QIP ਤੋਂ 1,000 ਕਰੋੜ ਰੁਪਏ ਜੁਟਾਏਗਾ ਵਿਜਯਾ ਬੈਂਕ

Tuesday, Aug 29, 2017 - 08:57 AM (IST)

QIP ਤੋਂ 1,000 ਕਰੋੜ ਰੁਪਏ ਜੁਟਾਏਗਾ ਵਿਜਯਾ ਬੈਂਕ

ਮੁੰਬਈ—ਜਨਤਕ ਖੇਤਰ ਦੇ ਵਿਜਯਾ ਬੈਂਕ ਨੇ ਅੱਜ ਸ਼ੇਅਰਾਂ ਦੀ ਸੰਸਥਾਗਤ ਵਿਕਰੀ ਪੇਸ਼ਕਸ਼ ਸ਼ੁਰੂ ਕੀਤੀ। ਬੈਂਕ 66.36 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ ਸ਼ੇਅਰਾਂ ਦੀ ਵਿਕਰੀ ਨਾਲ 1,000 ਕਰੋੜ ਜੁਟਾਏਗਾ।
ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੰਗਲੁਰੂ ਦੇ ਬੈਂਕ ਨੇ ਕਿਹਾ ਕਿ ਉਹ ਪਾਤਰ ਸੰਸਥਾਗਤ ਨਿਯੋਜਨ (ਕਿਊ.ਆਈ.ਪੀ) ਦੇ ਆਧਾਰ 'ਤੇ ਨਿਊਨਤਮ ਮੁੱਲ 'ਤੇ ਪੰਜ ਫੀਸਦੀ ਤੱਕ ਦੀ ਛੂਟ ਦੀ ਪੇਸ਼ਕਸ਼ ਕਰੇਗਾ। ਬੈਂਕ ਦੇ ਨਿਰਦੇਸ਼ਕ ਮੰਡਲ ਨੇ 9 ਮਈ ਨੂੰ ਕਿਊ. ਆਈ. ਪੀ. ਦੇ ਰਾਹੀਂ ਧਨ ਜੁਟਾਉਣ ਦੀ ਮਨਜ਼ੂਰੀ ਦਿੱਤੀ ਸੀ। ਸ਼ੇਅਰਧਾਰਕਾਂ ਨੇ ਇਸ ਲਈ 23 ਜੂਨ ਨੂੰ ਮਨਜ਼ੂਰੀ ਦਿੱਤੀ ਸੀ। ਕਿਊ. ਆਈ. ਪੀ. ਕਮੇਟੀ ਨੇ ਅੱਜ ਸ਼ੇਅਰ ਵਿਕਰੀ ਜ਼ਲਦੀ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ।
ਬੰਬਈ ਸ਼ੇਅਰ ਬਾਜ਼ਾਰ 'ਚ ਬੈਂਕ ਦਾ ਸ਼ੇਅਰ ਅੱਜ 2.17 ਫੀਸਦੀ ਚੜ੍ਹ ਕੇ 70.75 ਰੁਪਏ ਪ੍ਰਤੀ ਸ਼ੇਅਰ 'ਤੇ ਬੰਦ ਹੋਇਆ।


Related News