ਬਜਾਜ, ਹੀਰੋ ਨੇ ਬਾਈਕ ਖ਼ਰੀਦਦਾਰਾਂ ਲਈ ਪੇਸ਼ ਕੀਤੀ 5,000 ਰੁ: ਤੱਕ ਦੀ ਛੋਟ

Thursday, Mar 04, 2021 - 11:05 AM (IST)

ਬਜਾਜ, ਹੀਰੋ ਨੇ ਬਾਈਕ ਖ਼ਰੀਦਦਾਰਾਂ ਲਈ ਪੇਸ਼ ਕੀਤੀ 5,000 ਰੁ: ਤੱਕ ਦੀ ਛੋਟ

ਮੁੰਬਈ- ਮੋਟਰਸਾਈਕਲ-ਸਕੂਟਰ ਖ਼ਰੀਦਣ 'ਤੇ ਕੰਪਨੀਆਂ ਵੱਲੋਂ 5,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਬਜਾਜ ਤੋਂ ਲੈ ਕੇ ਹੀਰੋ ਤੱਕ ਡਿਸਕਾਊਂਟ ਦੇ ਰਹੇ ਹਨ। ਵਿਕਰੀ ਕਮਜ਼ੋਰ ਹੋਣ ਕਾਰਨ ਕੰਪਨੀਆਂ ਨੂੰ ਛੋਟ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਦੋਂ ਕਿ ਕੰਪਨੀਆਂ 'ਤੇ ਲਾਗਤ ਦਾ ਬੋਝ ਵੱਧ ਰਿਹਾ ਹੈ।

ਬਜਾਜ ਆਟੋ ਵੱਲੋਂ ਸੀਟੀ-100 ਅਤੇ ਪਲੇਟਿਨਾ ਮਾਡਲਾਂ 'ਤੇ 5,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਇਹ ਪੇਸ਼ਕਸ਼ 15 ਮਾਰਚ ਤੱਕ ਲਈ ਹੈ।

ਇਹ ਵੀ ਪੜ੍ਹੋ- ਸੋਨੇ 'ਚ ਗਿਰਾਵਟ, ਰਿਕਾਰਡ ਤੋਂ 11,500 ਰੁ: ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ

ਉੱਥੇ ਹੀ, ਹੀਰੋ ਮੋਟੋਕਾਰਪ ਆਪਣੇ ਪ੍ਰੀਮੀਅਮ ਮੋਟਰਸਾਈਕਲਾਂ ਸਣੇ ਕਈ ਮਾਡਲਾਂ 'ਤੇ ਛੋਟ ਦੇ ਰਹੀ ਹੈ। ਹੀਰੋ ਮੋਟੋਕਾਰਪ ਵੱਲੋਂ 2,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੀ ਛੋਟ ਪੇਸ਼ ਕੀਤੀ ਗਈ ਹੈ। ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ. ਐੱਮ. ਐੱਸ. ਆਈ.) ਨੇ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਮੌਜੂਦਾ ਛੋਟ 15 ਮਾਰਚ ਤੱਕ ਲਈ ਵਧਾ ਦਿੱਤੀ ਹੈ। ਐੱਚ. ਐੱਮ. ਐੱਸ. ਆਈ. ਸਰਕਾਰੀ ਮੁਲਾਜ਼ਮਾਂ ਨੂੰ ਮੋਟਰਸਾਈਕਲਾਂ 'ਤੇ 2,000 ਰੁਪਏ ਅਤੇ ਸਕੂਟਰ ਦੇ ਮਾਡਲਾਂ 'ਤੇ 2,500 ਰੁਪਏ ਤੱਕ ਦਾ ਡਿਸਕਾਊਂਟ ਦੇ ਰਹੀ ਹੈ।

ਇਹ ਵੀ ਪੜ੍ਹੋ- ਸੈਂਸੈਕਸ 'ਚ 700 ਅੰਕ ਤੋਂ ਵੱਧ ਦੀ ਵੱਡੀ ਗਿਰਾਵਟ, 51,000 ਤੋਂ ਥੱਲ੍ਹੇ ਡਿੱਗਾ

ਵਿਕਰੀ ਕਮਜ਼ੋਰ ਹੋਣ ਵਿਚਕਾਰ ਕੰਪਨੀਆਂ ਵੱਲੋਂ ਲਏ ਛੋਟ ਦੇ ਸਹਾਰੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News