ਵਿਪਰੋ ਦਾ 300 ਮੁਲਾਜ਼ਮਾਂ ਨੂੰ ਵੱਡਾ ਝਟਕਾ, 'ਮੂਨਲਾਈਟਿੰਗ' ਦੇ ਇਲਜ਼ਾਮ 'ਚ ਘਿਰਨ ਮਗਰੋਂ ਨੌਕਰੀ ਤੋਂ ਕੱਢੇ
Thursday, Sep 22, 2022 - 12:17 PM (IST)
ਨਵੀਂ ਦਿੱਲੀ (ਭਾਸ਼ਾ) – ਵਿਪਰੋ ਦੇ ਚੇਅਰਮੈਨ ਰਿਸ਼ਦ ਪ੍ਰੇਮਜੀ ਨੇ ਕਿਹਾ ਕਿ ਕੰਪਨੀ ਨੇ 300 ਕਰਮਚਾਰੀਆਂ ਨੂੰ ਮੁਕਾਬਲੇਬਾਜ਼ ਸੰਸਥਾਨ ਨਾਲ ਕੰਮ ਕਰਦੇ ਹੋਏ ਪਾਇਆ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਕੰਪਨੀ ’ਚੋਂ ਕੱਢ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ‘ਮੂਨਲਾਈਟਿੰਗ’ ਨੂੰ ਲੈ ਕੇ ਆਪਣੀਆਂ ਟਿੱਪਣੀਆਂ ’ਤੇ ਕਾਇਮ ਹੈ ਅਤੇ ਇਹ ਕੰਪਨੀ ਪ੍ਰਤੀ ਵਫਾਦਾਰੀ ਦੀ ਪੂਰੀ ਉਲੰਘਣਾ ਹੈ। ਜਦੋਂ ਕੋਈ ਕਰਮਚਾਰੀ ਆਪਣੀ ਨਿਯਮਿਤ ਨੌਕਰੀ ਦੇ ਨਾਲ ਹੀ ਕੋਈ ਹੋਰ ਕੰਮ ਵੀ ਕਰਦਾ ਹੈ ਤਾਂ ਉਸ ਨੂੰ ਤਕਨੀਕੀ ਤੌਰ ’ਤੇ ‘ਮੂਨਲਾਈਟਿੰਗ’ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : SBI ਨੇ ਬਰਾਮਦਕਾਰਾਂ ਨੂੰ ਬੰਗਲਾਦੇਸ਼ ਨਾਲ ਡਾਲਰ ਦੀ ਬਜਾਏ ਰੁਪਏ-ਟਕਾ 'ਚ ਵਪਾਰ ਕਰਨ ਲਈ ਕਿਹਾ, ਜਾਣੋ ਵਜ੍ਹਾ
ਪ੍ਰੇਮ ਜੀ ਨੇ ਅਖਿਲ ਭਾਰਤੀ ਪ੍ਰਬੰਧਨ ਸੰਘ (ਏ. ਆਈ. ਐੱਮ. ਏ.) ਦੇ ਰਾਸ਼ਟਰੀ ਸੰਮੇਲਨ ’ਚ ਕਿਹਾ ਕਿ ਅਸਲੀਅਤ ਇਹ ਹੈ ਕਿ ਅੱਜ ਅਜਿਹੇ ਲੋਕ ਹਨ ਜੋ ਵਿਪਰੋ ਨਾਲ ਮੁਕਾਬਲੇਬਾਜ਼ ਕੰਪਨੀ ਲਈ ਵੀ ਕੰਮ ਕਰ ਰਹੇ ਹਨ। ਅਸੀਂ ਅਸਲ ’ਚ ਪਿਛਲੇ ਕੁੱਝ ਮਹੀਨਿਆਂ ’ਚ ਅਜਿਹੇ 300 ਕਰਮਚਾਰੀਆਂ ਦਾ ਪਤਾ ਲਗਾਇਆ ਹੈ ਜੋ ਸੱਚ ’ਚ ਅਜਿਹਾ ਕਰ ਰਹੇ ਹਨ। ਕੰਪਨੀ ਦੇ ਨਾਲ-ਨਾਲ ਮੁਕਾਬਲੇਬਾਜ਼ ਸੰਸਥਾਨ ਨਾਲ ਕੰਮ ਕਰਨ ਵਾਲੇ ਅਜਿਹੇ ਕਰਮਚਾਰੀਆਂ ਖਿਲਾਫ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਵੱਖ ਤੋਂ ਕਿਹਾ ਕਿ ਕੰਪਨੀ ਪ੍ਰਤੀ ਵਫਾਦਾਰੀ ਦੀ ਉਲੰਘਣਾ ਨੂੰ ਲੈ ਕੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਪ੍ਰੇਮਜੀ ਨੇ ਕਿਹਾ ਕਿ ‘ਮੂਨਲਾਈਟਿੰਗ’ ਦੀ ਪਰਿਭਾਸ਼ਾ ਹੀ ਹੈ ਕਿ ਗੁਪਤ ਤਰੀਕੇ ਨਾਲ ਦੂਜਾ ਕੰਮ ਕਰਨਾ। ਪਾਰਦਰਸ਼ਿਤਾ ਦੇ ਤਹਿਤ ਵਿਅਕਤੀ ਹਫਤੇ ਦੇ ਅਖੀਰ ’ਚ ਕਿਸੇ ਯੋਜਨਾ ’ਤੇ ਕੰਮ ਕਰਨ ਬਾਰੇ ਸਪੱਸ਼ਟ ਅਤੇ ਖੁੱਲ੍ਹੀ ਗੱਲਬਾਤ ਕਰ ਸਕਦੇ ਹਨ। ਮੁਕਾਬਲੇਬਾਜ਼ ਕੰਪਨੀਆਂ ਲਈ ਗੁਪਤ ਤਰੀਕੇ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਕੋਈ ਵਿਪਰੋ ਨਾਲ ਉਸ ਦੇ ਮੁਕਾਬਲੇਬਾਜ਼ ਸੰਸਥਾਨ ਦੇ ਨਾਲ ਵੀ ਕੰਮ ਕਰੇ...।
ਇਹ ਵੀ ਪੜ੍ਹੋ : ਅੱਧੀ ਰਹਿ ਗਈ Mark Zuckerberg ਦੀ ਜਾਇਦਾਦ, ਅਰਬਪਤੀਆਂ ਦੀ ਸੂਚੀ 'ਚ 20ਵੇਂ ਸਥਾਨ 'ਤੇ ਪਹੁੰਚੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।