ਟਰੰਪ ਦੀ ਨਵੀਂ ਧਮਕੀ, ਵਪਾਰਕ ਜੰਗ ਸਬੰਧੀ ਸਮਝੌਤਾ ਕਰਨ ਦੀ ਦਿੱਤੀ ਚਿਤਾਵਨੀ

05/13/2019 1:17:05 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਜਲਦ ਹੀ ਵਪਾਰਕ ਜੰਗ ਨੂੰ ਲੈ ਕੇ ਸਮਝੌਤਾ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਚੀਨ ਨੇ ਅਜੇ ਸਮਝੌਤਾ ਨਹੀਂ ਕੀਤਾ ਤਾਂ ਉਨ੍ਹਾਂ ਦੇ (ਟਰੰਪ ਦੇ) ਦੂਜੇ ਕਾਰਜਕਾਲ 'ਚ ਇਹ ਗੱਲਬਾਤ ਹੋਈ ਤਾਂ ਹਾਲਾਤ ਹੋਰ ਖਰਾਬ ਹੋਣਗੇ।
ਦੋਵਾਂ ਦੇਸ਼ਾਂ 'ਚ ਇਸ ਸਮੇਂ ਵਪਾਰਕ ਜੰਗ ਚੱਲ ਰਹੀ ਹੈ। ਇਸ ਨੂੰ ਖਤਮ ਕਰਨ ਨੂੰ ਲੈ ਕੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਵੀ 2 ਦਿਨ ਦੀ ਗੱਲਬਾਤ ਬਿਨਾਂ ਸਮਝੌਤੇ ਦੇ ਖਤਮ ਹੋ ਗਈ। ਚੀਨ ਦੇ ਚੋਟੀ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਹੁਣ ਅਗਲੇ ਦੌਰ ਦੀ ਗੱਲਬਾਤ ਪੇਈਚਿੰਗ 'ਚ ਹੋਵੇਗੀ। ਹਾਲਾਂਕਿ, ਉਨ੍ਹਾਂ ਨੇ ਬੈਠਕ ਦੀ ਤਰੀਕ ਨਹੀਂ ਦੱਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਚੀਨ ਮਹੱਤਵਪੂਰਣ ਸਿਧਾਂਤਾਂ 'ਤੇ ਕੋਈ ਸਮਝੌਤਾ ਨਹੀਂ ਕਰੇਗਾ।
ਉਨ੍ਹਾਂ ਕਿਹਾ,''ਮੁਸ਼ਕਲ ਬਸ ਇੰਨੀ ਹੈ, ਉਹ ਜਾਣਦੇ ਹਨ ਕਿ ਮੈਂ ਜਿੱਤਣ ਵਾਲਾ ਹਾਂ। ਅਮਰੀਕਾ ਦੇ ਇਤਿਹਾਸ 'ਚ ਅਰਥਵਿਵਸਥਾ ਦੀ ਹਾਲਤ ਸਭ ਤੋਂ ਵਧੀਆ ਰਹੀ ਹੈ ਅਤੇ ਰੋਜ਼ਗਾਰ ਦੇ ਨੰਬਰ ਵੀ ਠੀਕ-ਠਾਕ ਰਹੇ ਹਨ ਅਤੇ ਹੋਰ ਵੀ ਕਾਫੀ ਕੁੱਝ ਰਿਹਾ ਹੈ। ਜੇਕਰ ਮੇਰੇ ਦੂਜੇ ਕਾਰਜਕਾਲ 'ਚ ਗੱਲਬਾਤ ਹੋਈ ਤਾਂ ਚੀਨ ਲਈ ਸਮਝੌਤੇ ਦੀ ਹਾਲਤ ਹੋਰ ਖਰਾਬ ਹੋਵੇਗੀ। ਉਨ੍ਹਾਂ ਲਈ ਇਹ ਵਧੀਆ ਹੋਵੇਗਾ ਕਿ ਹੁਣੇ ਗੱਲਬਾਤ ਪੂਰੀ ਕਰ ਲੈਣ ਅਤੇ ਕਿਸੇ ਸਮਝੌਤੇ 'ਤੇ ਪਹੁੰਚਣ। ਹਾਲਾਂਕਿ, ਅਜੇ ਡਿਊਟੀ ਵਸੂਲਣ 'ਚ ਮੈਨੂੰ ਮਜ਼ਾ ਆ ਰਿਹਾ ਹੈ।''
ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ਦਰਾਮਦ ਹੋਣ ਵਾਲੇ ਸਾਮਾਨ 'ਤੇ ਡਿਊਟੀ ਦਰ ਨੂੰ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ। ਇਹ ਦਰਾਂ ਸ਼ੁੱਕਰਵਾਰ ਤੋਂ ਲਾਗੂ ਹੋ ਗਈਆਂ। ਅਮਰੀਕਾ ਚੀਨ ਤੋਂ ਹੋਣ ਵਾਲੀ ਬਾਕੀ 300 ਅਰਬ ਡਾਲਰ ਦੀ ਦਰਾਮਦ 'ਤੇ ਵੀ ਡਿਊਟੀ ਵਧਾਉਣ ਦੀ ਇੱਛਾ ਜਤਾ ਰਿਹਾ ਹੈ। ਹਾਲਾਂਕਿ ਇਸ 'ਚ ਅਜੇ ਸਮਾਂ ਲੱਗੇਗਾ।
ਟਰੰਪ ਨੇ ਸ਼ਨੀਵਾਰ ਨੂੰ ਇਕ ਟਵੀਟ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਚੀਨ ਨੂੰ ਹਾਲੀਆ ਗੱਲਬਾਤ 'ਚ ਇਸ ਤਰ੍ਹਾਂ ਦਾ ਝਟਕਾ ਲੱਗਾ ਹੈ ਕਿ ਉਹ 2020 ਦੀਆਂ ਅਗਲੀਆਂ ਚੋਣਾਂ ਤੱਕ ਇੰਤਜ਼ਾਰ ਕਰਨਾ ਚਾਹੁੰਦਾ ਹੈ। ਉਹ ਇਹ ਵੇਖਣਾ ਚਾਹੁੰਦਾ ਹੈ ਕਿ ਜੇਕਰ ਕਿਸਮਤ ਨੇ ਸਾਥ ਦਿੱਤਾ ਅਤੇ 2020 'ਚ ਕੋਈ ਡੈਮੋਕਰੇਟ ਰਾਸ਼ਟਰਪਤੀ ਬਣ ਗਿਆ ਤਾਂ ਉਹ ਅਮਰੀਕਾ ਨੂੰ ਹਰ ਸਾਲ 500 ਅਰਬ ਡਾਲਰ ਦਾ ਚੂਨਾ ਲਾਉਂਦੇ ਰਹਿਣਗੇ।


satpal klair

Content Editor

Related News