ਬੈਂਕ 'ਚ ਗਹਿਣੇ ਰੱਖੀ ਜਾਇਦਾਦ ਨੂੰ ਵੇਚਣਾ ਚਾਹੁੰਦੇ ਹੋ ਤਾਂ ਜਾਣੋ ਪੂਰੀ ਪ੍ਰਕਿਰਿਆ

11/03/2020 5:36:21 PM

ਨਵੀਂ ਦਿੱਲੀ — ਜਦੋਂ ਕੋਈ ਵੀ ਵਿਅਕਤੀ ਆਪਣੀ ਜਾਇਦਾਦ ਦੇ ਬਦਲੇ ਕਿਸੇ ਬੈਂਕ ਜਾਂ ਵਿੱਤੀ ਸੰਸਥਾ ਤੋਂ ਕਰਜ਼ਾ ਲੈਂਦਾ ਹੈ ਤਾਂ ਉਸ ਵਿਅਕਤੀ ਨੂੰ ਆਪਣੀ ਜਾਇਦਾਦ ਦੇ ਅਸਲ ਦਸਤਾਵੇਜ਼ ਰਿਣਦਾਤਾ ਕੋਲ ਗਹਿਣੇ ਰੱਖਣੇ ਪੈਂਦੇ ਹਨ। ਹੁਣ ਜੇਕਰ ਤੁਸੀਂ ਇਸ ਜਾਇਦਾਦ ਨੂੰ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਸ ਤੋਂ ਬਾਅਦ ਹੀ ਤੁਸੀਂ ਆਪਣੀ ਗਹਿਣੇ ਰੱਖੀ ਜਾਇਦਾਦ ਨੂੰ ਵੇਚ ਸਕਦੇ ਹੋ। ਆਓ ਜਾਣਦੇ ਹਾਂ ਜ਼ਰੂਰੀ ਨਿਯਮਾਂ ਬਾਰੇ...

ਲੋਨ ਦੇ ਬਕਾਏ ਪੱਤਰ ਲਈ ਅਰਜ਼ੀ ਦਿਓ

ਸਭ ਤੋਂ ਪਹਿਲਾਂ ਤੁਹਾਨੂੰ ਬੈਂਕ ਵਿਚ ਲੋਨ ਦੇ ਬਕਾਏ ਪੱਤਰ ਲਈ ਅਰਜ਼ੀ ਦੇਣੀ ਪਏਗੀ। ਇਸ ਤੋਂ ਬਾਅਦ ਬੈਂਕ ਤੁਹਾਨੂੰ ਇੱਕ ਪੱਤਰ ਜਾਰੀ ਕਰੇਗਾ। ਜਿਸ ਵਿਚ ਇਸ ਬਾਰੇ ਪੂਰੀ ਜਾਣਕਾਰੀ ਹੋਵੇਗੀ ਕਿ ਤੁਹਾਡੇ ਉੱਤੇ ਕਿੰਨਾ ਕਰਜ਼ਾ ਬਕਾਇਆ ਹੈ ਅਤੇ ਬੈਂਕ ਕੋਲ ਜਾਇਦਾਦ ਦੇ ਕਿਹੜੇ ਦਸਤਾਵੇਜ਼ ਰੱਖੇ ਹਨ।

ਇਹ ਵੀ ਪੜ੍ਹੋ : RBI ਨੇ Current Account ਸੰਬੰਧੀ ਦਿੱਤਾ ਨਵਾਂ ਆਦੇਸ਼, 15 ਦਸੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

ਖਰੀਦਦਾਰ ਨੂੰ ਭੁਗਤਾਨ ਕਰਨਾ ਪਵੇਗਾ

ਸੰਭਾਵਤ ਖਰੀਦਦਾਰ ਨੂੰ ਪੱਤਰ ਵਿਚ ਦੱਸੀ ਗਈ ਬਕਾਇਆ ਲੋਨ ਰਾਸ਼ੀ ਦੇ ਬਰਾਬਰ ਭੁਗਤਾਨ ਕਰਨ ਦੀ ਜ਼ਰੂਰਤ ਹੁੰਦੀ ਹੈ। ਉਸ ਨੂੰ ਲੋਨ ਨੂੰ ਬੰਦ ਕਰਨ ਲਈ ਅਰਜ਼ੀ ਵੀ ਦੇਣੀ ਪਏਗੀ।

ਡਿਊਜ਼ ਸਰਟੀਫਿਕੇਟ ਲਈ ਅਰਜ਼ੀ ਕਿਵੇਂ ਦਿੱਤੀ ਜਾਵੇ? 

ਕਰਜ਼ੇ ਦੀ ਅਦਾਇਗੀ ਅਤੇ ਲੋਨ ਨੂੰ ਬੰਦ ਕਰਨ ਲਈ ਬਿਨੈ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਬੈਂਕ ਕਰਜ਼ੇ ਦੇ ਸੰਬੰਧ ਵਿਚ 'ਨੋ ਡਿਊਜ਼ ਸਰਟੀਫਿਕੇਟ' ਜਾਰੀ ਕਰਦੇ ਹਨ। ਜਾਇਦਾਦ ਦੇ ਦਸਤਾਵੇਜ਼ ਵੀ ਮਕਾਨ ਮਾਲਕ ਨੂੰ ਵਾਪਸ ਕਰ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ : ਇਸ ਦੀਵਾਲੀ 786 ਨੰਬਰ ਦਾ ਨੋਟ ਤੁਹਾਨੂੰ ਬਣਾ ਦੇਵੇਗਾ ਅਮੀਰ! ਮਿਲ ਸਕਦੇ ਹਨ 3 ਲੱਖ ਰੁਪਏ!

ਸੇਲ ਟ੍ਰਾਂਜੈਕਸ਼ਨ

ਇਕ ਵਾਰ ਜਦੋਂ ਤੁਸੀਂ 'ਨੋ ਡਿਊਜ਼ ਸਰਟੀਫਿਕੇਟ ਅਤੇ ਅਸਲ ਜਾਇਦਾਦ ਦਸਤਾਵੇਜ਼ ਪ੍ਰਾਪਤ ਕਰ ਲੈਂਦੇ ਹੋ ਤਾਂ ਜਾਇਦਾਦ ਵੇਚਣ ਦਾ ਚਾਹਵਾਨ ਵਿਅਕਤੀ ਵਿਕਰੀ ਕਰ ਸਕਦਾ ਹੈ ਅਤੇ ਜਾਇਦਾਦ ਨੂੰ ਖਰੀਦਦਾਰ ਦੇ ਨਾਮ ਟ੍ਰਾਂਸਫਰ ਕਰ ਸਕਦਾ ਹੈ।

ਇਕ ਹੋਰ ਵਿਕਲਪ

ਅਜਿਹੇ ਲੈਣ-ਦੇਣ ਨੂੰ ਪੂਰਾ ਕਰਨ ਲਈ ਇਕ ਹੋਰ ਵਿਕਲਪ ਹੈ। ਭਾਵ ਬੈਂਕ ਨੂੰ ਕਿਹਾ ਜਾਵੇ ਕਿ ਉਹ ਪਹਿਲੇ ਗ੍ਰਾਹਕ (ਮਕਾਨ ਵੇਚਣ ਵਾਲੇ) ਤੋਂ ਸੰਭਾਵਿਤ ਗ੍ਰਾਹਕ ਨੂੰ ਲੋਨ ਟ੍ਰਾਂਸਫਰ ਕਰ ਦੇਵੇ। ਅਜਿਹੀ ਸਥਿਤੀ ਵਿਚ ਜਾਇਦਾਦ ਦੇ ਅਸਲ ਦਸਤਾਵੇਜ਼ ਉਪਲਬਧ ਨਹੀਂ ਹੁੰਦੇ ਹਨ। ਹਾਲਾਂਕਿ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਸੌਦੇ ਨੂੰ ਸ਼ੁਰੂ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਸੋਨੇ 'ਚ ਇਨ੍ਹਾਂ ਚਾਰ ਤਰੀਕਿਆਂ ਨਾਲ ਕਰੋ ਨਿਵੇਸ਼, ਹਰ ਸਾਲ ਹੋਵੇਗਾ ਵੱਡਾ ਮੁਨਾਫ਼ਾ


Harinder Kaur

Content Editor

Related News