ਵਿਸਤਾਰਾ ਦੀ ਇਸ ਸਾਲ ਆਪਣੇ ਕਰਮਚਾਰੀਆਂ ਦੀ ਗਿਣਤੀ 5,000 ਤੱਕ ਪਹੁੰਚਾਉਣ ਦੀ ਯੋਜਨਾ

Tuesday, Feb 22, 2022 - 05:57 PM (IST)

ਵਿਸਤਾਰਾ ਦੀ ਇਸ ਸਾਲ ਆਪਣੇ ਕਰਮਚਾਰੀਆਂ ਦੀ ਗਿਣਤੀ 5,000 ਤੱਕ ਪਹੁੰਚਾਉਣ ਦੀ ਯੋਜਨਾ

ਨਵੀਂ ਦਿੱਲੀ (ਭਾਸ਼ਾ) – ਵਿਸਤਾਰਾ ਏਅਰਲਾਈਨ ਦੀ ਇਸ ਸਾਲ ਦੇ ਅਖੀਰ ਤੱਕ ਆਪਣੇ ਕਰਮਚਾਰੀਆਂ ਦੀ ਗਿਣਤੀ ਵਧਾ ਕੇ 5000 ਕਰਨ ਦੀ ਯੋਜਨਾ ਹੈ। ਆਪਣੀਆਂ ਕੁੱਲ ਸੇਵਾਵਾਂ ’ਚ ਸੁਧਾਰ ਦੇ ਟੀਚੇ ਨਾਲ ਏਅਰਲਾਈਨ ਆਪਣੀ ਸਮਰੱਥਾ ਦਾ ਪੂਰਾ ਇਸਤੇਮਾਲ ਕਰਨ ਅਤੇ ਬੇੜੇ ਦੇ ਵਿਸਤਾਰ ਦੀ ਕੋਸ਼ਿਸ਼ ’ਚ ਲੱਗੀ ਫਿਲਹਾਲ ਵਿਸਤਾਰਾ ਏਅਰਲਾਈਨ ਨਾਲ ਕਰੀਬ 4000 ਕਰਮਚਾਰੀ ਜੁੜੇ ਹਨ। ਕੋਵਿਡ-19 ਕਾਰਨ ਹਵਾਬਾਜ਼ੀ ਸੇਵਾਵਾਂ ’ਤੇ ਪਏ ਵਿਆਪਕ ਅਸਰ ਤੋਂ ਇਹ ਖੇਤਰ ਉਭਰਨ ਦੀ ਕੋਸ਼ਿਸ਼ ’ਚ ਜੁਟਿਆ ਹੈ। ਤੀਜੀ ਲਹਿਰ ਦਾ ਅਸਰ ਘੱਟ ਹੋਣ ਨਾਲ ਇਕ ਵਾਰ ਮੁੜ ਹਵਾਈ ਆਵਾਜਾਈ ’ਚ ਸਥਿਤੀ ਆਮ ਵਾਂਗ ਹੁੰਦੀ ਦਿਖਾਈ ਦੇ ਰਹੀ ਹੈ।

ਵਿਸਤਾਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਨੋਦ ਕਨਨ ਨੇ ਇਕ ਇੰਟਰਵਿਊ ’ਚ ਕਿਹਾ ਕਿ ਫਰਵਰੀ ’ਚ ਮੰਗ ਪਰਤ ਆਈ ਹੈ ਅਤੇ ਲੋਕਾਂ ਨੇ ਮੁੜ ਹਵਾਈ ਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਲਗਦਾ ਹੈ ਕਿ ਇਨਫੈਕਸ਼ਨ ਦੇ ਮਾਮਲਿਆਂ ਦੇ ਘੱਟ ਹੋਣ ਦਾ ਸਿਲਸਿਲਾ ਇੰਝ ਹੀ ਜਾਰੀ ਰਹਿੰਦਾ ਹੈ ਤਾਂ ਹਵਾਈ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ।


author

Harinder Kaur

Content Editor

Related News