ਇੰਤਜ਼ਾਰ ਖ਼ਤਮ, ਵਿਸਤਾਰਾ ਵੱਲੋਂ ਜਰਮਨੀ ਲਈ ਨਾਨ-ਸਟਾਪ ਉਡਾਣਾਂ ਸ਼ੁਰੂ
Thursday, Feb 18, 2021 - 03:05 PM (IST)
ਨਵੀਂ ਦਿੱਲੀ- ਜਰਮਨੀ ਦੇ ਫ੍ਰੈਂਕਫਰਟ ਅਤੇ ਦਿੱਲੀ ਵਿਚਕਾਰ ਉਡਾਣ ਭਰਨ ਦਾ ਇੰਤਜ਼ਾਰ ਕਰਨ ਵਾਲੇ ਮੁਸਾਫ਼ਰਾਂ ਲਈ ਰਾਹਤ ਭਰੀ ਖ਼ਬਰ ਹੈ। ਭਾਰਤ ਤੇ ਜਰਮਨੀ ਵਿਚਕਾਰ ਹੋਏ ਦੋ-ਪੱਖੀ ਏਅਰ ਬੱਬਲ ਕਰਾਰ ਤਹਿਤ ਵਿਸਤਾਰਾ ਨੇ ਵੀਰਵਾਰ ਤੋਂ ਫ੍ਰੈਂਕਫਰਟ ਅਤੇ ਦਿੱਲੀ ਵਿਚਕਾਰ ਉਡਾਣਾਂ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਹ ਨਾਨ-ਸਟਾਪ ਉਡਾਣ ਹਰ ਹਫ਼ਤੇ ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲਬਧ ਹੋਵੇਗੀ। ਭਾਰਤ ਹੁਣ ਤੱਕ ਜਰਮਨੀ ਸਣੇ ਲਗਭਗ 24 ਮੁਲਕਾਂ ਨਾਲ ਵਿਸ਼ੇਸ਼ ਹਵਾਈ ਉਡਾਣਾਂ ਲਈ ਦੋ-ਪੱਖੀ ਕਰਾਰ ਕਰ ਚੁੱਕਾ ਹੈ। ਇਨ੍ਹਾਂ ਵਿਚ ਅਮਰੀਕਾ, ਸੰਯਕੁਤ ਅਰਬ ਅਮੀਰਾਤ (ਯੂ. ਏ. ਈ.), ਬਹਿਰੀਨ, ਕੈਨੇਡਾ, ਫਰਾਂਸ, ਕੀਨੀਆ, ਭੂਟਾਨ, ਇਰਾਕ, ਕੁਵੈਤ, ਨੇਪਾਲ, ਨੀਦਰਲੈਂਡ, ਮਾਲਦੀਵ, ਯੂ. ਕੇ., ਕਤਰ, ਰਵਾਂਡਾ, ਤਨਜਾਨੀਆ, ਯੂਕਰੇਨ, ਇਥੋਪੀਆ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਜਾਪਾਨ ਤੇ ਹੋਰ ਮੁਲਕ ਸ਼ਾਮਲ ਹਨ।
ਇਹ ਵੀ ਪੜ੍ਹੋ- ਸੋਨਾ ਰਿਕਾਰਡ ਤੋਂ 10,000 ਰੁ: ਸਸਤਾ, ਹੁਣ ਇੰਨੇ 'ਚ ਪੈ ਰਿਹਾ ਹੈ 10 ਗ੍ਰਾਮ
ਸ਼ਡਿਊਲਡ ਕੌਮਾਂਤਰੀ ਉਡਾਣਾਂ ਹਾਲੇ ਤੱਕ ਬੰਦ ਹੀ ਹਨ। ਸਿਰਫ਼ ਵਿਸ਼ੇਸ਼ ਦੋ-ਪੱਖੀ ਕਰਾਰ ਤਹਿਤ ਹੀ ਬਾਹਰਲੇ ਮੁਲਕਾਂ ਅਤੇ ਭਾਰਤ ਵਿਚਕਰ ਉਡਾਣਾਂ ਚੱਲ ਰਹੀਆਂ ਹਨ। ਪਿਛਲੇ ਮਹੀਨੇ ਭਾਰਤ ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ 28 ਫਰਵਰੀ ਤੱਕ ਵਧਾ ਦਿੱਤੀ ਸੀ। ਸ਼ਡਿਊਲਡ ਕੌਮਾਂਤਰੀ ਯਾਤਰੀ ਉਡਾਣਾਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ 23 ਮਾਰਚ 2020 ਤੋਂ ਹੀ ਬੰਦ ਹਨ।
ਇਹ ਵੀ ਪੜ੍ਹੋ- ਪੈਟਰੋਲ 100 ਤੋਂ ਪਾਰ, ਡੀਜ਼ਲ ਨਵੀਂ ਉਚਾਈ 'ਤੇ ਪੁੱਜਾ, ਜਾਣੋ ਪੰਜਾਬ 'ਚ ਮੁੱਲ
►ਫ੍ਰੈਂਕਫਰਟ ਤੇ ਦਿੱਲੀ ਵਿਚਕਾਰ ਉਡਾਣਾਂ ਸ਼ੁਰੂ ਹੋਣ ਨੂੰ ਲੈ ਕੇ ਕੁਮੈਂਟ ਬਾਕਸ ਦਿਓ ਟਿਪਣੀ