ਥੋਕ ਮਹਿੰਗਾਈ ਦਰ 9 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚੀ, ਉਤਪਾਦ ਹੋਏ ਮਹਿੰਗੇ

12/14/2020 3:13:15 PM

ਨਵੀਂ ਦਿੱਲੀ (ਵਾਰਤਾ) — ਬਾਜ਼ਾਰ ਵਿਚ ਘੱਟ ਆਮਦ ਅਤੇ ਮੰਗ ਵਧਣ ਕਾਰਨ ਥੋਕ ਮਹਿੰਗਾਈ ਦਰ ਨਵੰਬਰ 2020 ਵਿਚ 1.55 ਪ੍ਰਤੀਸ਼ਤ ਦਰਜ ਕੀਤੀ ਗਈ ਹੈ ਜੋ ਪਿਛਲੇ ਸਾਲ ਇਸ ਮਹੀਨੇ ਵਿਚ 0.58 ਪ੍ਰਤੀਸ਼ਤ ਸੀ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਸੋਮਵਾਰ ਨੂੰ ਇਥੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਅਕਤੂਬਰ 2020 ਵਿਚ ਥੋਕ ਮਹਿੰਗਾਈ ਦਰ 1.48 ਪ੍ਰਤੀਸ਼ਤ ਸੀ। 

ਮੌਜੂਦਾ ਵਿੱਤੀ ਸਾਲ ਵਿਚ ਕੋਰੋਨਾ ਲਾਗ ਕਾਰਨ ਪ੍ਰਚੂਨ ਬਾਜ਼ਾਰ ਦੀ ਮੰਗ ਘੱਟ ਰਹੀ ਅਤੇ ਅਪ੍ਰੈਲ ਤੋਂ ਨਵੰਬਰ 2020 ਤੱਕ ਦੀ ਮਿਆਦ 'ਚ ਥੋਕ ਮਹਿੰਗਾਈ ਦਰ 0.28 ਪ੍ਰਤੀਸ਼ਤ 'ਤੇ ਨਕਾਰਾਤਮਕ ਰਹੀ ਹੈ। ਹਾਲਾਂਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ ਅੰਕੜਾ 1.40 ਪ੍ਰਤੀਸ਼ਤ ਸੀ। 

ਇਹ ਵੀ ਪੜ੍ਹੋ: ਦੇਸ਼ 'ਚ ਅਜੇ ਵੀ ਵੇਚਿਆ ਜਾ ਰਿਹੈ ਚੀਨੀ ਸਮਾਨ, ਕੈਟ ਨੇ ਕੀਤਾ ਖੁਲਾਸਾ

ਅੰਕੜਿਆਂ ਅਨੁਸਾਰ ਨਵੰਬਰ 2020 ਵਿਚ ਖਾਣ-ਪੀਣ ਦੀਆਂ ਵਸਤਾਂ ਦੀ ਥੋਕ ਮਹਿੰਗਾਈ ਦਰ ਵਧ ਕੇ 4.27 ਪ੍ਰਤੀਸ਼ਤ ਹੋ ਗਈ ਹੈ। ਅਕਤੂਬਰ 2020 ਵਿਚ ਇਹ 5.78 ਪ੍ਰਤੀਸ਼ਤ ਸੀ। ਸਮੀਖਿਆ ਅਧੀਨ ਮਹੀਨੇ ਦੌਰਾਨ ਮੁਢਲੀਆਂ ਵਸਤੂਆਂ ਲਈ ਥੋਕ ਮਹਿੰਗਾਈ ਦੀ ਦਰ 2.72 ਪ੍ਰਤੀਸ਼ਤ ਅਤੇ ਨਿਰਮਿਤ ਉਤਪਾਦਾਂ ਦੀ ਦਰ 2.97 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਇਸ ਮਹੀਨੇ ਵਿਚ ਬਾਲਣ ਅਤੇ ਬਿਜਲੀ ਦੀ ਦਰ 9.87 ਨਕਾਰਾਤਮਕ ਰਹੀ ਹੈ।

ਇਹ ਵੀ ਪੜ੍ਹੋ: ਅੱਜ ਅੱਧੀ ਰਾਤ ਤੋਂ 24 ਘੰਟੇ ਮਿਲੇਗੀ RTGS ਸਹੂਲਤ, ਘਰ ਬੈਠੇ ਮੋਟੀ ਰਕਮ ਕਰ ਸਕਦੇ ਹੋ ਟ੍ਰਾਂਸਫਰ

ਅੰਕੜਿਆਂ ਅਨੁਸਾਰ ਭੋਜਨ ਪਦਾਰਥ ਗਰੁੱਪ ਨੇ ਅਨਾਜ ਦੀਆਂ ਥੋਕ ਕੀਮਤਾਂ ਵਿਚ 5.54 ਪ੍ਰਤੀਸ਼ਤ, ਕਣਕ ਵਿਚ 10.09 ਪ੍ਰਤੀਸ਼ਤ, ਪਿਆਜ਼ ਵਿਚ 7.58 ਪ੍ਰਤੀਸ਼ਤ ਅਤੇ ਫਲਾਂ ਵਿਚ 3.80 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਹੈ ਹਾਲਾਂਕਿ ਝੋਨੇ ਦੀਆਂ ਥੋਕ ਕੀਮਤਾਂ 0.68 ਪ੍ਰਤੀਸ਼ਤ, ਦਾਲਾਂ ਦੀ 13.04 ਪ੍ਰਤੀਸ਼ਤ , ਸਬਜ਼ੀਆਂ ਦੀ 12.24 ਪ੍ਰਤੀਸ਼ਤ, ਆਲੂ 'ਚ 115.12 ਪ੍ਰਤੀਸ਼ਤ, ਦੁੱਧ 'ਚ 5.53 ਪ੍ਰਤੀਸ਼ਤ, ਅੰਡਾ-ਮੀਟ ਅਤੇ ਮੱਛੀ 0.61 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਗੈਰ-ਖੁਰਾਕ ਵਸਤੂ ਸਮੂਹ ਦੇ ਤੇਲ ਬੀਜਾਂ ਦਾ ਥੋਕ ਮੁੱਲ 8.29 ਪ੍ਰਤੀਸ਼ਤ ਵਧਿਆ ਹੈ। ਖਣਿਜ ਸਮੂਹ ਦੀ ਕੀਮਤ ਵਿਚ 2.03 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ 25.70 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਰਸੌਈ ਗੈਸ (ਐਲਪੀਜੀ) ਦੀਆਂ ਕੀਮਤਾਂ ਵਿਚ 4.38 ਪ੍ਰਤੀਸ਼ਤ, ਪੈਟਰੋਲ ਵਿਚ 14.69 ਪ੍ਰਤੀਸ਼ਤ ਅਤੇ ਹਾਈ ਸਪੀਡ ਡੀਜ਼ਲ ਵਿਚ 19.23 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ: ਇੰਡੀਅਨ ਆਇਲ ਦੀ ਵਿਸ਼ੇਸ਼ ਆਫਰ, ਤੇਲ ਭਰਵਾ ਕੇ ਜਿੱਤੋ SUV ਕਾਰ ਅਤੇ ਮੋਟਰ ਸਾਈਕਲ

ਨੋਟ - ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਆਮ ਆਦਮੀ ਦੇ ਜੀਵਨ ਉੱਤੇ ਪੈ ਰਹੇ ਅਸਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News