ਵਿਪਰੋ ਇਨਫਰਾਸਟਰੱਕਚਰ ਇੰਜੀਨੀਅਰਿੰਗ ਨੇ ਅਮਰੀਕਾ ਦੀ ਕੋਲੰਬਸ ਹਾਈਡ੍ਰੋਲਿਕਸ ਨੂੰ ਖਰੀਦਿਆ

Friday, Aug 09, 2024 - 12:37 PM (IST)

ਨਵੀਂ ਦਿੱਲੀ (ਭਾਸ਼ਾ) - ਸਵਦੇਸ਼ੀ ਕੰਪਨੀ ਵਿਪਰੋ ਇਨਫਰਾਸਟਰੱਕਚਰ ਇੰਜੀਨੀਅਰਿੰਗ ਦੀ ਇਕਾਈ ਵਿਪਰੋ ਹਾਈਡ੍ਰੋਲਿਕਸ ਨੇ ਅਮਰੀਕਾ ਦੀ ਕੋਲੰਬਸ ਹਾਈਡ੍ਰੋਲਿਕਸ ਨੂੰ ਖਰੀਦ ਲਿਆ ਹੈ। ਵਿਪਰੋ ਹਾਈਡ੍ਰੋਲਿਕਸ ਨੇ ਦੱਸਿਆ ਕਿ ਉਸ ਨੇ ਇਹ ਸੌਦਾ ਉੱਤਰੀ ਅਮਰੀਕਾ ਦੇ ਬਾਜ਼ਾਰ ’ਚ ਆਪਣੇ ਪੈਰ ਜਮਾਉਣ ਲਈ ਕੀਤਾ ਹੈ।

ਕੰਪਨੀ ਨੇ ਸੌਦੇ ਦੇ ਮੁੱਲ ਦਾ ਖੁਲਾਸਾ ਨਹੀਂ ਕੀਤਾ ਹੈ। ਉਸ ਨੇ ਆਪਣੇ ਹਾਈਡ੍ਰੋਲਿਕਸ ਸਿਲੰਡਰ ਨਿਰਮਾਣ ਕਾਰੋਬਾਰ ਵਿਪਰੋ ਹਾਈਡ੍ਰੋਲਿਕਸ ਦੇ ਮਾਧਿਅਮ ਨਾਲ ਕੋਲੰਬਸ ਹਾਈਡ੍ਰੋਲਿਕਸ ’ਚ 100 ਫੀਸਦੀ ਹਿੱਸੇਦਾਰੀ ਹਾਸਲ ਕੀਤੀ ਹੈ। ਸੀ. ਈ. ਓ. ਪ੍ਰਤੀਕ ਕੁਮਾਰ ਨੇ ਕਿਹਾ,“ਇਹ ਅੈਕਵਾਇਰ ਉੱਤਰੀ ਅਮਰੀਕਾ ’ਚ ਸਾਡੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਡੀ ਨਿਰਮਾਣ ਸਮਰਥਾ ਨੂੰ ਵਧਾਉਂਦਾ ਹੈ। ਸਾਡਾ ਟੀਚਾ ਅਨੁਕੂਲਿਤ ਹਾਈਡ੍ਰੋਲਿਕ ਹੱਲ ’ਚ ਕੋਲੰਬਸ ਹਾਈਡ੍ਰੋਲਿਕਸ ਦੀ ਮੁਹਾਰਤ ਦੀ ਵਰਤੋਂ ਕਰ ਕੇ ਆਪਣੇ ਗਾਹਕਾਂ ਨੂੰ ਹੋਰ ਵੀ ਜ਼ਿਆਦਾ ਵਿਆਪਕ ਪੇਸ਼ਕਸ਼ ਪ੍ਰਦਾਨ ਕਰਨਾ ਹੈ।”


Harinder Kaur

Content Editor

Related News