ਵੋਡਾਫੋਨ ਦੇ CEO ਨੇ ਸਰਕਾਰ ਤੋਂ ਮੰਗੀ ਮਦਦ

03/07/2020 1:29:06 AM

ਨਵੀਂ ਦਿੱਲੀ (ਭਾਸ਼ਾ)-ਵੋਡਾਫੋਨ ਦੇ ਕੌਮਾਂਤਰੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਕ ਰੀਡ ਨੇ ਸਰਕਾਰ ਨੂੰ ਕਿਹਾ ਹੈ ਕਿ ਕੰਪਨੀ ਭਾਰਤ ’ਚ ਇਕ ਨਵੀਂ ਅਤੇ ਚੰਗੀ ਸ਼ੁਰੂਆਤ ਕਰਨਾ ਚਾਹੁੰਦੀ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੀਡ ਨੇ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਮੁਲਾਕਾਤ ਕਰ ਕੇ ਵੋਡਾਫੋਨ-ਆਈਡੀਆ ਨੂੰ ਬਾਜ਼ਾਰ ’ਚ ਕਾਇਮ ਰੱਖਣ ਲਈ ਸਰਕਾਰ ਤੋਂ ਸਹਾਇਤਾ ਮੰਗੀ। ਸੂਤਰਾਂ ਨੇ ਕਿਹਾ ਕਿ ਬੈਠਕ ਦੌਰਾਨ ਪ੍ਰਸਾਦ ਨੇ ਸਪੱਸ਼ਟ ਕਰ ਦਿੱਤਾ ਕਿ ਸਰਕਾਰ ਦੂਰਸੰਚਾਰ ਖੇਤਰ ’ਚ ਏਕਾਧਿਕਾਰ ਖਿਲਾਫ ਹੈ। ਸਰਕਾਰ ਚਾਹੁੰਦੀ ਹੈ ਕਿ ਵੋਡਾਫੋਨ-ਆਈਡੀਆ ਬਾਜ਼ਾਰ ’ਚ ਬਣੀ ਰਹੇ ਅਤੇ ਨਿਵੇਸ਼ ਕਰਦੀ ਰਹੇ।

ਸਮਝਿਆ ਜਾਂਦਾ ਹੈ ਕਿ ਮੰਤਰੀ ਨੇ ਰੀਡ ਨੂੰ ਭਾਰਤ ਦੇ ਵਧਦੇ ਆਰਥਿਕ ਪ੍ਰਭਾਵ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਇਹ ਵਿਦੇਸ਼ੀ ਨਿਵੇਸ਼ਕਾਂ ਲਈ ਇਕ ਆਕਰਸ਼ਕ ਬਾਜ਼ਾਰ ਹੈ। ਮੰਤਰੀ ਨੇ ਕਿਹਾ ਕਿ ਕੰਪਨੀ ਦੇ ਭਾਰਤ ’ਚ 30 ਕਰੋਡ਼ ਗਾਹਕ ਹਨ। ਭਾਰਤੀ ਦੂਰਸੰਚਾਰ ਬਾਜ਼ਾਰ ਉਨ੍ਹਾਂ ਲਈ ਇਕ ਵੱਡਾ ਮੌਕਾ ਹੈ। ਪ੍ਰਸਾਦ ਨੇ ਵੋਡਾਫੋਨ ਦੇ ਸੀ. ਈ. ਓ. ਨੂੰ ਕਿਹਾ ਕਿ ਭਾਰਤ ਇਕ ਭੇਦ-ਭਾਵ ਰਹਿਤ ਮੁਕਾਬਲੇਬਾਜ਼ੀ ਦੇ ਪੱਖ ’ਚ ਹੈ।


Karan Kumar

Content Editor

Related News