ਫਾਕਸਵੈਗਨ ਸਮੂਹ ਦੀ 2022 'ਚ ਭਾਰਤ 'ਚ ਵਿਕਰੀ 85 ਫੀਸਦੀ ਵਧ ਕੇ 1,01,270 ਯੂਨਿਟ ਹੋਈ
Wednesday, Jan 04, 2023 - 06:58 PM (IST)

ਨਵੀਂ ਦਿੱਲੀ-ਜਰਮਨੀ ਦੇ ਵਾਹਨ ਨਿਰਮਾਤਾ ਸਮੂਹ ਫਾਕਸਵੈਗਨ ਦੀ 2022 'ਚ ਭਾਰਤ 'ਚ ਵਿਕਰੀ 85.48 ਫੀਸਦੀ ਵਧ ਕੇ 1,01,270 ਯੂਨਿਟ ਹੋ ਗਈ ਹੈ। ਸਕੋਡਾ ਆਟੋ ਫਾਕਸਵੈਗਨ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਲ 2021 ਵਿੱਚ ਸਮੂਹ ਨੇ ਭਾਰਤ ਵਿੱਚ ਕੁੱਲ 54,598 ਵਾਹਨ ਵੇਚੇ ਸਨ। ਭਾਰਤ ਵਿੱਚ ਕੰਪਨੀ ਦੀ ਮੌਜੂਦਗੀ ਸਕੋਡਾ, ਫਾਕਸਵੈਗਨ, ਆਡੀ, ਪੋਰਸ਼ ਅਤੇ ਲੈਂਬੋਰਗਿਨੀ ਬ੍ਰਾਂਡਾਂ ਰਾਹੀਂ ਹੈ ਅਤੇ ਸਮੂਹ ਦੀ ਰਣਨੀਤੀ ਦੀ ਅਗਵਾਈ ਇਥੇ ਸਕੋਡਾ ਆਟੋ ਫਾਕਸਵੈਗਨ ਇੰਡੀਆ ਪ੍ਰਾਈਵੇਟ ਲਿਮਟਿਡ (ਐੱਸ.ਏ.ਵੀ.ਡਬਲਿਊ.ਆਈ.ਪੀ.ਐੱਲ) ਕਰਦੀ ਹੈ।
ਐੱਸ.ਏ.ਵੀ.ਡਬਲਿਊ.ਆਈ.ਪੀ.ਐੱਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੀਯੂਸ਼ ਅਰੋੜਾ ਨੇ ਇੱਕ ਬਿਆਨ ਵਿੱਚ ਕਿਹਾ, "ਕੰਪਨੀ ਦੀਆਂ ਗਲੋਬਲ ਵਿਸਥਾਰ ਯੋਜਨਾਵਾਂ ਲਈ ਭਾਰਤ ਇੱਕ ਪ੍ਰਮੁੱਖ ਬਾਜ਼ਾਰ ਹੈ।" ਉਨ੍ਹਾਂ ਨੇ ਕਿਹਾ ਕਿ ਭਾਰਤ ਸਮੂਹ ਲਈ ਇੱਕ ਮਹੱਤਵਪੂਰਨ ਨਿਰਮਾਣ ਕੇਂਦਰ ਵਜੋਂ ਵੀ ਉਭਰ ਰਿਹਾ ਹੈ।