ਇਕੁਇਟੀ ਹਾਸਲ ਕਰਨ ਤੋਂ ਪਹਿਲਾਂ ਫੰਡ ਯੋਜਨਾ ਸਪਸ਼ੱਟ ਕਰੇ ਵੋਡਾਫੋਨ-ਆਈਡੀਆ : ਕੇਂਦਰ ਸਰਕਾਰ

Saturday, Oct 08, 2022 - 12:30 PM (IST)

ਬਿਜਨੈਸ ਡੈਸਕ : ਨਕਦੀ ਦੀ ਕਮੀ ਨਾਸ ਜੂਝ ਰਹੀ ਵੋਡਾਫੋਨ ਆਈਡੀਆ ਕੰਪਨੀ ਨੂੰ ਸਰਕਾਰ ਦਾ ਕਹਿਣਾ ਹੈ ਕਿ ਇਕੁਇਟੀ ਲੈਣ ਤੋਂ ਪਹਿਲਾਂ ਕੰਪਨੀ ਫੰਡ ਪ੍ਰਾਪਤ ਕਰਨ ਲਈ ਇਕ ਸਪੱਸ਼ਟ ਯੋਜਨਾ ਪੇਸ਼ ਸਰਕਾਰ ਸਾਹਮਣੇ ਪੇਸ਼ ਕਰੇ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਵੋਡਾਫੋਨ-ਆਈਡੀਆ ਦੇ ਪ੍ਰਮੋਟਰ ਕੰਪਨੀ 'ਚ ਜ਼ਿਆਦਾ ਪੈਸਾ ਲਗਾਉਣ ਲਈ ਤਿਆਰ ਨਹੀਂ ਹਨ ਤਾਂ ਉਨ੍ਹਾਂ ਨੂੰ ਆਪਣੀ ਹਿੱਸੇਦਾਰੀ ਘਟਾਉਣੀ ਚਾਹੀਦੀ ਹੈ ਅਤੇ ਨਵੇਂ ਨਿਵੇਸ਼ਕ ਲਿਆਉਣੇ ਚਾਹੀਦੇ ਹਨ। 

ਇਹ ਵੀ ਪੜ੍ਹੋ  : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ, ਦਿੱਲੀ-NCR ਸਮੇਤ ਇਨ੍ਹਾਂ ਸ਼ਹਿਰਾਂ 'ਚ ਮਹਿੰਗੀ ਹੋਈ CNG-PNG

ਜਾਣਕਾਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦਾ ਵਿਚਾਰ ਹੈ ਕਿ ਜੇਕਰ ਵੋਡਾਫੋਨ-ਆਈਡੀਆ ਦੇ ਪ੍ਰਮੋਟਰ ਕੰਪਨੀ 'ਚ ਜ਼ਿਆਦਾ ਪੈਸਾ ਲਗਾਉਣ ਲਈ ਤਿਆਰ ਨਹੀਂ ਹਨ ਤਾਂ ਉਨ੍ਹਾਂ ਨੂੰ ਆਪਣੀ ਹਿੱਸੇਦਾਰੀ ਘਟਾ ਕੇ ਨਵੇਂ ਨਿਵੇਸ਼ਕ ਦੀ ਭਾਲ ਕਰਨੀ ਚਾਹੀਦੀ ਹੈ। ਸਿਰਫ਼ ਸਰਕਾਰ 'ਤੇ ਨਿਰਭਰ ਰਹਿਣ ਨਾਲ ਕੰਪਨੀ ਨੂੰ ਕੋਈ ਲਾਭ ਨਹੀਂ ਹੋਵੇਗਾ।


Harnek Seechewal

Content Editor

Related News