RBI ਦੇ ਫੈਸਲੇ ਨਾਲ ਕ੍ਰੈਡਿਟ/ਡੈਬਿਟ ਕਾਰਡ ਬਾਜ਼ਾਰ ’ਚ ਖਤਮ ਹੋਵੇਗੀ ਵੀਜ਼ਾ ਅਤੇ ਮਾਸਟਰ ਕਾਰਡ ਦੀ ਬਾਦਸ਼ਾਹਤ

Tuesday, Jul 11, 2023 - 10:28 AM (IST)

ਜਲੰਧਰ (ਵਿਸ਼ੇਸ਼) – ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਬੈਂਕ ਖਾਤਾਧਾਰਕਾਂ ਨੂੰ ਆਪਣੀ ਪਸੰਦ ਦਾ ਡੈਬਿਟ ਅਤੇ ਕ੍ਰੈਡਿਟ ਕਾਰਡ ਚੁਣਨ ਦਾ ਬਦਲ ਦਿੱਤੇ ਜਾਣ ਤੋਂ ਬਾਅਦ ਭਾਰਤੀ ਡੈਬਿਟ ਅਤੇ ਕ੍ਰੈਡਿਟ ਕਾਰਡ ਮਾਰਕੀਟ ’ਚ ਮਾਸਟਰ ਕਾਰਡ ਅਤੇ ਵੀਜ਼ਾ ਵਰਗੇ ਵਿਦੇਸ਼ੀ ਕਾਰਡਾਂ ਦੀ ਬਾਦਸ਼ਾਹਤ ਖਤਮ ਹੋਵੇਗੀ। ਨਾਲ ਹੀ ਫੈਸਲੇ ਕਾਰਣ ਕਾਰਡ ਕੰਪਨੀਆਂ ਦਰਮਿਆਨ ਮੁਕਾਬਲੇਬਾਜ਼ੀ ਵਧੇਗੀ, ਜਿਸ ਦਾ ਫਾਇਦਾ ਗਾਹਕਾਂ ਨੂੰ ਹੋਵੇਗਾ।

ਗਾਹਕ ਹੁਣ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਕੰਪਨੀ ਦਾ ਕਾਰਡ ਚੁਣ ਸਕਣਗੇ। ਇਸ ਨਾਲ ਭਾਰਤ ਦੇ ਆਪਣੇ ਪੇਮੈਂਟ ਚੈਨਲ ਰੁਪੈ ਦਾ ਵੀ ਪ੍ਰਭਾਵ ਵਧੇਗਾ। ਇਸ ਤੋਂ ਪਹਿਲਾਂ ਨਿੱਜੀ ਖੇਤਰ ਦੇ ਬੈਂਕ ਖਾਸ ਤੌਰ ’ਤੇ ਗਾਹਕਾਂ ਨੂੰ ਵੀਜ਼ਾ ਜਾਂ ਮਾਸਟਰ ਕਾਰਡ ਚੁਣਨ ਦਾ ਬਦਲ ਦਿੰਦੇ ਹਨ ਕਿਉਂਕਿ ਬੈਂਕਾਂ ਦਾ ਇਨ੍ਹਾਂ ਕਾਰਡ ਕੰਪਨੀਆਂ ਨਾਲ ਸਮਝੌਤਾ ਹੁੰਦਾ ਹੈ, ਜਿਸ ਕਾਰਣ ਭਾਰਤ ਦੇ ਆਪਣੇ ਪੇਮੈਂਟ ਕਾਰਡ ਰੁੁਪੈ ਨੂੰ ਜ਼ਿਆਦਾ ਅਹਿਮੀਅਤ ਨਹੀਂ ਮਿਲਦੀ। ਹਾਲਾਂਕਿ ਸਰਕਾਰੀ ਬੈਂਕਾਂ ਵਿਚ ਰੁਪੈ ਕਾਰਡ ਦਾ ਪੂਰਾ ਪ੍ਰਭਾਵ ਹੈ।

ਇਹ ਵੀ ਪੜ੍ਹੋ : ਜੇਕਰ ਬਰਸਾਤ ਦੇ ਪਾਣੀ 'ਚ ਡੁੱਬ ਜਾਵੇ ਤੁਹਾਡਾ ਵਾਹਨ, ਤਾਂ ਬੀਮਾ ਕਵਰ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਆਰ. ਬੀ. ਆਈ. ਨੇ ਹਾਲ ਹੀ ’ਚ ਇਹ ਪ੍ਰਸਤਾਵ ਦਿੱਤਾ ਹੈ ਕਿ ਕਾਰਡ ਜਾਰੀ ਕਰਨ ਵਾਲੇ ਬੈਂਕਾਂ ਅਤੇ ਗੈਰ-ਬੈਂਕਿੰਗ ਇਕਾਈਆਂ ਨੂੰ ਆਪਣੇ ਗਾਹਕਾਂ ਨੂੰ ਕਾਰਡ ਨੈੱਟਵਰਕ ਚੁਣਨ ਦਾ ਬਦਲ ਦੇਣਾ ਚਾਹੀਦਾ ਹੈ। ਆਰ. ਬੀ. ਆਈ. ਦੇ ਪ੍ਰਸਤਾਵ ਮੁਤਾਬਕ ਕਾਰਡ ਜਾਰੀਕਰਤਾਵਾਂ ਨੂੰ ਕਾਰਡ ਨੈੱਟਵਰਕ ਨਾਲ ਕਿਸੇ ਵੀ ਅਜਿਹੀ ਵਿਵਸਥਾ ਜਾਂ ਸਮਝੌਤਾ ਕਰਨ ’ਤੇ ਪਾਬੰਦੀ ਲਾਈ ਜਾਏਗੀ ਜੋ ਉਨ੍ਹਾਂ ਨੂੰ ਹੋਰ ਕਾਰਡ ਨੈੱਟਵਰਕ ਦੀਆਂ ਸੇਵਾਵਾਂ ਦਾ ਲਾਭ ਉਠਾਉਣ ਤੋਂ ਰੋਕਦਾ ਹੈ। ਖਰੜੇ ਮੁਤਾਬਕ ਕਾਰਡ ਜਾਰੀ ਕਰਨ ਵਾਲੇ ਆਪਣੇ ਪਾਤਰ ਗਾਹਕਾਂ ਨੂੰ ਵੱਖ-ਵੱਖ ਕਾਰਡ ਨੈੱਟਵਰਕ (ਰੁਪੈ, ਮਾਸਟਰ ਅਤੇ ਵੀਜ਼ਾ ਆਦਿ) ’ਚੋਂ ਕਿਸੇ ਇਕ ਨੂੰ ਚੁਣਨ ਦਾ ਬਦਲ ਮੁਹੱਈਆ ਕਰਨਗੇ।

ਇਹ ਵੀ ਪੜ੍ਹੋ : ਤੁਸੀਂ ਵੀ ਭੇਜਦੇ ਹੋ Thumps Up Emoji ਤਾਂ ਹੋ ਜਾਓ ਸਾਵਧਾਨ... ਕਿਤੇ ਅਜਿਹੇ ਮਾਮਲੇ 'ਚ ਨਾ ਫਸ ਜਾਓ

ਇਸ ਬਦਲ ਦੀ ਵਰਤੋਂ ਗਾਹਕ ਜਾਂ ਤਾਂ ਜਾਰੀ ਹੋਣ ਦੇ ਸਮੇਂ ਜਾਂ ਉਸ ਤੋਂ ਬਾਅਦ ਕਿਸੇ ਵੀ ਸਮੇਂ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ’ਚ ਕਿਹਾ ਗਿਆ ਹੈ ਕਿ ਕਾਰਡ ਜਾਰੀ ਕਰਨ ਵਾਲੇ ਨੂੰ ਇਕ ਹੀ ਕਾਰਡ ਨੈੱਟਵਰਕ ’ਤੇ ਨਿਰਭਰ ਨਹੀਂ ਹੋਣਾ ਹੈ। ਉਨ੍ਹਾਂ ਨੂੰ ਇਕ ਤੋਂ ਵੱਧ ਕਾਰਡ ਨੈੱਟਵਰਕ ਆਧਾਰਿਤ ਕਾਰਡ ਜਾਰੀ ਕਰਨੇ ਚਾਹੀਦੇ ਹਨ। ਭਾਰਤ ’ਚ ਅਧਿਕਾਰਤ ਕਾਰਡ ਨੈੱਟਵਰਕ ’ਚ ਅਮਰੀਕਨ ਐਕਸਪ੍ਰੈੱਸ ਬੈਂਕਿੰਗ ਕਾਰਪ, ਡਾਈਨਰਸ ਕਲੱਬ ਇੰਟਰਨੈਸ਼ਨਲ, ਮਾਸਟਰਕਾਰਡ ਏਸ਼ੀਆ/ਪੈਸੀਫਿਕ ਪੀ. ਟੀ. ਈ. ਲਿਮਟਿਡ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ-ਰੁਪੈ ਅਤੇ ਵੀਜ਼ਾ ਵਰਲਡਵਾਈਡ ਲਿਮਟਿਡ ਹਨ।

ਇਹ ਵੀ ਪੜ੍ਹੋ : McDonalds ਦੇ ਬਰਗਰ 'ਚੋਂ ਗਾਇਬ ਹੋਇਆ ਟਮਾਟਰ, ਵਧਦੀਆਂ ਕੀਮਤਾਂ ਵਿਚਾਲੇ ਲਿਆ ਗਿਆ ਇਹ ਫੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News