ਨੈਕਸਟ ਜਨਰੇਸ਼ਨ ''ਚ ਵਾਲਵੋ ਦੀ ਇਹ ਕਾਰ ਹੋਵੇਗੀ ਪੂਰੀ ਤਰ੍ਹਾਂ ਇਲੈਕਟ੍ਰਿਕ
Saturday, Dec 30, 2017 - 07:01 PM (IST)
ਨਵੀਂ ਦਿੱਲੀ—ਵਾਲਵੋ ਨੇ ਆਪਣੀ V40 ਨੂੰ ਸਾਲ 2016 'ਚ ਆਖਿਰੀ ਵਾਰ ਅਪਡੇਟ ਕੀਤਾ ਸੀ ਅਤੇ ਹੁਣ ਕੰਪਨੀ ਇਸ ਨੂੰ ਅਗਲੇ ਸਾਲ ਰਿਪਲੇਸ ਕਰਨ ਜਾ ਰਹੀ ਹੈ। ਯਾਨੀ ਰੈਗੁਲਰ ਫੇਸਲਿਫਟ ਵਰਜਨ ਤੋਂ ਇਲਾਵਾ ਹੁਣ ਵਾਲਵੋ ਵੀ40 ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਵਰਜਨ 'ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਦੀ ਰਣਨੀਤੀ 2019 ਤੋਂ ਪੋਰਟਫੋਲੀਓ 'ਚ ਸ਼ਾਮਲ ਸਾਰੇ ਮਾਡਲਸ ਨੂੰ ਇਲਕਟ੍ਰਿਕਫਾਈ ਕਰਨ ਦੀ ਯੋਜਨਾ ਹੈ। ਵਾਲਵੋ ਵੀ40 ਨੂੰ ਕੰਪਨੀ ਦੇ ਨਵੇਂ ਕਾਮਪੈਕਟ ਮੋਡੀਊਅਲ ਆਰਕੀਟੇਕਚਰ (CMA) ਪਲੇਟਫਾਰਮ 'ਤੇ ਬਣਾਇਆ ਜਾਵੇਗਾ। ਇਹ ਪਲੇਟਫਾਰਮ xc40 ਕ੍ਰਾਸਓਵਰ 'ਚ ਵੀ ਇਸਤੇਮਾਲ ਕੀਤਾ ਜਾਵੇਗਾ ਜੋ ਅਗਲੇ ਸਾਲ ਭਾਰਤ 'ਚ ਪੇਸ਼ ਕੀਤੀ ਜਾਵੇਗੀ।
ਇੰਜਣ
ਨਵੀਂ ਵਾਲਵੋ ਵੀ40 ਕੰਪਨੀ ਦੀ ਐਕਸ.ਸੀ.40 ਤੋਂ ਥੋੜੀ ਚੌੜੀ ਹੋਵੇਗੀ ਅਤੇ ਰੂਫਲਾਈਨ 'ਚ ਜ਼ਿਆਦਾ ਬਿਹਤਰ ਫੀਚਰਸ ਦਿੱਤੇ ਜਾਣਗੇ। ਪੋਲਸਟਾਰ 2 ਪਹਿਲੀ ਇਲੈਕਟ੍ਰਿਕ ਕਾਰ ਹੋਵੇਗੀ ਜਿਸ ਨੂੰ ਨਵੇਂ cma ਪਲੇਟਫਾਰਮ 'ਤੇ ਬਣਾਇਆ ਜਾਵੇਗਾ। ਪਾਵਰ ਸਪੈਸੀਫਿਕੇਸ਼ਨੰਸ ਦੀ ਗੱਲ ਕਰੀਏ ਤਾਂ ਵਾਲਵੋ ਵੀ40 'ਚ ਦੋ ਡੀਜ਼ਲ ਆਪਸ਼ਨ ਤਿੰਨ ਪੈਟਰੋਲ ਵਰਜਨ ਅਤੇ ਦੋ ਇਲੈਕਟ੍ਰਿਕ ਵਰਜਨ ਦਿੱਤੇ ਜਾਣਗੇ। ਜਿਸ 'ਚ ਫੋਰ-ਸਲੰਡਰ ਡੀ3 ਅਤੇ ਡੀ4 ਡੀਜ਼ਲ ਵੇਰੀਅੰਟਸ, ਤਿੰਨ ਸਲੰਡਰ ਟੀ3 ਪੈਟਰੋਲ ਅਤੇ ਫੋਰ-ਸਲੰਡਰ ਟੀ4, ਟੀ5 ਪੈਟਰੋਲ ਇੰਜਣ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪਲਗ ਇਨ ਹਾਈਬ੍ਰਿਡ ਅਤੇ ਪੂਰੀ ਤਰ੍ਹਾਂ ਇਲੈਕਟ੍ਰਿਕ ਵਰਜਨ ਦਿੱਤੇ ਜਾਣਗੇ।
