ਘਰੇਲੂ ਸ਼ੇਅਰ ਬਾਜ਼ਾਰ ''ਚ ਕਮਜ਼ੋਰੀ : ਸੈਂਸੈਕਸ 40 ਅੰਕ ਟੁੱਟਿਆ, ਨਿਫਟੀ 17770 ਦੇ ਹੇਠਾਂ
Wednesday, Apr 26, 2023 - 10:38 AM (IST)

ਨਵੀਂ ਦਿੱਲੀ- ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਲਾਲ ਨਿਸ਼ਾਨ 'ਤੇ ਕਾਰੋਬਾਰ ਹੁੰਦਾ ਦਿਖ ਰਿਹਾ ਹੈ। ਇਸ ਦੌਰਾਨ ਸੈਂਸੈਕਸ ਲਗਭਗ 40 ਅੰਕਾਂ ਤੱਕ ਟੁੱਟ ਗਿਆ ਹੈ। ਦੂਜੇ ਪਾਸੇ ਨਿਫਟੀ 'ਚ ਵੀ ਕਮਜ਼ੋਰੀ ਦਿਖ ਰਹੀ ਹੈ। ਸ਼ੁਰੂਆਤੀ ਕਾਰੋਬਾਰੀ ਸੈਸ਼ਨ 'ਚ ਫਿਲਹਾਲ 42.73 (-0.07 %) ਅੰਕਾਂ ਦੀ ਗਿਰਾਵਟ ਦੇ ਨਾਲ 60,087.98 ਅਤੇ ਨਿਫਟੀ 1.95 (-0.01%) ਅੰਕ ਫਿਸਲ ਕੇ 17,767.30 ਅੰਕਾਂ ਦੇ ਲੈਵਲ 'ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਸ਼ੁਰੂਆਤੀ ਕਾਰੋਬਾਰ 'ਚ ਆਰ.ਵੀ.ਐੱਨ.ਐੱਲ. ਦੇ ਸ਼ੇਅਰਾਂ 'ਚ 8 ਫ਼ੀਸਦੀ ਤੱਕ ਦੀ ਤੇਜ਼ੀ ਜਦਕਿ ਐੱਮ.ਸੀ.ਐਕਸ ਦੇ ਸ਼ੇਅਰਾਂ 'ਚ ਪੰਜ ਫ਼ੀਸਦੀ ਦੀ ਕਮਜ਼ੋਰੀ ਦਿਖ ਰਹੀ ਹੈ।
ਇਹ ਵੀ ਪੜ੍ਹੋ-ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।