ਵੈਟ ਰਿਟਰਨ ਭਰਨ ਵਾਲੇ ਕਾਰੋਬਾਰੀ ਜ਼ਰੂਰ ਪੜਨ੍ਹ ਇਹ ਖਬਰ

Saturday, Aug 19, 2017 - 03:48 PM (IST)

ਵੈਟ ਰਿਟਰਨ ਭਰਨ ਵਾਲੇ ਕਾਰੋਬਾਰੀ ਜ਼ਰੂਰ ਪੜਨ੍ਹ ਇਹ ਖਬਰ

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਵੈਟ ਰਿਟਰਨ ਭਰਨ ਦੇ ਲਈ ਕਾਰੋਬਾਰੀਆਂ ਨੂੰ ਇਰ ਹੋਰ ਮੌਕਾ ਦੇਣ ਦਾ ਫੈਸਲਾ ਲਿਆ ਹੈ ਅਤੇ ਇਸਨੂੰ ਭਰਨ ਦੀ ਆਖਰੀ ਤਾਰੀਖ ਵਧਾ ਦਿੱਤੀ ਹੈ। ਦਿੱਲੀ ਦੇ 25 ਤੋਂ 30 ਫੀਸਦੀ ਕਾਰੋਬਾਰੀ ਵਸਤੂ ਅਤੇ ਸੇਵਾ ਕਰ 'ਚ ਸ਼ਮੂਲੀਅਤ ਦੇ ਚੱਲਦੇ ਪਹਿਲੀ ਤਿਮਾਹੀ ਦਾ ਰਿਟਰਨ ਨਿਧਾਰਿਤ ਸਮੇ 'ਚ ਨਹੀਂ ਭਰ ਪਾਏ ਸਨ। ਇਸ ਵਿਚ, ਕੇਂਦਰ ਸਰਕਾਰ ਨੇ ਵੀ ਜੀ.ਐੱਸ.ਟੀ. ਦੇ ਤਹਿਤ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ ਵਧਾ ਦਿੱਤੀ ਹੈ। 
ਦਿੱਲੀ ਦੇ ਜੀ.ਐੱਸ.ਟੀ ਅਤੇ ਵੈਟ ਆਯੁਕਤ ਐੱਚ ਰਾਜੇਸ਼ ਪ੍ਰਸ਼ਾਦ ਨੇ ਦੱਸਿਆ ਕਿ ਜੀ.ਐੱਸ.ਟੀ ਦੀ ਵਿਵਸਥਾ ਅਤੇ ਹੋਰ ਵਜ੍ਹਾਂ ਨਾਲ ਨਿਧਾਰਿਤ ਸਮੇ 'ਚ ਵੈਟ ਰਿਟਰਨ ਨਹੀਂ ਭਰ ਸਕੇ ਕਾਰੋਬਾਰੀਆਂ ਨੂੰ ਇਕ ਹੋਰ ਮੌਕਾ ਦੇਣ ਦਾ ਫੈਸਲਾ ਲਿਆ ਗਿਆ ਹੈ। ਵੈਟ ਰਿਟਰਨ ਦੀ ਆਖਰੀ ਤਾਰੀਖ 17 ਅਗਸਤ ਨੂੰ ਖਤਮ ਹੋ ਗਈ ਸੀ, ਜਿਸ ਨੂੰ ਵਧਾ ਕੇ 9 ਸਤੰਬਰ ਕਰ ਦਿੱਤੀ ਗਈ ਹੈ। ਪ੍ਰਸਾਦ ਨੇ ਕਿਹਾ ਕਿ ਹੁਣ ਤੱਕ ਕਰੀਬ 2.5 ਲੱਖ ਕਾਰੋਬਾਰੀ ਰਿਟਰਨ ਭਰ ਚੁੱਕੇ ਹਨ। ਦਿੱਲੀ 'ਚ ਕਰੀਬ 3.5 ਲੱਖ ਕਾਰੋਬਾਰੀ ਰਿਟਰਨ ਜਮ੍ਹਾਂ ਕਰਦੇ ਹਨ। ਅੱਗੇ ਰਿਟਰਨ ਦੀ ਆਖਰੀ ਤਾਰੀਖ ਹੋਰ ਵਧਾਉਣ ਦੇ ਸਵਾਲ 'ਤੇ ਪ੍ਰਸਾਦ ਨੇ ਕਿਹਾ ਕਿ ਕਾਰੋਬਾਰੀਆਂ ਦੇ ਲਈ ਇਹ ਆਖਰੀ ਮੌਕਾ ਹੈ ਅਤੇ ਅੱਗੇ ਰਿਟਰਨ ਦੀ ਤਾਰੀਖ ਨਹੀਂ ਵਧਾਈ ਜਾਵੇਗੀ। ਪ੍ਰਸਾਦ ਨੂੰ ਉਮੀਦ ਹੈ ਕਿ 9 ਸਤੰਬਰ ਤੱਕ ਸਾਰੇ ਰਿਟਰਨ ਦਾਖਲ ਹੋ ਜਾਣਗੇ। ਦਿੱਲੀ 'ਚ ਵੈਟ ਰਿਟਰਨ ਭਰਨ ਦੀ ਆਖਰੀ ਤਾਰੀਖ ਤਿਮਾਹੀ ਖਤਮ ਹੋਣ ਦੇ ਅਗਲੇ ਮਹੀਨੇ ਦੀ 28 ਤਾਰੀਖ ਨਿਧਾਰਿਤ ਹੈ।


Related News