ਇਸ ਸਾਲ ਦੇਸ਼ ਵਿੱਚ ਕਣਕ ਦੀ ਪੈਦਾਵਾਰ ਚੰਗੀ ਹੋਣ ਦੀ ਸੰਭਾਵਨਾ : ਖੇਤੀਬਾੜੀ ਮੰਤਰੀ
Friday, Jan 19, 2024 - 01:03 PM (IST)
ਨਵੀਂ ਦਿੱਲੀ (ਭਾਸ਼ਾ) - ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਇਸ ਸਾਲ ਦੇਸ਼ ਵਿੱਚ ਕਣਕ ਦੀ ਪੈਦਾਵਾਰ ਚੰਗੀ ਹੋਣ ਦੀ ਉਮੀਦ ਹੈ। ਅਕਤੂਬਰ ਵਿੱਚ ਸ਼ੁਰੂ ਹੋਈ ਮੁੱਖ ਹਾੜੀ (ਸਰਦੀ) ਫ਼ਸਲ ਕਣਕ ਦੀ ਬਿਜਾਈ ਮੁਕੰਮਲ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਚੋਟੀ ਦੇ ਤਿੰਨ ਰਾਜ ਹਨ ਜਿੱਥੇ ਸਭ ਤੋਂ ਵੱਧ ਰਕਬੇ ਵਿੱਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ। ਮੁੰਡਾ ਨੇ ਕਿਹਾ, ''ਬਿਜਾਈ ਦੇ ਅੰਕੜਿਆਂ ਮੁਤਾਬਕ ਕਣਕ ਦੀ ਕਾਸ਼ਤ ਵੱਡੇ ਖੇਤਰ 'ਚ ਬਹੁਤ ਹੋਈ ਹੈ ਅਤੇ ਸਾਨੂੰ ਇਸ ਸਾਲ ਚੰਗੇ ਉਤਪਾਦਨ ਦੀ ਉਮੀਦ ਹੈ।''
ਇਹ ਵੀ ਪੜ੍ਹੋ - ਰਾਮ ਦੇ ਰੰਗ 'ਚ ਰੰਗੇ ਕਈ ਸ਼ਹਿਰਾਂ ਦੇ ਬਾਜ਼ਾਰ, ਸੋਨਾ-ਚਾਂਦੀ ਸਣੇ ਇਨ੍ਹਾਂ ਚੀਜ਼ਾਂ ਦੀ ਹੋ ਰਹੀ ਕਰੋੜਾਂ 'ਚ ਵਿਕਰੀ
ਮੰਤਰਾਲੇ ਦੇ ਅੰਕੜਿਆਂ ਮੁਤਾਬਕ ਫ਼ਸਲੀ ਸਾਲ 2023-24 (ਜੁਲਾਈ-ਜੂਨ) ਦੇ ਚਾਲੂ ਹਾੜੀ ਸੀਜ਼ਨ ਦੇ ਆਖ਼ਰੀ ਹਫ਼ਤੇ ਤੱਕ ਕਣਕ ਦੀ ਫ਼ਸਲ ਹੇਠ ਕੁੱਲ ਰਕਬਾ 336.96 ਲੱਖ ਹੈਕਟੇਅਰ ਰਿਹਾ, ਜਦੋਂ ਕਿ ਇਕ ਸਾਲ ਪਹਿਲਾਂ ਇਹ 335.67 ਲੱਖ ਹੈਕਟੇਅਰ ਸੀ। ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੇ. ਮੀਨਾ ਨੇ 3 ਜਨਵਰੀ ਨੂੰ ਸੰਕੇਤ ਦਿੱਤਾ ਸੀ ਕਿ ਦੇਸ਼ ਮੌਜੂਦਾ ਫ਼ਸਲੀ ਸਾਲ 2023-24 ਵਿੱਚ 11.4 ਕਰੋੜ ਟਨ ਕਣਕ ਉਤਪਾਦਨ ਦਾ ਨਵਾਂ ਰਿਕਾਰਡ ਕਾਇਮ ਕਰ ਸਕਦਾ ਹੈ, ਬਸ਼ਰਤੇ ਮੌਸਮ ਦੇ ਹਾਲਾਤ ਆਮ ਰਹਿਣ। ਫ਼ਸਲੀ ਸਾਲ 2022-23 ਵਿੱਚ ਕਣਕ ਦਾ ਉਤਪਾਦਨ ਰਿਕਾਰਡ 11.055 ਕਰੋੜ ਟਨ ਰਿਹਾ, ਜਦੋਂ ਕਿ ਪਿਛਲੇ ਸਾਲ 10.77 ਕਰੋੜ ਟਨ ਦਾ ਉਤਪਾਦਨ ਹੋਇਆ ਸੀ।
ਇਹ ਵੀ ਪੜ੍ਹੋ - ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ 'ਐਂਟੀਬਾਇਓਟਿਕਸ', DGHS ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਇਸ ਸਾਲ ਕਣਕ ਦੀ ਫ਼ਸਲ ਦੀ ਸੰਭਾਵਨਾ ਬਾਰੇ ਗੱਲ ਕਰਦਿਆਂ ਖੇਤੀਬਾੜੀ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫ਼ਸਲ ਚੰਗੀ ਹਾਲਤ ਵਿੱਚ ਹੈ ਅਤੇ ਹਾਲੇ ਤੱਕ ਫ਼ਸਲ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਨੇ ਕਿਹਾ, ''ਮੌਜੂਦਾ ਠੰਢੇ ਮੌਸਮ ਦੀ ਸਥਿਤੀ ਕਣਕ ਅਤੇ ਹੋਰ ਹਾੜ੍ਹੀ ਫ਼ਸਲਾਂ ਲਈ ਵਧੀਆ ਹੈ।'' ਇਸ ਦੌਰਾਨ ਖੇਤੀਬਾੜੀ ਮੰਤਰਾਲੇ ਨੇ ਕਿਸਾਨਾਂ ਨੂੰ ਬਿਜਾਈ ਪੂਰੀ ਹੋਣ ਤੋਂ ਬਾਅਦ ਕਣਕ ਦੀ ਫ਼ਸਲ ਦੀ ਸੰਭਾਲ ਕਰਨ ਵਿੱਚ ਮਦਦ ਕਰਨ ਲਈ ਬਾਕਾਇਦਾ ਸਲਾਹ-ਮਸ਼ਵਰੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਤਾਜ਼ਾ ਐਡਵਾਈਜ਼ਰੀ 16-30 ਜਨਵਰੀ ਦੀ ਮਿਆਦ ਲਈ ਜਾਰੀ ਕੀਤੀ ਗਈ ਸੀ। ਮੰਤਰਾਲੇ ਨੇ ਕਿਸਾਨਾਂ ਨੂੰ ਬਿਜਾਈ ਤੋਂ 40-45 ਦਿਨਾਂ ਤੱਕ 'ਨਾਈਟ੍ਰੋਜਨ' ਖਾਦ ਦੀ ਵਰਤੋਂ ਪੂਰੀ ਕਰਨ ਲਈ ਕਿਹਾ ਹੈ। ਬਿਹਤਰ ਨਤੀਜਿਆਂ ਲਈ ਕਿਸਾਨਾਂ ਨੂੰ ਸਿੰਚਾਈ ਤੋਂ ਪਹਿਲਾਂ ਹੀ ਯੂਰੀਆ ਪਾਉਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਨੇ 16-30 ਜਨਵਰੀ ਦੌਰਾਨ ਭਾਰਤ ਦੇ ਉੱਤਰ-ਪੂਰਬੀ ਅਤੇ ਕੇਂਦਰੀ ਖੇਤਰਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਉਣ ਵਾਲੇ ਹਫ਼ਤੇ ਵਿੱਚ ਤਾਪਮਾਨ ਆਮ ਨਾਲੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8