ਅਮਰੀਕੀ ਕੰਪਨੀਆਂ ਭਾਰਤ ਦੇ ਇਸ ਸੂਬੇ 'ਚ ਕਰਨਗੀਆਂ ਕਰੋੜਾਂ ਦਾ ਨਿਵੇਸ਼, ਵਧਣਗੇ ਰੁਜ਼ਗਾਰ ਦੇ ਮੌਕੇ

Saturday, Aug 21, 2021 - 12:24 PM (IST)

ਅਮਰੀਕੀ ਕੰਪਨੀਆਂ ਭਾਰਤ ਦੇ ਇਸ ਸੂਬੇ 'ਚ ਕਰਨਗੀਆਂ ਕਰੋੜਾਂ ਦਾ ਨਿਵੇਸ਼, ਵਧਣਗੇ ਰੁਜ਼ਗਾਰ ਦੇ ਮੌਕੇ

ਨਵੀਂ ਦਿੱਲੀ (ਯੂ. ਐੱਨ. ਆਈ.) - ਉੱਤਰ ਪ੍ਰਦੇਸ਼ ਦਾ ਉਦਯੋਗਿਕ ਮਾਹੌਲ ਹੁਣ ਅਮਰੀਕੀ ਬਹੁਰਾਸ਼ਟਰੀ ਕੰਪਨੀਆਂ ਨੂੰ ਪਸੰਦ ਆਉਣ ਲੱਗਾ ਹੈ ਅਤੇ ਉੱਥੇ ਦੀਆਂ 3 ਪ੍ਰਮੁੱਖ ਕੰਪਨੀਆਂ ਮਾਈਕ੍ਰੋਸਾਫਟ, ਪੈਪਸੀਕੋ ਅਤੇ ਐੱਮ. ਏ. ਕਿਊ. ਸਾਫਟਵੇਅਰ ਨੋਇਡਾ ਅਤੇ ਮਥੁਰਾ ’ਚ 2866 ਕਰੋਡ਼ ਰੁਪਏ ਦਾ ਨਿਵੇਸ਼ ਕਰ ਰਹੀਆਂ ਹਨ, ਜਿਸ ਨਾਲ 7500 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਤਾਲਿਬਾਨ ਹਕੂਮਤ ਨੇ ਭਾਰਤ ਨਾਲ ਵਪਾਰ 'ਤੇ ਲਾਈ ਰੋਕ, ਵਧ ਸਕਦੈ ਸੁੱਕੇ ਮੇਵੇ ਅਤੇ ਗੰਢਿਆਂ ਦਾ ਭਾਅ

ਉੱਤਰ ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ ਤੋਂ ਉਤਸ਼ਾਹਿਤ ਹੋ ਕੇ ਇਨ੍ਹਾਂ 3 ਅਮਰੀਕੀ ਕੰਪਨੀਆਂ ਸਮੇਤ 40 ਤੋਂ ਜ਼ਿਆਦਾ ਵਿਦੇਸ਼ੀ ਕੰਪਨੀਆਂ ਨੇ ਕਰੀਬ 17,000 ਕਰੋਡ਼ ਰੁਪਏ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਕੀਤਾ ਹੈ। ਮਾਈਕ੍ਰੋਸਾਫਟ, ਪੈਪਸੀਕੋ ਅਤੇ ਐੱਮ. ਏ. ਕਿਊ. ਸਾਫਟਵੇਅਰ ਨੇ ਆਪਣੀ ਯੂਨਿਟ ਲਾਉਣ ਲਈ ਪ੍ਰਦੇਸ਼ ਸਰਕਾਰ ਤੋਂ ਜ਼ਮੀਨ ਵੀ ਲਈ ਹੈ। ਮਾਈਕ੍ਰੋਸਾਫਟ ਅਤੇ ਐੱਮ. ਏ. ਕਿਊ. ਸਾਫਟਵੇਅਰ ਨੋਇਡਾ ’ਚ ਆਪਣੇ ਉਦਮ ਗੱਡਣਗੇ, ਜਦੋਂਕਿ ਪੈਪਸੀਕੋ ਮਥੁਰਾ ’ਚ ਆਪਣੀ ਫੈਕਟਰੀ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਅਮਰੀਕੀ ਕੰਪਨੀਆਂ ਤੋਂ ਇਲਾਵਾ ਯੂ. ਐੱਸ.-ਇੰਡੀਆ ਸਟ੍ਰੈਟੇਜਿਕ ਪਾਟਰਨਰਸ਼ਿਪ ਫੋਰਮ ਨਾਲ ਜੁਡ਼ੇ ਕਈ ਹੋਰ ਵੱਡੇ ਅਮਰੀਕੀ ਨਿਵੇਸ਼ਕ ਪ੍ਰਦੇਸ਼ ’ਚ ਨਿਵੇਸ਼ ਕਰਨ ਨੂੰ ਇੱਛੁਕ ਹਨ। ਇਹ ਅਮਰੀਕੀ ਨਿਵੇਸ਼ਕ ਭਾਰਤ ’ਚ ਅਮਰੀਕਾ ਦੇ ਰਾਜਦੂਤ ਦੇ ਜ਼ਰੀਏ ਪ੍ਰਦੇਸ਼ ’ਚ ਨਿਵੇਸ਼ ਕਰਨ ਲਈ ਗੱਲਬਾਤ ਕਰ ਰਹੇ ਹਨ।

ਅਧਿਕਾਰੀਆਂ ਅਨੁਸਾਰ ਕੁੱਝ ਦਿਨ ਪਹਿਲਾਂ ਯੂ. ਐੱਸ.-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਨਾਲ ਜੁਡ਼ੇ ਉੱਦਮੀਆਂ ਨਾਲ ਹੋਈ ਵੀਡੀਓ ਕਾਨਫਰੰਸਿੰਗ ਦੌਰਾਨ ਅਮਰੀਕੀ ਕੰਪਨੀਆਂ ਨੇ ਮੈਡੀਕਲ ਇਕਵਿਪਮੈਂਟ, ਡਿਜੀਟਲ ਪੇਮੈਂਟ ਅਤੇ ਹੋਰ ਖੇਤਰਾਂ ’ਚ ਨਿਵੇਸ਼ ਕਰਨ ’ਚ ਰੁਚੀ ਵਿਖਾਈ।

ਇਹ ਵੀ ਪੜ੍ਹੋ : EPFO 'ਚ 100 ਕਰੋੜ ਦੇ ਘਪਲੇ ਦਾ ਪਰਦਾਫਾਸ਼ , 8 ਅਧਿਕਾਰੀਆਂ 'ਤੇ ਡਿੱਗੀ ਗਾਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News