ਤੁਹਾਡੇ ਬਾਅਦ ਕਿਸ ਨੂੰ ਮਿਲੇਗੀ Bank ''ਚ ਜਮ੍ਹਾ ਰਾਸ਼ੀ, ਜਾਣੋ Nominees ਨਿਰਧਾਰਤ ਕਰਨ ਲਈ RBI ਦੇ ਨਿਯਮ
Monday, Nov 10, 2025 - 01:47 PM (IST)
ਨਵੀਂ ਦਿੱਲੀ: ਜੇਕਰ ਤੁਹਾਡਾ ਬੈਂਕ ਵਿਚ ਖ਼ਾਤਾ ਹੈ ਜਾਂ ਤੁਸੀਂ ਸੀਨੀਅਰ ਸਿਟੀਜ਼ਨ ਹੋ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਬਜ਼ੁਰਗ ਮੈਂਬਰ ਹੈ, ਤਾਂ ਬੈਂਕ ਅਕਾਊਂਟ ਵਿੱਚ ਨਾਮਜ਼ਦਗੀ (Nomination) ਨੂੰ ਲੈ ਕੇ ਆਰ.ਬੀ.ਆਈ. (RBI) ਵੱਲੋਂ ਕੀਤੇ ਗਏ ਤਾਜ਼ਾ ਬਦਲਾਅ ਤੁਹਾਡੇ ਲਈ ਬਹੁਤ ਕੰਮ ਦੇ ਹਨ। ਹੁਣ ਖਾਤਾਧਾਰਕ ਇੱਕ ਬੈਂਕ ਖਾਤੇ ਵਿੱਚ ਚਾਰ ਨਾਮਜ਼ਦ ਜੋੜ ਸਕਦੇ ਹਨ। ਨਵੇਂ ਨਿਯਮਾਂ ਮੁਤਾਬਕ ਹੁਣ ਬੈਂਕ ਜਾਂ ਨਿਵੇਸ਼ ਖਾਤੇ ਵਿੱਚ 4 ਨਾਮਜ਼ਦ ਵਿਅਕਤੀਆਂ ਦੇ ਨਾਂ ਜੋੜਨਾ ਬਹੁਤ ਜ਼ਰੂਰੀ ਹੋ ਗਿਆ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਕਿੰਨੇ ਹੋਏ 24K-22K ਸੋਨੇ ਦੇ ਭਾਅ
ਨਾਮਜ਼ਦਗੀ ਕਿਉਂ ਜ਼ਰੂਰੀ?
ਨਾਮਜ਼ਦ ਉਹ ਵਿਅਕਤੀ ਹੁੰਦਾ ਹੈ ਜੋ ਖਾਤਾਧਾਰਕ ਦੀ ਮੌਤ ਤੋਂ ਬਾਅਦ ਜਮ੍ਹਾ ਰਕਮ ਪ੍ਰਾਪਤ ਕਰਨ ਦਾ ਅਧਿਕਾਰ ਰਖਦਾ ਹੈ। ਅਜਿਹਾ ਕਰਨ ਨਾਲ ਪਰਿਵਾਰ ਨੂੰ ਲੰਬੀ ਕਾਨੂੰਨੀ ਪ੍ਰਕਿਰਿਆ ਵਿੱਚੋਂ ਨਹੀਂ ਗੁਜ਼ਰਨਾ ਪੈਂਦਾ ਅਤੇ ਬੈਂਕ ਸਿੱਧੇ ਉਸ ਵਿਅਕਤੀ ਨੂੰ ਪੈਸਾ ਟ੍ਰਾਂਸਫਰ ਕਰ ਦਿੰਦਾ ਹੈ ਜੋ ਕਿ ਉਸ ਰਾਸ਼ੀ ਦਾ ਹੱਕਦਾਰ ਹੁੰਦਾ ਹੈ। ਇਸ ਨਾਲ ਪਰਿਵਾਰ ਨੂੰ ਆਰਥਿਕ ਮਦਦ ਮਿਲਣ ਵਿੱਚ ਦੇਰੀ ਨਹੀਂ ਹੁੰਦੀ। ਪੁਰਾਣੇ ਨਿਯਮਾਂ ਮੁਤਾਬਕ ਜੇਕਰ ਨਾਮਜ਼ਦ ਵਿਅਕਤੀ ਉਪਲੱਬਧ ਨਹੀਂ ਹੁੰਦਾ ਤਾਂ ਜਮ੍ਹਾ ਜਾਇਦਾਦ ਲਈ ਵਾਰਸਾਂ ਨੂੰ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਜੇ ਵਸੀਅਤ (Will) ਹੈ ਤਾਂ ਇਹ ਪ੍ਰੇਸ਼ਾਨੀ ਘੱਟ ਸਕਦੀ ਹੈ।
ਇਹ ਵੀ ਪੜ੍ਹੋ : ਹੁਣ ਚਾਂਦੀ ਵੀ ਬਣੇਗੀ ਔਖੇ ਸਮੇਂ ਦਾ ਸਹਾਰਾ, 2026 ਤੋਂ ਲਾਗੂ ਹੋਣਗੇ ਨਵੇਂ ਨਿਯਮ
4 ਨਾਮਜ਼ਦ ਜੋੜਨ ਦਾ ਨਿਯਮ ਅਤੇ ਹਿੱਸੇਦਾਰੀ
ਆਰ.ਬੀ.ਆਈ. ਦੇ ਹਾਲੀਆ ਬਦਲਾਅ ਅਨੁਸਾਰ, ਹੁਣ ਖਾਤਾਧਾਰਕ ਇੱਕ ਬੈਂਕ ਖਾਤੇ ਵਿੱਚ ਵੱਧ ਤੋਂ ਵੱਧ 4 ਨਾਮਜ਼ਦ ਜੋੜ ਸਕਦੇ ਹਨ।
• ਫਿਕਸਡ ਡਿਪਾਜ਼ਿਟ (FD): ਪਹਿਲਾਂ ਐੱਫ.ਡੀ. ਲਈ ਸਿਰਫ ਇੱਕ ਨਾਮਜ਼ਦ ਦੀ ਇਜਾਜ਼ਤ ਸੀ, ਪਰ ਹੁਣ ਇਸ ਵਿੱਚ ਵੀ ਚਾਰ ਨਾਮਜ਼ਦ ਬਣਾਏ ਜਾ ਸਕਦੇ ਹਨ, ਅਤੇ ਹਰ ਨਾਮਜ਼ਦ ਦੀ ਹਿੱਸੇਦਾਰੀ ਵੀ ਤੈਅ ਕੀਤੀ ਜਾ ਸਕਦੀ ਹੈ।
• ਹਿੱਸੇਦਾਰੀ ਤੈਅ ਕਰਨਾ: ਨਾਮਜ਼ਦਾਂ ਦੀ ਕੁੱਲ ਹਿੱਸੇਦਾਰੀ 100 ਪ੍ਰਤੀਸ਼ਤ ਹੋਣੀ ਚਾਹੀਦੀ ਹੈ। ਬਰਾਬਰ ਹਿੱਸੇ ਲਈ 'ਜੁਆਇੰਟ' (Joint) ਨਾਮਜ਼ਦਗੀ ਚੁਣੋ, ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇੱਕ ਤੋਂ ਬਾਅਦ ਦੂਜਾ ਹੱਕਦਾਰ ਹੋਵੇ, ਤਾਂ 'ਸਕਸੈਸਿਵ' (Successive) ਜਾਂ ਕ੍ਰਮਵਾਰ ਨਾਮਜ਼ਦਗੀ ਦਾ ਵਿਕਲਪ ਚੁਣੋ।
• ਨਾਮਜ਼ਦ ਦੀ ਮੌਤ: ਜੇ 'ਜੁਆਇੰਟ' ਨਾਮਜ਼ਦਗੀ ਦੀ ਸਥਿਤੀ ਵਿੱਚ ਕਿਸੇ ਨਾਮਜ਼ਦ ਦਾ ਦਿਹਾਂਤ ਹੋ ਜਾਂਦਾ ਹੈ, ਤਾਂ ਰਾਸ਼ੀ ਬਾਕੀ ਬਚੇ ਨਾਮਜ਼ਦਾਂ ਵਿੱਚ ਵੰਡੀ ਜਾਵੇਗੀ। 'ਸਕਸੈਸਿਵ' ਨਾਮਜ਼ਦਗੀ ਵਿੱਚ, ਇੱਕ ਦੇ ਬਾਅਦ ਦੂਜਾ ਹੱਕਦਾਰ ਹੋਵੇਗਾ।
• ਲੋੜੀਂਦੇ ਵੇਰਵੇ: ਨਾਮਜ਼ਦ ਜੋੜਨ ਲਈ ਪੂਰਾ ਨਾਮ, ਜਨਮ ਤਰੀਕ, ਪਤਾ, ਖਾਤਾ ਨੰਬਰ ਅਤੇ ਹਿੱਸੇਦਾਰੀ ਵਰਗੇ ਵੇਰਵੇ ਲੋੜੀਂਦੇ ਹਨ।
ਇਹ ਵੀ ਪੜ੍ਹੋ : Digital Gold ਖ਼ਰੀਦਦਾਰ ਸਾਵਧਾਨ! ਸੇਬੀ ਨੇ ਜਾਰੀ ਕੀਤੀ ਵੱਡੀ ਚਿਤਾਵਨੀ
ਬਦਲੀ ਜਾ ਸਕਦੀ ਹੈ ਨਾਮਜ਼ਦਗੀ
ਖਾਤਾਧਾਰਕ ਕਿਸੇ ਵੀ ਸਮੇਂ ਨਾਮਜ਼ਦ ਵਿਅਕਤੀ ਨੂੰ ਬਦਲ ਸਕਦੇ ਹਨ ਜਾਂ ਰੱਦ ਕਰ ਸਕਦੇ ਹਨ। ਕਿਸ ਨੂੰ ਕਿੰਨਾ ਹਿੱਸਾ ਮਿਲੇਗਾ, ਇਸਦਾ ਜ਼ਿਕਰ ਵੀ ਕੀਤਾ ਜਾ ਸਕਦਾ ਹੈ।
ਨਾਮਜ਼ਦਗੀ ਅਪਡੇਟ ਕਰਨ ਦੇ ਦੋ ਵਿਕਲਪ
ਨਾਮਜ਼ਦਗੀ ਨੂੰ ਅਪਡੇਟ ਕਰਨ ਲਈ ਦੋ ਮੁੱਖ ਤਰੀਕੇ ਹਨ:
1. ਬੈਂਕ ਦੀ ਬ੍ਰਾਂਚ: ਜਿੱਥੇ ਤੁਹਾਡਾ ਖਾਤਾ ਹੈ, ਉਸ ਬੈਂਕ ਦੀ ਨਜ਼ਦੀਕੀ ਸ਼ਾਖਾ ਵਿੱਚ ਜਾਓ। ਨਾਮਜ਼ਦਗੀ ਅਪਡੇਸ਼ਨ ਫਾਰਮ ਭਰੋ। ਬੈਂਕ ਅਧਿਕਾਰੀ ਦਸਤਾਵੇਜ਼ਾਂ ਦੀ ਜਾਂਚ ਕਰਨਗੇ, ਜਿਸ ਤੋਂ ਬਾਅਦ ਅਪਡੇਸ਼ਨ ਕਨਫਰਮ ਕੀਤੀ ਜਾਵੇ।
2. ਆਨਲਾਈਨ ਮਾਧਿਅਮ: ਤੁਸੀਂ ਨੈੱਟ ਬੈਂਕਿੰਗ ਜਾਂ ਮੋਬਾਈਲ ਐਪ ਰਾਹੀਂ ਵੀ ਨਾਮਜ਼ਦਗੀ ਸੈਕਸ਼ਨ ਵਿੱਚ ਜਾ ਕੇ ਇਸਨੂੰ ਅਪਡੇਟ ਕਰ ਸਕਦੇ ਹੋ। ਅਪਡੇਸ਼ਨ ਦਾ ਮੈਸੇਜ ਐੱਸ.ਐੱਮ.ਐੱਸ. ਜਾਂ ਈਮੇਲ 'ਤੇ ਆਵੇਗਾ।
ਹੋਰ ਨਿਵੇਸ਼ਾਂ ਲਈ ਨਿਯਮ
ਬੈਂਕ ਖਾਤਿਆਂ ਤੋਂ ਇਲਾਵਾ, ਹੋਰ ਨਿਵੇਸ਼ਾਂ ਲਈ ਨਾਮਜ਼ਦਗੀ ਦੇ ਨਿਯਮ ਇਸ ਪ੍ਰਕਾਰ ਹਨ:
• ਬੈਂਕ ਲਾਕਰ: ਸਿਰਫ 'ਸਕਸੈਸਿਵ' ਨਾਮਜ਼ਦ ਹੋਣਗੇ। ਇਸਦਾ ਮਤਲਬ ਹੈ ਕਿ ਜੇ ਪਹਿਲਾ ਨਾਮਜ਼ਦ ਉਪਲਬਧ ਨਹੀਂ ਹੈ, ਤਾਂ ਅਗਲਾ ਵਿਅਕਤੀ ਹੱਕਦਾਰ ਹੋਵੇਗਾ।
• ਮਿਊਚਲ ਫੰਡ ਅਤੇ ਡੀਮੈਟ ਖਾਤੇ: ਇਨ੍ਹਾਂ ਲਈ ਵੱਧ ਤੋਂ ਵੱਧ 10 ਨਾਮਜ਼ਦ ਬਣਾਏ ਜਾ ਸਕਦੇ ਹਨ।
• ਐੱਲ.ਆਈ.ਸੀ. ਪਾਲਿਸੀਆਂ: ਐੱਲ.ਆਈ.ਸੀ. ਨਾਲ ਜੁੜੀਆਂ ਪਾਲਿਸੀਆਂ ਵਿੱਚ ਪਹਿਲਾਂ ਵਾਂਗ ਹੀ, ਮਲਟੀਪਲ ਨਾਮਜ਼ਦ ਬਣਾਉਣ ਦੀ ਇਜਾਜ਼ਤ ਬਰਕਰਾਰ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਕਦਮ, ਹੁਣ ਬੱਚੇ ਵੀ ਬੈਂਕ ਖਾਤੇ ਤੋਂ ਬਿਨਾਂ ਕਰ ਸਕਣਗੇ UPI ਪੇਮੈਂਟ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
