਇੱਕ ਵੱਡਾ ਕਾਰਨ ਅਰਥਵਿਵਸਥਾ ਵਿੱਚ ਕਾਲੇ ਧਨ ਨੂੰ ਰੋਕਣਾ ਸੀ। ਆਰਬੀਆਈ ਨੇ ਸ਼ੁੱਕਰਵਾਰ ਸ਼ਾਮ ਨੂੰ ਸਤੰਬਰ 2023 ਤੋਂ ਬਾਅਦ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ। ਹਾਲਾਂਕਿ, ਇਸ ਮੁੱਲ ਦੇ ਨੋਟ 23 ਮਈ ਤੋਂ 30 ਸਤੰਬਰ ਤੱਕ ਬੈਂਕਾਂ ਵਿੱਚ ਜਮ੍ਹਾਂ ਜਾਂ ਬਦਲੇ ਜਾ ਸਕਦੇ ਹਨ।
ਨੋਟ - ਇਸ ਖ਼ਬਰ ਦ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ