ਗੋਲਡ ETF 'ਚ 8 ਮਹੀਨੇ 'ਚ ਪਹਿਲੀ ਵਾਰ ਨਿਕਾਸੀ, ਇੱਧਰ ਸੋਨਾ ਇੰਨਾ ਸਸਤਾ

08/11/2021 1:55:40 PM

ਮੁੰਬਈ- ਇਕਨੋਮੀ ਵਿਚ ਸੁਧਾਰ ਤੇ ਟੀਕਾਕਰਨ ਦਰ ਵਿਚ ਤੇਜ਼ੀ ਨਾਲ ਅਰਥਵਿਵਸਥਾ ਦੇ ਉਭਰਨ ਦੀਆਂ ਉਮੀਦਾਂ ਵਿਚਕਾਰ ਨਿਵੇਸ਼ਕਾਂ ਨੇ 8 ਮਹੀਨੇ ਪਿੱਛੋਂ ਹੁਣ 'ਗੋਲਡ ਐਕਸਚੇਂਜ ਟ੍ਰੇਡਿਡ ਫੰਡਾਂ (ਈ. ਟੀ. ਐੱਫ.)' ਵਿਚ ਨਿਕਾਸੀ 'ਤੇ ਜ਼ੋਰ ਦਿੱਤਾ ਹੈ। ਇਸ ਵਿਚਕਾਰ 10 ਗ੍ਰਾਮ ਸੋਨੇ ਦੀ ਕੀਮਤ ਵੀ ਨਰਮ ਪੈ ਕੇ 46 ਹਜ਼ਾਰ ਰੁਪਏ ਦੇ ਨਜ਼ਦੀਕ ਘੁੰਮ ਰਹੀ ਹੈ। ਪਿਛਲੇ ਸਾਲ ਅਗਸਤ ਵਿਚ ਕੋਰੋਨਾ ਦੇ ਜ਼ੋਰ ਸਮੇਂ ਸੋਨਾ 56,200 ਰੁਪਏ ਦੇ ਰਿਕਾਰਡ 'ਤੇ ਪਹੁੰਚ ਗਿਆ ਸੀ, ਜਿਸ ਤੋਂ ਇਸ ਵੇਲੇ ਇਹ ਲਗਭਗ 10,000 ਰੁਪਏ ਸਸਤਾ ਚੱਲ ਰਿਹਾ ਹੈ।

ਪਿਛਲੇ ਕੁਝ ਮਹੀਨਿਆਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਨਿਵੇਸ਼ਕ ਡੇਟ ਤੇ ਇਕੁਇਟੀ ਫੰਡਾਂ ਵਰਗੇ ਹੋਰ ਨਿਵੇਸ਼ ਵਿਕਲਪਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ- ਬੈਂਕ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ATMs ਨੂੰ ਲੈ ਕੇ RBI ਦਾ ਵੱਡਾ ਫ਼ੈਸਲਾ

ਭਾਰਤ ਵਿਚ ਮਿਊਚੁਅਲ ਫੰਡ ਸੰਗਠਨ ਐੱਮਫੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਗੋਲਡ ਈ. ਟੀ. ਐੱਫ. ਨੇ ਜੁਲਾਈ ਵਿਚ 6.15 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਦਰਜ ਕੀਤੀ ਹੈ। ਪਿਛਲੀ ਵਾਰ ਗੋਲਡ ਈ. ਟੀ. ਐੱਫ. ਵਿਚ ਨਵੰਬਰ 2020 ਵਿਚ ਸ਼ੁੱਧ ਨਿਕਾਸੀ ਦਰਜ ਕੀਤੀ ਗਈ ਸੀ। ਉੱਥੇ ਹੀ, ਆਈ. ਬੀ. ਜੀ. ਏ. ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸੋਨੇ ਦੀ ਕੀਮਤ ਮੰਗਲਵਾਰ ਨੂੰ 46,035 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਸੋਨਾ ਪਿਛਲੇ ਤਿੰਨ ਮਹੀਨਿਆਂ ਵਿਚ 3.3 ਫ਼ੀਸਦੀ ਅਤੇ ਪਿਛਲੇ ਇਕ ਸਾਲ ਵਿਚ 16.7 ਫ਼ੀਸਦੀ ਤੱਕ ਡਿੱਗਾ ਹੈ। ਜੁਲਾਈ ਵਿਚ ਜਿੱਥੇ ਗੋਲਡ ਈ. ਟੀ. ਐੱਫ. ਵਿਚ ਵਿਕਵਾਲੀ ਦਰਜ ਕੀਤੀ ਗਈ, ਉੱਥੇ ਹੀ ਇਕੁਇਟੀ ਤੇ ਡੇਟ ਫੰਡਾਂ ਵਿਚ ਨਿਵੇਸ਼ ਵਧਿਆ ਹੈ। ਐੱਮਫੀ ਦੇ ਅੰਕੜਿਆਂ ਅਨੁਸਾਰ, ਇਕੁਇਟੀ ਫੰਡਾਂ ਵਿਚ 22,584 ਕਰੋੜ ਰੁਪਏ ਦਾ ਸ਼ੁੱਧ ਪੂੰਜੀ ਪ੍ਰਵਾਹ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ-  ਬਾਜ਼ਾਰ 'ਚ IPO ਦਾ ਹੜ੍ਹ, ਸਾਲ ਭਰ 'ਬਾਜ਼ਾਰ 'ਚ ਬਿਜ਼ੀ' ਰਹਿਣਗੇ ਨਿਵੇਸ਼ਕ


Sanjeev

Content Editor

Related News