ਸਰਕਾਰ 'ਟੀਕਾ' ਲੁਆ ਚੁੱਕੇ ਲੋਕਾਂ ਨੂੰ ਹਵਾਈ ਸਫਰ 'ਚ ਦੇਵੇਗੀ ਇਹ ਵੱਡੀ ਛੋਟ

Monday, Jun 07, 2021 - 10:50 AM (IST)

ਸਰਕਾਰ 'ਟੀਕਾ' ਲੁਆ ਚੁੱਕੇ ਲੋਕਾਂ ਨੂੰ ਹਵਾਈ ਸਫਰ 'ਚ ਦੇਵੇਗੀ ਇਹ ਵੱਡੀ ਛੋਟ

ਨਵੀਂ ਦਿੱਲੀ- ਹਵਾਈ ਸਫ਼ਰ ਕਰਨ ਦੀ ਸੋਚ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਜਿਨ੍ਹਾਂ ਲੋਕਾਂ ਨੇ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਲੁਆ ਲਈਆਂ ਹਨ, ਉਨ੍ਹਾਂ ਨੂੰ ਜਲਦ ਹੀ ਘਰੇਲੂ ਹਵਾਈ ਯਾਤਰਾ ਲਈ ਆਰ. ਟੀ.-ਪੀ. ਸੀ. ਆਰ. ਰਿਪੋਰਟ ਦੀ ਜ਼ਰੂਰਤ ਨਹੀਂ ਹੋਵੇਗੀ। ਸਰਕਾਰ ਇਸ ਵਿਵਸਥਾ ਨੂੰ ਲੈ ਕੇ ਵਿਚਾਰ ਕਰ ਰਹੀ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਕੋਵਿਡ-19 ਖਿਲਾਫ਼ ਟੀਕੇ ਦੀਆਂ ਦੋਵੇਂ ਖੁਰਾਕਾਂ ਲਵਾ ਚੁੱਕੇ ਯਾਤਰੀਆਂ ਨੂੰ ਬਿਨਾਂ ਆਰ. ਟੀ.-ਪੀ. ਸੀ. ਆਰ. ਰਿਪੋਰਟ ਦੇ ਹਵਾਈ ਯਾਤਰਾ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ 'ਤੇ ਅੰਤਿਮ ਫ਼ੈਸਲਾ ਲਿਆ ਜਾਣਾ ਹੈ। ਇਹ ਫ਼ੈਸਲਾ ਕਈ ਮੰਤਰਾਲਿਆਂ ਅਤੇ ਹਿਤਧਾਰਕਾਂ ਦੀ ਸਾਂਝੀ ਟੀਮ ਨਾਲ ਮਿਲ ਕੇ ਲਿਆ ਜਾਵੇਗਾ। ਇਸ ਵਿਚ ਸਿਹਤ ਵਿਭਾਗ ਵੀ ਸ਼ਾਮਲ ਹੈ। ਇਸ ਦਾ ਮਕਸਦ ਘਰੇਲੂ ਹਵਾਈ ਸਫ਼ਰ ਨੂੰ ਲੋਕਾਂ ਲਈ ਰੁਕਾਵਟ ਮੁਕਤ ਕਰਨਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਡੀਜ਼ਲ 88 ਰੁ: ਤੋਂ ਪਾਰ, ਪੈਟਰੋਲ ਬਣਾਉਣ ਜਾ ਰਿਹੈ ਨਵਾਂ ਰਿਕਾਰਡ

ਇਸ ਸਮੇਂ ਹਵਾਈ ਮੁਸਾਫਰਾਂ ਨੂੰ ਕਈ ਸੂਬਿਆਂ ਵਿਚ ਦਾਖ਼ਲ ਹੋਣ ਲਈ ਆਰ. ਟੀ.-ਪੀ. ਸੀ. ਆਰ. ਰਿਪੋਰਟ ਦਿਖਾਉਣਾ ਲਾਜ਼ਮੀ ਹੈ। ਇਸ ਵਜ੍ਹਾ ਨਾਲ ਕਈ ਵਾਰ ਲੋਕਾਂ ਨੂੰ ਯਾਤਰਾ ਵੀ ਰੱਦ ਕਰਨੀ ਪੈਂਦੀ ਹੈ। ਪੁਰੀ ਨੇ ਇਹ ਵੀ ਕਿਹਾ ਕਿ ਸਿਹਤ ਸੂਬਿਆਂ ਦਾ ਵਿਸ਼ਾ ਹੈ। ਸੂਬਿਆਂ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਲੋਕਾਂ ਨੂੰ ਨੈਗੇਟਿਵ ਆਰ. ਟੀ.-ਪੀ. ਸੀ. ਆਰ. ਰਿਪੋਰਟ ਦੇਣ ਲਈ ਕਹਿਣਾ, ਇਹ ਪੂਰੀ ਤਰ੍ਹਾਂ ਉਨ੍ਹਾਂ 'ਤੇ ਨਿਰਭਰ ਕਰਦਾ ਹੈ। ਇਸ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਇਕੱਲੇ ਫ਼ੈਸਲਾ ਨਹੀਂ ਲਵੇਗਾ। ਸਰਕਾਰ ਨਾਲ ਕੰਮ ਕਰਨ ਵਾਲੇ ਸਿਹਤ ਮਾਹਰਾਂ ਸਣੇ ਨੋਡਲ ਏਜੰਸੀਆਂ ਵੀ ਯਾਤਰੀਆਂ ਦੇ ਹਿੱਤ ਵਿਚ ਲਏ ਜਾਣ ਵਾਲੇ ਇਸ ਫ਼ੈਸਲੇ ਵਿਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ- ਨਵਾਂ ਲੇਬਰ ਕੋਡ : ਹੱਥ 'ਚ ਆਉਣ ਵਾਲੀ ਸੈਲਰੀ ਹੋਵੇਗੀ ਘੱਟ, ਵਧੇਗਾ ਪੀ. ਐੱਫ.

► ਟੀਕਾ ਲਵਾ ਚੁੱਕੇ ਲੋਕਾਂ ਨੂੰ RT-PCR ਤੋਂ ਛੋਟ ਮਿਲਣ ਦੀ ਸੰਭਾਵਨਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News