ਵਿਕਰਮ ਦੇਵ ਦੱਤ ਏਅਰ ਇੰਡੀਆ ਦੇ ਚੇਅਰਮੈਨ ਨਿਯੁਕਤ, ਮਨੀਸ਼ ਕੁਮਾਰ DDA ਦੇ ਉਪ-ਪ੍ਰਧਾਨ ਬਣੇ

01/19/2022 11:18:03 AM

ਨਵੀਂ ਦਿੱਲੀ- ਸੀਨੀਅਰ ਨੌਕਰਸ਼ਾਹ ਵਿਕਰਮ ਦੇਵ ਦੱਤ ਨੂੰ ਏਅਰ ਇੰਡੀਆ ਲਿਮਟਿਡ ਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ. ਐੱਮ. ਡੀ.) ਨਿਯੁਕਤ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਕੀਤੇ ਗਏ ਪ੍ਰਬੰਧਕੀ ਫੇਰਬਦਲ ਤਹਿਤ ਦੱਤ ਨੂੰ ਏਅਰ ਇੰਡੀਆ ਦਾ ਪ੍ਰਮੁੱਖ ਨਿਯੁਕਤ ਕੀਤਾ ਹੈ। ਉਹ ਮੌਜੂਦਾ ’ਚ ਦਿੱਲੀ ਸਰਕਾਰ ’ਚ ਪ੍ਰਧਾਨ ਸਕੱਤਰ (ਟੂਰਿਜ਼ਮ) ਹਨ। ਪਰਸੋਨਲ ਮੰਤਰਾਲਾ ਵੱਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਦੱਤ ਨੂੰ ਐਡੀਸ਼ਨਲ ਸਕੱਤਰ ਦੇ ਪੱਧਰ ਅਤੇ ਤਨਖਾਹ ’ਤੇ ਏਅਰ ਇੰਡੀਆ ਲਿ. ਦਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਮਨੀਸ਼ ਕੁਮਾਰ ਗੁਪਤਾ ਨੂੰ ਦਿੱਲੀ ਵਿਕਾਸ ਅਥਾਰਿਟੀ (ਡੀ. ਡੀ. ਏ.) ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 1991 ਬੈਚ ਦੇ ਆਈ. ਏ. ਐੱਸ. ਅਧਿਕਾਰੀ ਗੁਪਤਾ ਮੌਜੂਦਾ ’ਚ ਡੀ. ਡੀ. ਏ. 'ਚ ਪ੍ਰਮੁੱਖ ਕਮਿਸ਼ਨਰ ਹਨ।


Aarti dhillon

Content Editor

Related News