ਕ੍ਰਿਪਟੋਕਰੰਸੀ 'ਤੇ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਰੀ ਆਦੇਸ਼ ਨੇ ਨਿਵੇਸ਼ਕਾਂ ਨੂੰ ਦਿੱਤੀ ਰਾਹਤ

03/12/2022 5:54:28 PM

ਨਵੀਂ ਦਿੱਲੀ - ਭਾਰਤ 'ਚ ਵਰਚੁਅਲ ਡਿਜੀਟਲ ਅਸੈਸਟਸ 'ਤੇ 30 ਫੀਸਦੀ ਟੈਕਸ ਲਗਾਉਣ ਦੇ ਫੈਸਲੇ ਕਾਰਨ ਲੋਕ ਤਣਾਅ 'ਚ ਹਨ, ਲੰਬੇ ਸਮੇਂ ਤੋਂ ਬਾਅਦ ਕ੍ਰਿਪਟੋ ਨਿਵੇਸ਼ਕਾਂ ਲਈ ਚੰਗੀ ਖਬਰ ਆਈ ਹੈ। ਯੂਐਸ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਕ੍ਰਿਪਟੋਕਰੰਸੀ ਦੀ ਸਰਕਾਰੀ ਨਿਗਰਾਨੀ ਬਾਰੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ। ਇਸ ਨੇ ਕ੍ਰਿਪਟੋ ਨਿਵੇਸ਼ਕਾਂ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ। ਸਭ ਤੋਂ ਵੱਡੀ ਕ੍ਰਿਪਟੋ ਮੁਦਰਾ ਬਿਟਕੁਆਇਨ ਨੂੰ ਇਸ ਸਕਾਰਾਤਮਕ ਖ਼ਬਰ ਤੋਂ ਸਭ ਤੋਂ ਵੱਧ ਫਾਇਦਾ ਹੋਇਆ ਹੈ। ਬੁੱਧਵਾਰ ਨੂੰ ਬਿਟਕੁਆਇਨ 'ਚ 10 ਫੀਸਦੀ ਦਾ ਜ਼ਬਰਦਸਤ ਵਾਧਾ ਦੇਖਿਆ ਗਿਆ ਅਤੇ ਇਹ 42,000 ਡਾਲਰ ਤੋਂ ਉੱਪਰ ਪਹੁੰਚ ਗਿਆ। ਹਾਲਾਂਕਿ, ਰੂਸ-ਯੂਕਰੇਨ ਯੁੱਧ ਜਲਦੀ ਖਤਮ ਨਾ ਹੋਣ ਦੇ ਡਰ ਦੇ ਵਿਚਕਾਰ ਵੀਰਵਾਰ ਨੂੰ ਇਸ ਨੇ ਦੁਬਾਰਾ ਗਿਰਾਵਟ ਦਰਜ ਕੀਤੀ।

ਇਹ ਵੀ ਪੜ੍ਹੋ : ਸ਼੍ਰੀਲੰਕਾ ਵਿੱਚ ਭੋਜਨ ਸੰਕਟ ਹੋਇਆ ਹੋਰ ਡੂੰਘਾ, ਇੱਕ ਬ੍ਰੈੱਡ ਲਈ ਖਰਚਣੇ ਪੈ ਰਹੇ ਇੰਨੇ ਰੁਪਏ

ਯੂਐਸ ਦੇ ਰਾਸ਼ਟਰਪਤੀ ਜੋ ਬਾਇਡੇਨ ਦੁਆਰਾ ਹਸਤਾਖਰ ਕੀਤੇ ਕਾਰਜਕਾਰੀ ਆਦੇਸ਼ ਤੋਂ ਬਾਅਦ, ਸਰਕਾਰ ਕੇਂਦਰੀ ਬੈਂਕ ਡਿਜੀਟਲ ਡਾਲਰ ਨੂੰ ਲਾਂਚ ਕਰਨ ਦੇ ਫਾਇਦਿਆਂ ਅਤੇ ਨੁਕਸਾਨਾਂ ਦਾ ਮੁਲਾਂਕਣ ਕਰੇਗੀ। ਉਹ ਇਸ ਨਾਲ ਜੁੜੇ ਜੋਖਮ ਦਾ ਵੀ ਪਤਾ ਲਗਾਏਗੀ।

ਬਿਟਕੁਆਇਨ ਨੇ ਰਿਕਾਰਡ ਉੱਚ ਪੱਧਰ ਨੂੰ ਛੂਹਿਆ

ਇਹ 2 ਮਾਰਚ ਤੋਂ ਬਾਅਦ  ਇਹ ਬਿਟਕੁਆਇਨ ਦਾ ਸਭ ਤੋਂ ਉੱਚਾ ਪੱਧਰ ਹੈ। ਬਿਟਕੁਆਇਨ ਤੋਂ ਇਲਾਵਾ ਹੋਰ ਪ੍ਰਮੁੱਖ ਕ੍ਰਿਪਟੋਕਰੰਸੀ ਈਥਰ 'ਚ ਵੀ ਅੱਠ ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਪਿਛਲੇ ਸਾਲ ਨਵੰਬਰ 'ਚ ਬਿਟਕੋਇਨ ਦੀ ਕੀਮਤ 68,000 ਡਾਲਰ  ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਸੀ। ਇਸ ਪੱਧਰ ਤੋਂ ਵੱਡੀ ਗਿਰਾਵਟ ਆਈ ਹੈ। ਇਸ ਕਾਰਨ ਕ੍ਰਿਪਟੋਕਰੰਸੀ ਦਾ ਬਾਜ਼ਾਰ ਪੂੰਜੀਕਰਣ ਵੀ ਘਟਿਆ ਹੈ। ਇਸ ਦਾ ਮਾਰਕੀਟ ਕੈਪ ਘੱਟ ਕੇ 2 ਟ੍ਰਿਲੀਅਨ ਡਾਲਰ 'ਤੇ ਆ ਗਈ ਹੈ। ਭਾਰਤ ਵਿੱਚ ਵਰਤਮਾਨ ਵਿੱਚ 1.5 ਕਰੋੜ ਕ੍ਰਿਪਟੋ ਨਿਵੇਸ਼ਕ ਹਨ ਅਤੇ ਸਾਡਾ ਦੇਸ਼ ਕ੍ਰਿਪਟੋ ਮੁਦਰਾ ਲਈ ਦੂਜਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬਾਜ਼ਾਰ ਹੈ। ਇੱਕ ਹੋਰ ਰਿਪੋਰਟ ਮੁਤਾਬਕ ਭਾਰਤ ਵਿੱਚ ਕ੍ਰਿਪਟੋ ਵਿੱਚ ਲੋਕਾਂ ਦੇ ਨਿਵੇਸ਼ ਦਾ ਮੁੱਲ ਲਗਭਗ 400 ਅਰਬ ਰੁਪਏ ਹੈ। ਹਾਲਾਂਕਿ, ਦੇਸ਼ ਦੇ ਕ੍ਰਿਪਟੋ ਮਾਰਕੀਟ ਦੇ ਆਕਾਰ ਬਾਰੇ ਕੋਈ ਅਧਿਕਾਰਤ ਡੇਟਾ ਉਪਲਬਧ ਨਹੀਂ ਹੈ। ਅਮਰੀਕਾ ਵਿੱਚ ਕ੍ਰਿਪਟੋ ਕਰੰਸੀ ਨਾਲ ਸਬੰਧਤ ਇਸ ਵਿਕਾਸ ਨੇ ਭਾਰਤ ਵਿੱਚ ਵੀ ਕ੍ਰਿਪਟੋ ਗਾਹਕਾਂ ਵਿੱਚ ਨਵੀਂ ਉਮੀਦ ਜਗਾਈ ਹੈ। ਕ੍ਰਿਪਟੋ 'ਚ ਨਿਵੇਸ਼ ਕਰਨ ਵਾਲੇ ਲੋਕ ਬਜਟ 'ਚ 30 ਫੀਸਦੀ ਟੈਕਸ ਲਗਾਉਣ ਦੇ ਫੈਸਲੇ ਤੋਂ ਨਿਰਾਸ਼ ਸਨ ਕਿਉਂਕਿ ਜੇਕਰ ਕਿਸੇ ਨੇ ਕ੍ਰਿਪਟੋ ਤੋਂ 1,000 ਰੁਪਏ ਦਾ ਮੁਨਾਫਾ ਕਮਾਇਆ ਹੈ ਤਾਂ ਉਸ ਨੂੰ 30 ਫੀਸਦੀ ਟੈਕਸ, ਸਰਚਾਰਜ ਅਤੇ ਸੈੱਸ ਮਿਲਾ ਕੇ ਲਗਭਗ 420 ਰੁਪਏ ਦੇਣੇ ਹੋਣਗੇ। ਅਜਿਹੇ 'ਚ ਅਮਰੀਕੀ ਸਰਕਾਰ ਦੇ ਸਕਾਰਾਤਮਕ ਨਜ਼ਰੀਏ ਦਾ ਭਵਿੱਖ 'ਚ ਭਾਰਤ 'ਚ ਕ੍ਰਿਪਟੋ ਸੰਬੰਧੀ ਨੀਤੀ 'ਤੇ ਵੀ ਕੁਝ ਅਸਰ ਪੈ ਸਕਦਾ ਹੈ, ਜਿਸ ਦੀ ਕ੍ਰਿਪਟੋ ਗਾਹਕ ਉਮੀਦ ਕਰ ਸਕਦੇ ਹਨ।

ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ 7ਵੀਂ ਵਾਰ ਬਣੇ ਪਿਤਾ, ਸੰਤਾਨ ਦਾ ਰੱਖਿਆ ਬਹੁਤ ਹੀ ਅਜੀਬ ਨਾਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News