ਵਟਸਐਪ ਦੇ CEO ਅੱਜ ਪਹੁੰਚਣਗੇ ਭਾਰਤ, ਆਈ.ਟੀ. ਮੰਤਰੀ ਨਾਲ ਕਰ ਸਕਦੇ ਹਨ ਮੁਲਾਕਾਤ

Tuesday, Aug 21, 2018 - 10:40 AM (IST)

ਵਟਸਐਪ ਦੇ CEO ਅੱਜ ਪਹੁੰਚਣਗੇ ਭਾਰਤ, ਆਈ.ਟੀ. ਮੰਤਰੀ ਨਾਲ ਕਰ ਸਕਦੇ ਹਨ ਮੁਲਾਕਾਤ

ਜਲੰਧਰ— ਵਟਸਐਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸ ਡੈਨੀਅਲਸ ਅੱਜ ਭਾਰਤ ਦੀ ਯਾਤਰਾ ਕਰ ਰਹੇ ਹਨ। ਆਪਣੀ ਇਸ ਯਾਤਰਾ ਦੌਰਾਨ ਉਹ ਸੂਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਮੁਲਾਕਾਤ ਕਰ ਸਕਦੇ ਹਨ। ਵਟਸਐਪ ਆਪਣੇ ਸੰਦੇਸ਼ ਭੇਜਣ ਦੇ ਪਲੇਟਫਾਰਮ ਤੋਂ ਫਰਜ਼ੀ ਖਬਰਾਂ ਦੇ ਪ੍ਰਸਾਰ ਦੀ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਹੈ। ਇਸ ਕਾਰਨ ਦੇਸ਼ 'ਚ ਭੀੜ ਵਲੋਂ ਕੁੱਟ-ਮਾਰ ਕਰਕੇ ਹੱਤਿਆ ਦੀਆਂ ਕਈ ਘਟਨਾਵਾਂ ਹੋਈਆਂ ਹਨ।

PunjabKesari

ਸੂਤਰਾਂ ਨੇ ਦੱਸਿਆ ਕਿ ਡੈਨੀਅਲ ਮੰਗਲਵਾਰ ਨੂੰ ਭਾਰਤ ਆ ਰਹੇ ਹਨ। ਉਹ ਇਥੇ ਚਾਰ-ਪੰਜ ਦਿਨ ਰਹਿਣਗੇ। ਆਪਣੀ ਯਾਤਰਾ ਦੌਰਾਨ ਉਹ ਕਾਰੋਬਾਰ ਜਗਤ ਦੇ ਲੋਕਾਂ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਦੱਸਿਆ ਜਾਂਦਾ ਹੈ ਕਿ ਡੈਨੀਅਲ ਪ੍ਰਸਾਦ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ, ਕੰਪਨੀ ਵਲੋਂ ਇਸ ਦੀ ਸਪੱਸ਼ਟ ਤੌਰ 'ਤੇ ਪੁੱਸ਼ਟੀ ਨਹੀਂ ਹੋ ਸਕੀ ਹੈ। ਵਟਸਐਪ ਨੂੰ ਇਸ ਬਰੇ ਭੇਜੇ ਗਏ ਈ-ਮੇਲ ਦਾ ਕੋਈ ਜਵਾਬ ਨਹੀਂ ਮਿਲਿਆ।


Related News