UK ਤੋਂ ਉਡਾਣਾਂ 'ਤੇ ਪਾਬੰਦੀ ਵਿਚਕਾਰ ਪੁਰੀ ਦਾ ਵੱਡਾ ਬਿਆਨ, ਜਾਣੋ ਕੀ ਬੋਲੇ

12/22/2020 9:39:04 PM

ਨਵੀਂ ਦਿੱਲੀ- ਬ੍ਰਿਟੇਨ ਵਿਚ ਨਵੇਂ ਕੋਰੋਨਾ ਵਾਇਰਸ ਸੰਕਰਮਣ ਦੀ ਵਜ੍ਹਾ ਨਾਲ ਭਾਰਤ ਨੇ 31 ਦਸੰਬਰ ਤੱਕ ਲਈ ਉਡਾਣਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਇਸ ਵਿਚਕਾਰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੱਡਾ ਬਿਆਨ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਭਾਰਤ ਅਗਲੇ ਪੰਜ ਤੋਂ ਛੇ ਦਿਨਾਂ ਵਿਚ ਬ੍ਰਿਟੇਨ ਤੋਂ ਉਡਾਣਾਂ ਮੁਲਤਵੀ ਕਰਨ ਦੇ ਫ਼ੈਸਲੇ ਦੀ ਸਮੀਖਿਆ ਕਰੇਗਾ।

ਬ੍ਰਿਟੇਨ ਵਿਚ ਨਵੇਂ ਕੋਰੋਨਾ ਵਾਇਰਸ ਸੰਕਰਮਣ ਦੀ ਵਜ੍ਹਾ ਨਾਲ ਭਾਰਤ ਸਣੇ ਘੱਟੋ-ਘੱਟ 40 ਦੇਸ਼ਾਂ ਨੇ ਯੂ. ਕੇ. ਲਈ ਉਡਾਣਾਂ ਨੂੰ ਰੋਕ ਦਿੱਤਾ ਹੈ।

ਪੁਰੀ ਨੇ ਕਿਹਾ ਕਿ ਯੂ. ਕੇ. ਤੋਂ ਉਡਾਣ ਸੇਵਾਵਾਂ ਮੁਅੱਤਲ ਕਰਨ ਦਾ ਭਾਰਤ ਦਾ ਫ਼ੈਸਲਾ ਅਸਥਾਈ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 26 ਜਨਵਰੀ ਨੂੰ ਇਸ ਸਾਲ ਦੇ ਗਣਤੰਤਰ ਦਿਵਸ ਸਮਾਰੋਹ ਲਈ ਮੁੱਖ ਮਹਿਮਾਨ ਹਨ। ਇਸ ਲਈ ਸਰਕਾਰ ਨੂੰ ਉਸ ਸਮੇਂ ਤੱਕ ਯੂ. ਕੇ. ਤੋਂ ਉਡਾਣਾਂ 'ਤੇ ਲਾਈ ਰੋਕ ਨੂੰ ਹਟਾਉਣਾ ਪੈ ਸਕਦਾ ਹੈ ਤਾਂ ਜੋ ਬੋਰਿਸ ਜਾਨਸਨ ਦੀ ਭਾਰਤ ਯਾਤਰਾ ਪ੍ਰਭਾਵਿਤ ਨਾ ਹੋਵੇ।

ਇਹ ਵੀ ਪੜ੍ਹੋ- ਧਰਤੀ ਦੇ ਆਖਰੀ ਮਹਾਂਦੀਪ 'ਤੇ ਵੀ ਪੁੱਜਾ ਕੋਰੋਨਾ ਵਾਇਰਸ, ਮਿਲੇ 36 ਮਾਮਲੇ

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਯੂ. ਕੇ. ਤੋਂ ਆਏ ਯਾਤਰੀ ਜੋ ਪਾਜ਼ੀਟਿਵ ਪਾਏ ਗਏ ਹਨ ਉਨ੍ਹਾਂ ਦੇ ਨਮੂਨਿਆਂ ਦੀ ਇਹ ਜਾਂਚ ਹੋ ਰਹੀ ਹੈ ਕਿ ਉਹ ਨਵੇਂ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ ਜਾਂ ਨਹੀਂ। ਇਸ ਤੋਂ ਇਲਾਵਾ ਜੋ ਲੋਕ ਯੂ. ਕੇ.-ਭਾਰਤ ਵਿਚਕਾਰ ਉਡਾਣਾਂ ਬੰਦ ਹੋਣ ਤੋਂ ਠੀਕ ਪਹਿਲਾਂ ਭਾਰਤ ਆਏ ਹਨ ਅਤੇ ਸੰਕ੍ਰਮਿਤ ਨਹੀਂ ਪਾਏ ਗਏ ਹਨ ਉਨ੍ਹਾਂ ਨੂੰ ਵੀ 7 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ। ਪੁਰੀ ਨੇ ਇਹ ਭਰੋਸਾ ਦਿਵਾਇਆ ਹੈ ਕਿ ਭਾਰਤ ਵਿਚ ਨਵੇਂ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਲੋੜੀਂਦੇ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ, "ਪੂਰੇ ਹਾਲਾਤ ਦੀ ਨਿਗਰਾਨੀ ਕਰ ਰਹੇ ਹਾਂ। ਹਰ ਆਉਣ ਵਾਲੇ ਯਾਤਰੀ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ।''

ਇਹ ਵੀ ਪੜ੍ਹੋ- ਕਿਸਾਨਾਂ ਲਈ ਜ਼ਰੂਰੀ ਖ਼ਬਰ, ਨਵੇਂ ਸਾਲ ਤੋਂ ਮਹਿੰਗੇ ਹੋਣਗੇ ਮਹਿੰਦਰਾ ਟਰੈਕਟਰ


Sanjeev

Content Editor

Related News