ਰਲੇਵੇਂ ਤੋਂ ਬਾਅਦ ਵੀ ਵਿਸਤਾਰਾ ਦੇ ਜਹਾਜ਼, ਚਾਲਕ ਦਲ ਦੇ ਮੈਂਬਰ ਅਤੇ ਸੇਵਾਵਾਂ ਬਣੀਆਂ ਰਹਿਣਗੀਆਂ : ਏਅਰ ਇੰਡੀਆ
Friday, Oct 04, 2024 - 03:27 PM (IST)

ਨਵੀਂ ਦਿੱਲੀ (ਭਾਸ਼ਾ) – ਏਅਰ ਲਾਈਨ ਕੰਪਨੀ ਏਅਰ ਇੰਡੀਆ ਨੇ ਕਿਹਾ ਕਿ ਅਗਲੇ ਮਹੀਨੇ ਰਲੇਵੇਂ ਤੋਂ ਬਾਅਦ ‘ਵਿਸਤਾਰਾ’ ਦੇ ਜਹਾਜ਼ਾਂ ਤੋਂ ਸੰਚਾਲਿਤ ਉਡਾਣਾਂ ਦੇ ਨੰਬਰਾਂ ਦੀ ਸ਼ੁਰੂਆਤ ‘ਏ. ਆਈ.2’ ਨਾਲ ਹੋਵੇਗੀ। ਕੰਪਨੀ ਨੇ ਕਿਹਾ ਕਿ ਵਿਸਤਾਰਾ ਦੇ ਜਹਾਜ਼, ਚਾਲਕ ਦਲ ਅਤੇ ਸਰਵਿਸ ਪਹਿਲਾਂ ਵਾਂਗ ਹੀ ਸੇਵਾ ’ਚ ਬਣੇ ਰਹਿਣਗੇ।
ਇਹ ਵੀ ਪੜ੍ਹੋ : ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼
ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਲਾਈਨ ਨੇ ਜ਼ੋਰ ਦਿੱਤਾ ਕਿ ਰਲੇਵੇਂ ਤੋਂ ਬਾਅਦ ਵੀ ਵਿਸਤਾਰਾ ਦਾ ਤਜਰਬਾ ਬਰਕਰਾਰ ਰਹੇਗਾ। ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਸੈਕਟਰ ਵਿਸਤਾਰਾ ਦਾ ਏਅਰ ਇੰਡੀਆ ਨਾਲ ਰਲੇਵਾਂ 12 ਨਵੰਬਰ ਨੂੰ ਹੋਵੇਗਾ। ਇਹ ਏਅਰ ਇੰਡੀਆ ਐਕਸਪ੍ਰੈੱਸ ਦੇ ਨਾਲ ਏ. ਆਈ. ਐਕਸ ਕਨੈਕਟ ਦੇ ਰਲੇਵੇਂ ਤੋਂ ਬਾਅਦ ਭਾਰਤੀ ਹਵਾਬਾਜ਼ੀ ਖੇਤਰ ’ਚ ਇਕ ਵੱਡਾ ਸੌਦਾ ਹੋਵੇਗਾ।
ਇਹ ਵੀ ਪੜ੍ਹੋ : iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!
ਕੁਝ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਕੀ ਵਿਸਤਾਰਾ ਦੇ ਯਾਤਰੀਆਂ ਨੂੰ ਰਲੇਵੇਂ ਤੋਂ ਬਾਅਦ ਵੀ ਹੁਣ ਵਰਗੀਆਂ ਸੇਵਾਵਾਂ ਮਿਲਦੀਆਂ ਰਹਿਣਗੀਆਂ ਕਿਉਂਕਿ ਬਦਲਾਅ ਦੇ ਦੌਰ ’ਚੋਂ ਲੰਘ ਰਹੀ ਏਅਰ ਇੰਡੀਆ ਨੂੰ ਹਾਲ ਦੇ ਦਿਨਾਂ ’ਚ ਕੁਝ ਸੇਵਾਵਾਂ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਏਅਰ ਇੰਡੀਆ ਅਤੇ ਵਿਸਤਾਰਾ ਦੀਆਂ ਟੀਮਾਂ ਇਹ ਯਕੀਨੀ ਕਰਨ ਲਈ ਇਕ ਸਾਲ ਤੋਂ ਵੱਧ ਸਮੇਂ ਤੋਂ ਸਖਤ ਮਿਹਨਤ ਕਰ ਰਹੀਆਂ ਹਨ ਕਿ ਇਨ੍ਹਾਂ ਦਾ ਰਲੇਵਾਂ ਗਾਹਕਾਂ ਅਤੇ ਕਰਮਚਾਰੀਆਂ ਦੋਵਾਂ ਲਈ ਸੌਖਾਲਾ ਹੋਵੇ।
ਇਹ ਵੀ ਪੜ੍ਹੋ : ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ
ਬੁਲਾਰੇ ਨੇ ਬਿਆਨ ’ਚ ਕਿਹਾ,‘ਹਾਲਾਂਕਿ ਕਾਨੂੰਨੀ ਸੰਸਥਾਵਾਂ ਅਤੇ ਹਵਾਈ ਸੰਚਾਲਨ ਸਰਟੀਫਿਕੇਟ 12 ਨਵੰਬਰ ਨੂੰ ਇਕ ਹੋ ਜਾਣਗੇ ਪਰ ਵਿਸਤਾਰਾ ਦਾ ਤਜਰਬਾ ਬਣਿਆ ਰਹੇਗਾ।’ ਉਨ੍ਹਾਂ ਕਿਹਾ,‘ਵਿਸਤਾਰਾ ਜਹਾਜ਼, ਚਾਲਕ ਦਲ ਅਤੇ ਸੇਵਾਵਾਂ ਪਹਿਲਾਂ ਵਾਂਗ ਹੀ ਚਲਦੀਆਂ ਰਹਿਣਗੀਆਂ ਪਰ ਏ. ਆਈ. 2 ਐਕਸ. ਐਕਸ. ਐਕਸ ਉਡਾਣ ਨੰਬਰ ਏਅਰ ਇੰਡੀਆ. ਕਾਮ ਰਾਹੀਂ ਬੁੱਕ ਕੀਤੀਆਂ ਜਾ ਸਕਣਗੀਆਂ।’
ਇਹ ਵੀ ਪੜ੍ਹੋ : ਈਰਾਨ-ਇਜ਼ਰਾਈਲ ਦੀ ਅੱਗ 'ਚ ਸੜਿਆ ਭਾਰਤੀ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਦੇ 10 ਲੱਖ ਕਰੋੜ ਹੋਏ ਸੁਆਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8