ਸਾਨੂੰ ਡਿਜੀਟਲ ਕਰੰਸੀ ਦਾ ਸਵਾਗਤ ਕਰਨਾ ਚਾਹੀਦੈ
Tuesday, Jan 04, 2022 - 12:13 PM (IST)
ਭਾਰਤੀ ਰਿਜ਼ਰਵ ਬੈਂਕ ਡਿਜੀਟਲ ਕਰੰਸੀ ਜਾਰੀ ਕਰਨ ਬਾਰੇ ਵਿਚਾਰ ਕਰ ਰਿਹਾ ਹੈ, ਇਹ ਕਰੰਸੀ ਸਾਡੇ ਨੋਟ ਵਾਂਗ ਹੁੰਦੀ ਹੈ। ਫਰਕ ਇਹ ਹੁੰਦਾ ਹੈ ਕਿ ਇਹ ਕਾਗਜ਼ ’ਤੇ ਛਪਿਆ ਨੋਟ ਨਹੀਂ ਹੁੰਦਾ ਸਗੋਂ ਇਹ ਇਕ ਨੰਬਰ ਹੀ ਹੁੰਦਾ ਹੈ ਜਿਸ ਨੂੰ ਤੁਸੀਂ ਆਪਣੇ ਮੋਬਾਇਲ ਅਤੇ ਕੰਪਿਊਟਰ ’ਤੇ ਸੰਭਾਲ ਕੇ ਰੱਖ ਸਕਦੇ ਹੋ। ਉਸ ਨੰਬਰ ਨੂੰ ਕਿਸੇ ਦੇ ਨਾਲ ਸਾਂਝਾ ਕਰਦਿਆਂ ਹੀ ਉਸ ਨੰਬਰ ’ਚ ਦਰਜ ਰਕਮ ਆਸਾਨੀ ਨਾਲ ਦੂਜੇ ਵਿਅਕਤੀ ਕੋਲ ਪਹੁੰਚ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਆਪਣੀ ਜੇਬ ’ਚੋਂ ਨੋਟ ਕੱਢ ਕੇ ਦੂਜੇ ਨੂੰ ਦਿੰਦੇ ਹੋ, ਉਸੇ ਤਰ੍ਹਾਂ ਤੁਸੀਂ ਆਪਣੇ ਮੋਬਾਇਲ ’ਚੋਂ ਇਕ ਨੰਬਰ ਕੱਢ ਕੇ ਦੂਜੇ ਨੂੰ ਦੇ ਕੇ ਆਪਣਾ ਭੁਗਤਾਨ ਕਰ ਸਕਦੇ ਹੋ।
ਡਿਜੀਟਲ ਕਰੰਸੀ ਦੇ ਪਿੱਛੇ ਕ੍ਰਿਪਟੋ ਕਰੰਸੀ ਦਾ ਜ਼ੋਰ ਹੈ। ਕ੍ਰਿਪਟੋ ਕਰੰਸੀ ਦੀ ਇਜਾਦ ਬੈਂਕਾਂ ਦੇ ਕੰਟਰੋਲ ਤੋਂ ਬਾਹਰ ਇਕ ਕਰੰਸੀ ਬਣਾਉਣ ਦੀ ਇੱਛਾ ਨੂੰ ਲੈ ਕੇ ਹੋਈ ਸੀ। ਕੰਪਿਊਟਰ ਦੇ ਕੁਝ ਇੰਜੀਨੀਅਰਾਂ ਨੇ ਮਿਲ ਕੇ ਇਕ ਔਖੀ ਬੁਝਾਰਤ ਬਣਾਈ ਅਤੇ ਉਸ ਬੁਝਾਰਤ ਨੂੰ ਉਨ੍ਹਾਂ ’ਚੋਂ ਜਿਸ ਨੇ ਪਹਿਲਾਂ ਹੱਲ ਕਰ ਲਿਆ ਉਸ ਨੂੰ ਇਨਾਮ ਵਜੋਂ ਇਕ ਕ੍ਰਿਪਟੋ ਕਰੰਸੀ ਜਾਂ ਬਿੱਟ ਕੁਆਇਨ ਅਤੇ ਏਥੇਰੀਅਮ ਦੇ ਦਿੱਤਾ।
ਕ੍ਰਿਪਟੋ ਕਰੰਸੀ ਕੇਂਦਰੀ ਬੈਂਕਾਂ ਦੇ ਕੰਟਰੋਲ ਤੋਂ ਪੂਰੀ ਤਰ੍ਹਾਂ ਬਾਹਰ ਹੈ, ਜਿਵੇਂ ਜੇ ਇਕ ਪਿੰਡ ਦੇ ਲੋਕ ਆਪਸ ’ਚ ਮਿਲ ਕੇ ਇਕ ਕਰੰਸੀ ਬਣਾ ਲੈਣ ਤਾਂ ਉਸ ’ਤੇ ਸਰਕਾਰ ਦਾ ਕੰਟਰੋਲ ਨਹੀਂ ਹੁੰਦਾ। ਉਹ ਆਪਸ ’ਚ ਪਰਚੇ ਛਾਪ ਕੇ ਇਕ ਦੂਜੇ ਨਾਲ ਲੈਣ-ਦੇਣ ਕਰ ਸਕਦੇ ਹਨ ਜਿਵੇਂ ਬੱਚੇ ਆਪਸ ’ਚ ਬੰਟਿਅਾਂ ਰਾਹੀਂ ਲੈਣ-ਦੇਣ ਕਰਦੇ ਹਨ, ਕੁਝ ਇਸੇ ਤਰ੍ਹਾਂ ਦੀ ਇਹ ਕਰੰਸੀ ਵੀ ਹੈ।
ਕ੍ਰਿਪਟੋ ਕਰੰਸੀ ਦਾ ਨਾਂ ‘ਇਨਕ੍ਰਪਟਿਡ’ ਤੋਂ ਬਣਦਾ ਹੈ। ਜਿਸ ਕੰਪਿਊਟਰ ’ਚ ਇਹ ਕਰੰਸੀ ਰੱਖੀ ਹੁੰਦੀ ਹੈ ਜਾਂ ਜੋ ਉਸ ਕੰਪਿਊਟਰ ਨੂੰ ਕਲਿਕ ਕਰਦਾ ਹੈ, ਉਸ ਦਾ ਨਾਂ ਇਨਕ੍ਰਪਟਿਡ ਜਾਂ ਗੁਪਤ ਹੈ। ਕਿਸੇ ਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਉਹ ਕਰੰਸੀ ਕਿਸ ਕੋਲ ਹੈ।
ਇਸ ਕਰੰਸੀ ਨੂੰ ਬਣਾਉਣ ਦਾ ਮੰਤਵ ਇਹ ਸੀ ਕਿ ਸਰਕਾਰੀ ਬੈਂਕਾਂ ਵਲੋਂ ਕਦੇ-ਕਦੇ ਵਧੇਰੇ ਮਾਤਰਾ ’ਚ ਨੋਟ ਛਾਪ ਕੇ ਬਾਜ਼ਾਰ ’ਚ ਭੇਜ ਦਿੱਤੇ ਜਾਂਦੇ ਹਨ। ਇਸ ਕਾਰਨ ਮਹਿੰਗਾਈ ਬਹੁਤ ਤੇਜ਼ੀ ਨਾਲ ਵਧਦੀ ਹੈ। ਲੋਕਾਂ ਦੀ ਕਈ ਸਾਲ ਦੀ ਖੂਨ ਪਸੀਨੇ ਦੀ ਕਮਾਈ ਕੁਝ ਹੀ ਸਮੇਂ ’ਚ 0 ਹੋ ਜਾਂਦੀ ਹੈ।
ਜੇ ਤੁਸੀਂ 100 ਰੁਪਏ ਦੇ ਨੋਟ ਨਾਲ ਮੌਜੂਦਾ ਸਮੇਂ ’ਚ 5 ਕਿੱਲੋ ਕਣਕ ਖਰੀਦ ਸਕਦੇ ਹੋ ਤਾਂ ਮਹਿੰਗਾਈ ਦੇ ਤੇਜ਼ੀ ਨਾਲ ਵਧਣ ਪਿਛੋਂ ਉਸੇ 100 ਰੁਪਏ ਦੇ ਨੋਟ ਨਾਲ ਤੁਸੀਂ ਸਿਰਫ ਇਕ ਕਿੱਲੋ ਕਣਕ ਹੀ ਖਰੀਦ ਸਕੋਗੇ। ਅਜਿਹੀ ਸਥਿਤੀ ਮੌਜੂਦਾ ਸਮੇਂ ’ਚ ਈਰਾਨ ਅਤੇ ਵੈਨੇਜ਼ੁਏਲਾ ਵਰਗੇ ਦੇਸ਼ਾਂ ’ਚ ਉਪਲਬਧ ਹੈ। ਇਸ ਤਰ੍ਹਾਂ ਦੇ ਹਾਲਾਤ ਤੋਂ ਬਚਣ ਲਈ ਇੰਜੀਨੀਅਰਾਂ ਨੇ ਕ੍ਰਿਪਟੋ ਕਰੰਸੀ ਦੀ ਖੋਜ ਕੀਤੀ ਤਾਂ ਜੋ ਬੈਂਕਾਂ ਵਲੋਂ ਨੋਟ ਵਧੇਰੇ ਛਾਪੇ ਜਾਣ ਕਾਰਨ ਉਨ੍ਹਾਂ ਦੀ ਕ੍ਰਿਪਟੋ ਕਰੰਸੀ ਦੀ ਕੀਮਤ ’ਤੇ ਕੋਈ ਅਸਰ ਨਾ ਪਏ।
ਕੇਂਦਰੀ ਬੈਂਕਾਂ ਵਲੋਂ ਕ੍ਰਿਪਟੋ ਕਰੰਸੀ ਦਾ ਵਿਰੋਧ ਤਿੰਨ ਕਾਰਨਾਂ ਕਰ ਕੇ ਕੀਤਾ ਜਾ ਰਿਹਾ ਹੈ।
ਪਹਿਲਾ ਇਹ ਕਿ ਅਰਥਵਿਵਸਥਾ ਕੇਂਦਰੀ ਬੈਂਕਾਂ ਦੇ ਕੰਟਰੋਲ ’ਚੋਂ ਬਾਹਰ ਨਿਕਲ ਜਾਂਦੀ ਹੈ ਜਿਸ ਤਰ੍ਹਾਂ ਜੇ ਦੇਸ਼ ’ਚ ਮਹਿੰਗਾਈ ਵਧ ਰਹੀ ਹੈ ਅਤੇ ਰਿਜ਼ਰਵ ਬੈਂਕ ਨੇ ਕਰੰਸੀ ਦੇ ਪ੍ਰਚਲਨ ਨੂੰ ਘੱਟ ਕੀਤਾ ਹੈ ਤਾਂ ਕ੍ਰਿਪਟੋ ਕਰੰਸੀ ਦਾ ਚਲਨ ਵਧ ਸਕਦਾ ਹੈ। ਸਰਕਾਰ ਦੀ ਨੀਤੀ ਫੇਲ ਹੋ ਸਕਦੀ ਹੈ।
ਦੂਜਾ ਵਿਰੋਧ ਇਹ ਹੈ ਕਿ ਕ੍ਰਿਪਟੋ ਕਰੰਸੀ ਫੇਲ ਹੋ ਸਕਦੀ ਹੈ। ਜਿਵੇਂ ਜੇ ਕੰਪਿਊਟਰ ਦਾ ਨੰਬਰ ਹੈਕ ਹੋ ਜਾਏ ਜਾਂ ਕ੍ਰਿਪਟੋ ਕਰੰਸੀ ਬਹੁਤ ਭਾਰੀ ਗਿਣਤੀ ’ਚ ਬਣ ਜਾਏ ਤਾਂ ਅੱਜ ਜਿਸ ਬਿਟ ਕੁਆਇਨ ਨੂੰ ਤੁਸੀਂ ਇਕ ਲੱਖ ਰੁਪਏ ’ਚ ਖਰੀਦਿਆ ਹੈ, ਕੱਲ ਨੂੰ ਉਸ ਦੀ ਕੀਮਤ 5 ਹਜ਼ਾਰ ਰੁਪਏ ਵੀ ਹੋ ਸਕਦੀ ਹੈ।
ਤੀਜਾ ਵਿਰੋਧ ਇਹ ਹੈ ਕਿ ਕ੍ਰਿਪਟੋ ਕਰੰਸੀ ਦੀ ਵਰਤੋਂ ਅਪਰਾਧਿਕ ਆਰਥਿਕ ਸਰਗਰਮੀਅਾਂ ਹੱਲਾਸ਼ੇਰੀ ਦੇਣ ਲਈ ਕੀਤੀ ਜਾ ਸਕਦੀ ਹੈ। ਬੀਤੇ ਸਮੇਂ ’ਚ ਅਮਰੀਕਾ ਦੀ ਇਕ ਤੇਲ ਕੰਪਨੀ ਦੇ ਕੰਪਿਊਟਰਾਂ ਨੂੰ ਅਪਰਾਧੀਅਾਂ ਨੇ ਹੈਕ ਕਰ ਲਿਆ। ਉਨ੍ਹਾਂ ਕੰਪਿਊਟਰਾਂ ਨੂੰ ਦੁਬਾਰਾ ਠੀਕ ਕਰਨ ਲਈ ਕੰਪਨੀ ਕੋਲੋਂ ਭਾਰੀ ਮਾਤਰਾ ’ਚ ਰਕਮ ਕ੍ਰਿਪਟੋ ਕਰੰਸੀ ਦੁਆਰਾ ਵਸੂਲੀ ਗਈ।
ਇਸ ਲਈ ਅਪਰਾਧੀਅਾਂ ਲਈ ਕ੍ਰਿਪਟੋ ਕਰੰਸੀ ਸੌਖੀ ਹੋ ਜਾਂਦੀ ਹੈ ਕਿਉਂਕਿ ਉਹ ਆਪਣੀਅਾਂ ਅਪਰਾਧਿਕ ਸਰਗਰਮੀਅਾਂ ਰਾਹੀਂ ਹਾਸਲ ਕੀਤੀ ਗੈਰ-ਕਾਨੂੰਨੀ ਆਮਦਨ ਨੂੰ ਸਰਕਾਰੀ ਨੇਤਰਾਂ ਦੀ ਪਹੁੰਚ ਤੋਂ ਬਾਹਰ ਰੱਖ ਸਕਦੇ ਹਨ।
ਦੂਜੇ ਪਾਸੇ ਜੇ ਬੈਂਕ ਗੈਰ-ਜ਼ਿੰਮੇਵਾਰ ਹੈ, ਜਿਵੇਂ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਤਾਂ ਕ੍ਰਿਪਟੋ ਕਰੰਸੀ ਲਾਹੇਵੰਦ ਹੋ ਜਾਂਦੀ ਹੈ। ਅਜਿਹੇ ਹਾਲਾਤ ’ਚ ਵਪਾਰ ਕਰਨਾ ਔਖਾ ਹੋ ਜਾਂਦਾ ਹੈ। ਅੱਜ ਤੁਸੀਂ ਕਿਸੇ ਵਪਾਰੀ ਕੋਲੋਂ ਕਣਕ ਦੀ ਇਕ ਬੋਰੀ ਦਾ ਸੌਦਾ 1000 ਰੁਪਏ ’ਚ ਕੀਤਾ ਹੈ। ਕੱਲ ਉਹੀ 1000 ਰੁਪਏ ਦੀ ਕੀਮਤ ਅੱਧੀ ਰਹਿ ਜਾਂਦੀ ਹੈ। ਵੇਚਣ ਵਾਲੇ ਨੇ ਸੌਦੇ ਤੋਂ ਨਾਂਹ ਕਰ ਦਿੱਤੀ। ਤੁਸੀਂ ਇਹ ਸੌਦਾ ਕ੍ਰਿਪਟੋ ਕਰੰਸੀ ਰਾਹੀਂ ਕਰਦੇ ਤਾਂ ਇਹ ਮੁਸ਼ਕਲ ਨਹੀਂ ਆਉਣੀ ਸੀ।
ਇਸ ਲਈ ਜੇ ਕੇਂਦਰੀ ਬੈਂਕ ਵਲੋਂ ਬਣਾਈ ਗਈ ਇਹ ਕਰੰਸੀ ਡਾਵਾਂਡੋਲ ਹੋ ਜਾਏ ਤਾਂ ਕ੍ਰਿਪਟੋ ਕਰੰਸੀ ਰਾਹੀਂ ਵਪਾਰ ਸੁਚਾਰੂ ਢੰਗ ਨਾਲ ਚਲ ਸਕਦਾ ਹੈ। ਜੇ ਵੈਨੇਜ਼ੁਏਲਾ ’ਚ ਕਰੰਸੀ ਦੀ ਕੀਮਤ ਤੇਜ਼ੀ ਨਾਲ ਡਿੱਗ ਰਹੀ ਹੈ ਤਾਂ ਉਥੋਂ ਦੀ ਵਪਾਰੀ ਕ੍ਰਿਪਟੋ ਕਰੰਸੀ ਰਾਹੀਂ ਆਪਸ ’ਚ ਵਪਾਰ ਕਰ ਸਕਦੇ ਹਨ ਅਤੇ ਇਸ ਸਮੱਸਿਆ ਤੋਂ ਬਚ ਸਕਦੇ ਹਨ।
ਅਜਿਹੀ ਸਥਿਤੀ ’ਚ ਕਈ ਕੇਂਦਰੀ ਬੈਂਕਾਂ ਨੇ ਡਿਜੀਟਲ ਕਰੰਸੀ ਜਾਰੀ ਕਰਨ ਦਾ ਮਨ ਬਣਾਇਆ ਹੈ। ਡਿਜੀਟਲ ਕਰੰਸੀ ਅਤੇ ‘ਕ੍ਰਿਪਟੋ ਕਰੰਸੀ’ ਵਿਚ ਬਰਾਬਰੀ ਇਹ ਹੈ ਕਿ ਦੋਵੇਂ ਇਕ ਨੰਬਰ ਦੀਅਾਂ ਹਨ। ਇਨ੍ਹਾਂ ਨੂੰ ਤੁਸੀਂ ਆਪਣੇ ਮੋਬਾਇਲ ਫੋਨ ’ਚ ਰੱਖ ਸਕਦੇ ਹੋ। ਕ੍ਰਿਪਟੋ ਕਰੰਸੀ ਵਾਂਗ ਡਿਜੀਟਲ ਕਰੰਸੀ ਗੁੰਮਨਾਮ ਨਹੀਂ ਹੁੰਦੀ। ਰਿਜ਼ਰਵ ਬੈਂਕ ਵਲੋਂ ਇਸ ਨੂੰ ਉਸੇ ਤਰ੍ਹਾਂ ਜਾਰੀ ਕੀਤਾ ਜਾਵੇਗਾ ਜਿਸ ਤਰ੍ਹਾਂ ਨੋਟ ਛਾਪੇ ਜਾਂਦੇ ਹਨ।
ਰਿਜ਼ਰਵ ਬੈਂਕ ਇਹ ਜਾਣ ਸਕਦਾ ਹੈ ਕਿ ਰਕਮ ਕਿਸ ਮੋਬਾਇਲ ’ਚ ਪਈ ਹੈ?। ਇਸ ਲਈ ਡਿਜੀਟਲ ਕਰੰਸੀ ਕੇਂਦਰੀ ਬੈਂਕਾਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਤੋਂ ਸਾਡੀ ਰਾਖੀ ਨਹੀਂ ਕਰਦੀ। ਨੋਟ ਛਾਪਣ ਨਾਲ ਕੇਂਦਰੀ ਬੈਂਕ ਡਿਜੀਟਲ ਕਰੰਸੀ ਵੀ ਭਾਰੀ ਮਾਤਰਾ ’ਚ ਜਾਰੀ ਕਰ ਕੇ ਮਹਿੰਗਾਈ ਪੈਦਾ ਕਰ ਸਕਦਾ ਹੈ
ਮੇਰਾ ਮੰਨਣਾ ਹੈ ਕਿ ਡਿਜੀਟਲ ਕਰੰਸੀ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਬਜਾਏ ਇਸ ਦੇ ਕਿ ਇਹ ਕੇਂਦਰੀ ਬੈਂਕ ਦੇ ਗੈਰ-ਜ਼ਿੰਮੇਵਾਰਾਨਾ ਆਚਰਨ ਤੋਂ ਸਾਡੀ ਰਾਖੀ ਨਹੀਂ ਕਰਦੀ। ਕੇਂਦਰੀ ਬੈਂਕ ਦੇ ਗੈਰ-ਜ਼ਿੰਮੇਵਾਰਾਨਾ ਨੂੰ ਇਸ ਤਰ੍ਹਾਂ ਦੀ ਤਕਨੀਕੀ ਖੋਜ ਨਾਲ ਰੋਕਿਆ ਜਾ ਸਕਦਾ। ਉਸ ਨੂੰ ਠੀਕ ਕਰਨ ਦਾ ਕੰਮ ਆਖਿਰ ਸਿਆਸਤ ਦਾ ਹੈ ਅਤੇ ਉਸ ਵਿਵਸਥਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਪਰ ਡਿਜੀਟਲ ਕਰੰਸੀ ਰਾਹੀਂ ਨੋਟ ਨੂੰ ਛਾਪਣ ਅਤੇ ਰੱਖਣ ਦਾ ਖਰਚ ਘੱਟ ਹੁੰਦਾ ਹੈ ਅਤੇ ਆਪਸ ’ਚ ਲੈਣ-ਦੇਣ ਵੀ ਸੌਖਾ ਹੋ ਸਕਦਾ ਹੈ ਇਸ ਲਈ ਸਾਨੂੰ ਡਿਜੀਟਲ ਕਰੰਸੀ ਦਾ ਸਵਾਗਤ ਕਰਨਾ ਚਾਹੀਦਾ ਹੈ।
ਭਰਤ ਝੁਨਝੁਨਵਾਲਾ