voltas ਦਾ ਲਾਭ ਦੁੱਗਣਾ ਹੋ ਕੇ 335 ਕਰੋੜ ਰੁਪਏ ਹੋਇਆ
Tuesday, Aug 13, 2024 - 01:51 PM (IST)
ਨਵੀਂ ਦਿੱਲੀ (ਭਾਸ਼ਾ)- ਏਅਰ ਕੰਡੀਸ਼ਨਰ ਵਿਨਿਰਮਾਤਾ ਅਤੇ ਇੰਜੀਨੀਅਰਿੰਗ ਸੇਵਾ ਦਾਤਾ ਵੋਲਟਾਸ ਲਿਮਟਿਡ ਦਾ ਲਾਭ ਦੁੱਗਣਾ ਹੋ ਕੇ 335 ਕਰੋੜ ਰੁਪਏ ਹੋ ਗਿਆ। ਟਾਟਾ ਸਮੂਹ ਦੀ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਪਹਿਲੀ ਤਿਮਾਹੀ ’ਚ ਉਸ ਨੇ ਏ. ਸੀ. ਦੀਆਂ 10 ਲੱਖ ਇਕਾਈਆਂ ਦੀ ਰਿਕਾਰਡ ਵਿਕਰੀ ਦਰਜ ਕੀਤੀ। ਇਸ ਤਿਮਾਹੀ ’ਚ ਉਸ ਦੀ ਕੁੱਲ ਕਮਾਈ 5,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ।
ਸਮੀਖਿਆ ਅਧੀਨ ਤਿਮਾਹੀ ’ਚ ਵੋਲਟਾਸ ਦੀ ਸੰਚਾਲਨ ਕਮਾਈ 46.46 ਫ਼ੀਸਦੀ ਵਧੀ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਇਹ 3,359.86 ਕਰੋੜ ਰੁਪਏ ਸੀ। ਅਪ੍ਰੈਲ-ਜੂਨ ਤਿਮਾਹੀ ’ਚ ਵੋਲਟਾਸ ਦਾ ਕੁੱਲ ਖਰਚਾ 41.44 ਫ਼ੀਸਦੀ ਵਧ ਕੇ 4,520.40 ਕਰੋੜ ਰੁਪਏ ਹੋ ਗਿਆ। ਵੋਲਟਾਸ ਦੀ ਕੁੱਲ ਕਮਾਈ 45.81 ਫ਼ੀਸਦੀ ਵਧ ਕੇ 5,001.27 ਕਰੋੜ ਰੁਪਏ ਰਹੀ।