ਅਮਰੀਕੀ ਬੈਂਕ ਸੰਕਟ : ਇਕ ਹਫ਼ਤੇ ''ਚ ਬੈਂਕਿੰਗ ਖੇਤਰ ਦੇ ਮਿਊਚੁਅਲ ਫੰਡਾਂ ''ਚ 6 ਫ਼ੀਸਦੀ ਤੱਕ ਗਿਰਾਵਟ

Sunday, Mar 19, 2023 - 01:31 PM (IST)

ਅਮਰੀਕੀ ਬੈਂਕ ਸੰਕਟ : ਇਕ ਹਫ਼ਤੇ ''ਚ ਬੈਂਕਿੰਗ ਖੇਤਰ ਦੇ ਮਿਊਚੁਅਲ ਫੰਡਾਂ ''ਚ 6 ਫ਼ੀਸਦੀ ਤੱਕ ਗਿਰਾਵਟ

ਨਵੀਂ ਦਿੱਲੀ—ਅਮਰੀਕਾ 'ਚ ਸਿਲੀਕਾਨ ਵੈਲੀ ਬੈਂਕ ਅਤੇ ਸਿਗਨੇਚਰ ਬੈਂਕ ਦੇ ਬੰਦ ਹੋਣ ਤੋਂ ਬਾਅਦ ਪਿਛਲੇ ਹਫ਼ਤੇ ਬੈਂਕਿੰਗ ਅਤੇ ਵਿੱਤੀ ਸੇਵਾ ਖੇਤਰ ਦੇ ਮਿਊਚਲ ਫੰਡਾਂ 'ਚ 6 ਫ਼ੀਸਦੀ ਤੱਕ ਦੀ ਗਿਰਾਵਟ ਹੋਈ ਹੈ। ਅਮਰੀਕਾ 'ਚ ਬੈਂਕਿੰਗ ਸੰਕਟ ਨੇ ਵਿਸ਼ਵ ਵਿੱਤੀ ਪ੍ਰਣਾਲੀ ਨੂੰ ਝਟਕਾ ਦਿੱਤਾ ਅਤੇ ਭਾਰਤ 'ਚ ਵੀ ਬੈਂਕਿੰਗ ਖੇਤਰ ਨੂੰ ਲੈ ਕੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਕਮਜ਼ੋਰ ਹੋਈਆਂ। ਅਜਿਹੇ 'ਚ ਸਮੀਖਿਆਧੀਨ ਹਫ਼ਤੇ ਦੌਰਾਨ ਬੈਂਕਿੰਗ ਸ਼ੇਅਰਾਂ 'ਚ 3-13 ਫ਼ੀਸਦੀ ਦੀ ਗਿਰਾਵਟ ਆਈ।

ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤੀ ਬੈਂਕਿੰਗ ਖੇਤਰ 'ਤੇ ਇਸ ਦਾ ਸਿੱਧਾ ਅਸਰ ਮਾਮੂਲੀ ਜਿਹਾ ਹੈ। ਬੈਂਕ ਸ਼ੇਅਰਾਂ 'ਚ ਲਗਾਤਾਰ ਬਿਕਵਾਲੀ ਕਾਰਨ ਇਸ ਖੇਤਰ ਦੇ ਮਿਊਚਲ ਫੰਡਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ। ਏਸੀਈ ਐੱਮਐੱਫ ਐੱਨਐਕਸਟੀ ਦੁਆਰਾ ਸੰਕਲਿਤ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਬੈਂਕਿੰਗ ਖੇਤਰ ਦੇ ਸਾਰੇ 16 ਮਿਊਚੁਅਲ ਫੰਡਾਂ 'ਚ ਸਭ ਨੇ 17 ਮਾਰਚ ਨੂੰ ਖਤਮ ਹੋਏ ਹਫ਼ਤੇ 'ਚ 1.6 ਫ਼ੀਸਦੀ ਤੋਂ ਛੇ ਫ਼ੀਸਦੀ ਦੇ ਵਿਚਾਲੇ ਨਕਾਰਾਤਮਕ ਪ੍ਰਤੀਫ਼ਲ ਦਿੱਤਾ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਸਾਲ ਹੁਣ ਤੱਕ ਇਨ੍ਹਾਂ ਫੰਡਾਂ ਨੇ ਅੱਠ ਫ਼ੀਸਦੀ ਤੋਂ ਲੈ ਕੇ 10 ਫ਼ੀਸਦੀ ਤੱਕ ਦਾ ਨਕਾਰਾਤਮਕ ਪ੍ਰਤੀਫਲ ਦਿੱਤਾ ਹੈ। 

ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
ਜਿਨ੍ਹਾਂ ਫੰਡਾਂ 'ਚ ਪਿਛਲੇ ਹਫ਼ਤੇ ਪੰਜ ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ, ਉਨ੍ਹਾਂ 'ਚ ਆਦਿਤਿਆ ਬਿਰਲਾ ਸਨ ਲਾਈਫ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਫੰਡ, ਟਾਟਾ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਫੰਡ, ਐੱਚ.ਡੀ.ਐੱਫ.ਸੀ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਫੰਡ, ਐੱਲ.ਆਈ.ਸੀ ਐੱਮਐੱਫ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਫੰਡ ਅਤੇ ਨਿਪੋਨ ਇੰਡੀਆ ਬੈਂਕਿੰਗ ਫੰਡ ਸ਼ਾਮਲ ਹਨ।

ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ

ਐੱਫ.ਵਾਈ.ਈ.ਆਰ.ਐੱਸ. ਦੇ ਖੋਜ ਮੁਖੀ ਗੋਪਾਲ ਕਵਲੀਰੈੱਡੀ ਨੇ ਕਿਹਾ ਕਿ ਬਾਜ਼ਾਰ 'ਚ ਜਾਰੀ ਅਸਥਿਰਤਾ ਅਤੇ ਵਿਆਜ ਦਰਾਂ 'ਚ ਵਾਧੇ ਦੇ ਡਰ ਕਾਰਨ ਇਨ੍ਹਾਂ ਫੰਡਾਂ 'ਚ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ ਪੀ ਐੱਫ) ਕਈ ਬੈਂਕਾਂ ਅਤੇ ਵਿੱਤੀ ਖੇਤਰ ਦੀਆਂ ਸੰਸਥਾਵਾਂ 'ਚ ਆਪਣੇ ਨਿਵੇਸ਼ ਹੋਲਡਿੰਗਜ਼ ਨੂੰ ਘੱਟ ਕਰਨ ਲਈ ਬਿਕਵਾਲੀ ਕਰ ਰਹੇ ਹਨ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News