ਅਮਰੀਕਾ ਨੇ ਹੁੰਡਈ ਹੈਵੀ ਇੰਡਸਟਰੀਜ਼ ''ਤੇ ਲਾਇਆ 4.70 ਕਰੋੜ ਡਾਲਰ ਦਾ ਜੁਰਮਾਨਾ
Saturday, Sep 21, 2019 - 12:14 AM (IST)

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਨੇ ਦੱਖਣ ਕੋਰੀਆ ਦੀ ਕੰਪਨੀ ਹੁੰਡਈ ਹੈਵੀ ਇੰਡਸਟਰੀਜ਼ 'ਤੇ 4.70 ਕਰੋੜ ਡਾਲਰ ਦਾ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਵਾਤਾਵਰਣ ਸਬੰਧੀ ਨਿਯਮਾਂ ਦੀ ਉਲੰਘਣਾ ਕਰ ਕੇ ਖਰਾਬ ਡੀਜ਼ਲ ਇੰਜਣ ਦਰਾਮਦ ਕਰਨ ਅਤੇ ਵੇਚਣ ਕਾਰਣ ਲਾਇਆ ਗਿਆ ਹੈ।
ਅਮਰੀਕਾ ਦੇ ਨਿਆਂ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ 2012 ਤੋਂ 2015 ਦੌਰਾਨ ਡੀਜ਼ਲ ਨਾਲ ਚੱਲਣ ਵਾਲੇ ਕਰੀਬ 2,300 ਭਾਰੀ ਨਿਰਮਾਣ ਵਾਹਨਾਂ ਦੀ ਦਰਾਮਦ ਕੀਤੀ, ਜਿਨ੍ਹਾਂ 'ਚ ਅਜਿਹੇ ਇੰਜਣ ਲੱਗੇ ਸਨ, ਜੋ ਅਮਰੀਕਾ ਦੇ ਉਤਸਰਜਨ ਮਾਪਦੰਡਾਂ ਦੇ ਅਨੁਕੂਲ ਨਹੀਂ ਹਨ। ਬਿਆਨ 'ਚ ਕਿਹਾ ਗਿਆ,''ਹੁੰਡਈ ਨੇ ਲੋਕਾਂ ਦੀ ਸਿਹਤ ਅਤੇ ਕਾਨੂੰਨ 'ਤੇ ਲਾਭ ਨੂੰ ਤਰਜੀਹ ਦਿੱਤੀ। ਅਸੀਂ ਅਜਿਹੀ ਕਿਸੇ ਵੀ ਸਰਗਰਮੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਸਵੱਛ ਹਵਾ ਐਕਟ ਦੀ ਉਲੰਘਣਾ ਕਰਦਾ ਹੋਵੇ।'' ਇਸ ਤੋਂ ਪਹਿਲਾਂ ਅਮਰੀਕਾ ਦੀ ਇਕ ਅਦਾਲਤ ਨੇ ਕੰਪਨੀ 'ਤੇ 20 ਲੱਖ ਡਾਲਰ ਦਾ ਜੁਰਮਾਨਾ ਲਾਇਆ ਸੀ।