ਵਿਪਰੋ ਦੀ ਛਾਂਟੀ ਕਰਨ ਦੀ ਕੋਈ ਯੋਜਨਾ ਨਹੀਂ : ਰਿਸ਼ਦ ਪ੍ਰੇਮਜੀ

Tuesday, Jul 14, 2020 - 01:41 AM (IST)

ਵਿਪਰੋ ਦੀ ਛਾਂਟੀ ਕਰਨ ਦੀ ਕੋਈ ਯੋਜਨਾ ਨਹੀਂ : ਰਿਸ਼ਦ ਪ੍ਰੇਮਜੀ

ਬੇਂਗਲੁਰੂ–ਵਿਪਰੋ ਦੇ ਚੇਅਰਮੈਨ ਰਿਸ਼ਦ ਪ੍ਰੇਮ ਜੀ ਨੇ ਕਿਹਾ ਕਿ ਕੋਵਿਡ-19 ਸੰਕਟ ਕਾਰਣ ਕੰਪਨੀ ਦੀ ਕਿਸੇ ਕਰਮਚਾਰੀ ਨੂੰ ਨੌਕਰੀ ਤੋਂ ਕੱਢਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ਕੰਪਨੀ ਦੀ 74ਵੀਂ ਸਾਲਾਨਾ ਆਮ ਬੈਠਕ ਅੱਜ ਆਨਲਾਈਨ ਮਾਧਿਅਮ ਰਾਹੀਂ ਕੀਤੀ ਗਈ। ਇਸ ਦੌਰਾਨ ਕੰਪਨੀ ਦੇ ਇਕ ਸ਼ੇਅਰਧਾਰਕ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰੇਮਜੀ ਨੇ ਇਹ ਗੱਲ ਕਹੀ।

ਉਨ੍ਹਾਂ ਕਿਹਾ ਕਿ ਅਸੀਂ ਕਈ ਪਰਿਚਾਲਨ ਅਤੇ ਹੋਰ ਤਰੀਕਿਆਂ ਨਾਲ ਆਪਣੀ ਲਾਗਤ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅਸੀਂ ਕਿਸੇ ਕਰਮਚਾਰੀ ਨੂੰ ਨੌਕਰੀ ਤੋਂ ਨਹੀਂ ਕੱਢਿਆ ਹੈ ਅਤੇ ਨਾ ਹੀ ਸਾਡੀ ਫਿਲਹਾਲ ਅਜਿਹੀ ਕੋਈ ਯੋਜਨਾ ਹੈ। ਰਿਸ਼ਦ ਪ੍ਰੇਮਜੀ ਦੇ ਪਿਛਲੇ ਸਾਲ ਜੁਲਾਈ ’ਚ ਵਿਪਰੋ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਕੰਪਨੀ ਦੀ ਪਹਿਲੀ ਸਾਲਾਨਾ ਆਮ ਬੈਠਕ ਸੀ। ਪ੍ਰੇਮਜੀ ਨੇ ਕਿਹਾ ਕਿ ਕੰਪਨੀ ਲਈ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਬਿਨਾਂ ਕਿਸੇ ਸ਼ੱਕ ਸਰਬੋਤਮ ਪਹਿਲ ਬਣੀ ਰਹੇਗੀ।


author

Karan Kumar

Content Editor

Related News