ਵਧੀਆਂ ਕੀਮਤਾਂ ਕਾਰਨ ਜਨਵਰੀ-ਮਾਰਚ ''ਚ ਭਾਰਤ ਦੀ ਸੋਨੇ ਦੀ ਮੰਗ 17% ਘਟੀ: WGC

Friday, May 05, 2023 - 05:15 PM (IST)

ਵਧੀਆਂ ਕੀਮਤਾਂ ਕਾਰਨ ਜਨਵਰੀ-ਮਾਰਚ ''ਚ ਭਾਰਤ ਦੀ ਸੋਨੇ ਦੀ ਮੰਗ 17% ਘਟੀ: WGC

ਮੁੰਬਈ— ਵਿਸ਼ਵ ਗੋਲਡ ਕੌਂਸਲ (ਡਬਲਯੂ.ਜੀ.ਸੀ.) ਮੁਤਾਬਕ ਜਨਵਰੀ-ਮਾਰਚ ਤਿਮਾਹੀ ਦੌਰਾਨ ਭਾਰਤ 'ਚ ਸੋਨੇ ਦੀ ਮੰਗ 17 ਫ਼ੀਸਦੀ ਘੱਟ ਕੇ 112.5 ਟਨ ਰਹਿ ਗਈ ਹੈ। ਇਹ ਗਿਰਾਵਟ ਸੋਨੇ ਦੀ ਕੀਮਤ ਦੇ ਰਿਕਾਰਡ ਉਚਾਈ 'ਤੇ ਚੜ੍ਹਨ ਅਤੇ ਕੀਮਤਾਂ ਵਿੱਚ ਉੱਚ ਅਸਥਿਰਤਾ ਦੇ ਕਾਰਨ ਸੀ। WGC ਦੇ ਸੋਨੇ ਦੀ ਮੰਗ ਦੇ ਰੁਝਾਨਾਂ ਦੇ ਅਨੁਸਾਰ, ਸੋਨੇ ਦੀ ਮੰਗ 2022 ਵਿੱਚ ਇਸੇ ਤਿਮਾਹੀ ਦੌਰਾਨ ਕੁੱਲ 135.5 ਟਨ ਸੀ।

WGC ਖੇਤਰੀ ਸੀਈਓ (ਭਾਰਤ) ਸੋਮਸੁੰਦਰਮ ਪੀਆਰ ਨੇ ਕਿਹਾ ਕਿ, “2023 ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਸੋਨੇ ਦੀ ਮੰਗ ਸਾਲ-ਦਰ-ਸਾਲ 17 ਫ਼ੀਸਦੀ ਘਟ ਕੇ 112.5 ਟਨ ਰਹਿ ਗਈ। ਅਜਿਹਾ ਕੀਮਤਾਂ ਦੇ ਰਿਕਾਰਡ ਪੱਧਰ ਤੱਕ ਵਧ ਜਾਣ ਅਤੇ ਉਤਾਰ-ਚੜ੍ਹਾਅ ਦੇ ਕਾਰਨ ਹੋਇਆ ਹੈ।'' ਇਸ ਨਾਲ ਬਾਜ਼ਾਰ ਦੀ ਭਾਵਨਾ ਪ੍ਰਭਾਵਿਤ ਹੋਈ ਹੈ ਅਤੇ ਸੋਨੇ ਦੇ ਗਹਿਣਿਆਂ ਦੀ ਮੰਗ 2022 ਦੀ ਪਹਿਲੀ ਤਿਮਾਹੀ 'ਚ 94.2 ਟਨ ਤੋਂ ਘਟ ਕੇ ਜਨਵਰੀ-ਮਾਰਚ 2023 'ਚ 78 ਟਨ ਰਹਿ ਗਈ। ਸਮੀਖਿਆ ਅਧੀਨ ਤਿਮਾਹੀ 'ਚ ਵਿਸ਼ਵ ਪੱਧਰ 'ਤੇ ਸੋਨੇ ਦੀ ਮੰਗ ਸਾਲਾਨਾ ਆਧਾਰ 'ਤੇ 13 ਫ਼ੀਸਦੀ ਘੱਟ ਕੇ 1,080.8 ਟਨ ਰਹੀ। ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਇਹ ਮੰਗ 1,238.5 ਟਨ ਸੀ।


author

rajwinder kaur

Content Editor

Related News