ਹੁਣ ਪੈਨ ਕਾਰਡ ਲਈ ਨਹੀਂ ਕਰਨੀ ਹੋਵੇਗੀ ਲੰਬੀ ਉਡੀਕ, ਸਰਕਾਰ ਆਸਾਨ ਕਰ ਰਹੀ ਹੈ ਪ੍ਰਕਿਰਿਆ

02/14/2020 5:25:31 PM

ਨਵੀਂ ਦਿੱਲੀ—ਪਰਮਾਨੈਂਟ ਅਕਾਊਂਟ ਨੰਬਰ (ਪੈਨ) ਕਾਰਡ ਬਣਾਉਣ ਲਈ ਹੁਣ ਤੁਹਾਨੂੰ ਫਾਰਮ ਭਰਮ ਅਤੇ ਉਸ ਨੂੰ ਇਨਕਮ ਟੈਕਸ ਦੀਆਂ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਣ ਦੀ ਲੋੜ ਨਹੀਂ ਹੈ। ਕਿਉਂਕਿ ਇਹ ਪ੍ਰਕਿਰਿਆ ਪਹਿਲਾਂ ਤੋਂ ਹੋਰ ਜ਼ਿਆਦਾ ਆਸਾਨ ਹੋਣ ਵਾਲੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੁਦ ਇਸ ਦੇ ਸੰਕੇਤ ਦਿੱਤੇ ਹਨ। ਉਹ ਨੀਤੀ ਕਮਿਸ਼ਨ 'ਚ ਉਦਯੋਗਪਤੀਆਂ ਨਾਲ ਗੱਲਬਾਤ ਕਰ ਰਹੀ ਸੀ।
ਵਿੱਤ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਥਾਈ ਖਾਤਾ ਗਿਣਤੀ ਜਾਂ ਪੈਨ ਕਾਰਡ ਬਣਵਾਉਣਾ ਹੋਰ ਆਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਮਦਨ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਇਸ ਦਾ ਲਾਭ ਉਠਾ ਸਕਦੇ ਹੋ। ਦੱਸ ਦੇਈਏ ਕਿ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ 'ਚ ਕਿਹਾ ਸੀ ਕਿ ਪੈਨ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਆਸਾਨ ਬਣਾਉਣ ਲਈ ਜ਼ਲਦੀ ਹੀ ਇਕ ਨਵੀਂ ਵਿਵਸਥਾ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਦੇ ਤਹਿਤ ਵਿਸਤ੍ਰਿਤ ਐਪਲੀਕੇਸ਼ਨ ਪੱਤਰ ਭਰਨ ਦੀ ਕੋਈ ਲੋੜ ਨਹੀਂ ਹੋਵੇਗੀ। ਪਹਿਲਾਂ ਪੈਨ ਕਾਰਡ ਬਣਾਉਣ ਲਈ ਲੰਬੇ ਸਮੇਂ ਦੀ ਉਡੀਕ ਕਰਨੀ ਪੈਂਦੀ ਸੀ ਪਰ ਹੁਣ ਤੁਸੀਂ ਆਪਣੇ ਆਧਾਰ ਨੰਬਰ ਤੋਂ ਹੀ ਇਸ ਨੂੰ ਬਣਵਾ ਸਕਦੇ ਹੋ।

PunjabKesari
ਦਰਅਸਲ ਸਰਕਾਰ ਨੇ ਪੈਨ ਧਾਰਕਾਂ ਲਈ ਪੈਨ ਦੇ ਨਾਲ ਆਧਾਰ ਨੂੰ ਜੋੜਨਾ ਜ਼ਰੂਰੀ ਕਰ ਦਿੱਤਾ ਹੈ। ਦੇਸ਼ 'ਚ 30.75 ਕਰੋੜ ਤੋਂ ਜ਼ਿਆਦਾ ਪੈਨ ਧਾਰਕ ਹਨ। ਹਾਲਾਂਕਿ 27 ਜਨਵਰੀ 2020 ਤੱਕ 17.58 ਕਰੋੜ ਪੈਨ ਧਾਕਾਂ ਨੇ ਪੈਨ ਦੇ ਨਾਲ ਆਧਾਰ ਨੂੰ ਨਹੀਂ ਜੋੜਿਆ ਸੀ। ਇਸ ਦੀ ਸਮੇਂ ਸੀਮਾ 31 ਮਾਰਚ 2020 ਨੂੰ ਖਤਮ ਹੋ ਰਹੀ ਹੈ। ਭਾਵ ਜੇਕਰ ਤੁਸੀਂ 31 ਮਾਰਚ ਤੱਕ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਇਕ ਅਪ੍ਰੈਲ ਦੇ ਬਾਅਦ ਤੁਹਾਡਾ ਪੈਨ ਕਾਰਡ ਰੱੱਦ ਹੋ ਸਕਦਾ ਹੈ।
ਕੀ ਹੁੰਦਾ ਹੈ ਪੈਨ ਨੰਬਰ?
ਪੈਨ ਕਾਰਡ ਇਕ ਅਜਿਹਾ ਕਾਰਡ ਹੈ ਜਿਸ 'ਤੇ ਲਿਖੇ ਕੋਡ 'ਚ ਵਿਅਕਤੀ ਦੀ ਪੂਰੀ ਕੁੰਡਲੀ ਛਿਪੀ ਹੁੰਦੀ ਹੈ। ਪੈਨ ਕਾਰਡ ਨੰਬਰ ਇਕ 10 ਅੱਖਰਾਂ ਦਾ ਖਾਸ ਨੰਬਰ ਹੁੰਦਾ ਹੈ ਜੋ ਲਿਮਿਟਡ ਕਾਰਡ ਦੇ ਰੂਪ 'ਚ ਆਉਂਦਾ ਹੈ। ਇਸ ਨੂੰ ਇਨਕਮ ਟੈਕਸ ਡਿਪਾਜ਼ਿਟ ਉਨ੍ਹਾਂ ਲੋਕਾਂ ਨੂੰ ਇਸ਼ੂ ਕਰਦੇ ਹਨ, ਜੋ ਪੈਨ ਕਾਰਡ ਲਈ ਅਰਜ਼ੀ ਦਿੰਦੇ ਹਨ। ਪੈਨ ਕਾਰਡ ਬਣ ਜਾਣ ਦੇ ਬਾਅਦ ਉਸ ਵਿਅਕਤੀ ਦੇ ਸਾਰੇ ਫਾਈਨੈਂਸ਼ੀਅਲ ਟਰਾਂਸਜੈਕਸ਼ਨ ਡਿਪਾਜ਼ਿਟ ਦੇ ਪੈਨ ਕਾਰਡ ਨਾਲ ਲਿੰਕ ਹੋ ਜਾਂਦੇ ਹਨ। ਇਸ 'ਚ ਟੈਕਸ ਪੇਮੈਂਟ, ਕ੍ਰੈਡਿਟ ਕਾਰਡ ਵਰਗੇ ਕਈ ਫਾਈਨਾਂਸ਼ੀਅਲ ਲੈਣ-ਦੇਣ ਡਿਪਾਜ਼ਿਟ ਦੀ ਨਿਗਰਾਨੀ 'ਚ ਰਹਿੰਦੇ ਹਨ।


Aarti dhillon

Content Editor

Related News