UPI ਟ੍ਰਾਂਜੈਕਸ਼ਨ ''ਤੇ ਨਹੀਂ ਦੇਣਾ ਹੋਵੇਗਾ ਚਾਰਜ, ਸਿਰਫ਼ ਇਨ੍ਹਾਂ ਲੋਕਾਂ ਨੂੰ ਮਿਲੇਗੀ ਸਹੂਲਤ

10/06/2022 5:35:08 PM

ਨਵੀਂ ਦਿੱਲੀ- ਜੇਕਰ ਤੁਸੀਂ ਵੀ ਹਮੇਸ਼ਾ ਮਾਰਕੀਟ ਜਾਂ ਹੋਰ ਥਾਵਾਂ 'ਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਨਾਲ ਪੇਮੈਂਟ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਹਾਲ 'ਚ ਲਏ ਗਏ ਫ਼ੈਸਲੇ ਮੁਤਾਬਕ ਯੂ.ਪੀ.ਆਈ. 'ਤੇ ਰੁਪੇ ਕ੍ਰੈਡਿਟ ਕਾਰਡ ਦੇ ਇਸਤੇਮਾਲ 'ਤੇ 2,000 ਰੁਪਏ ਤੱਕ ਦੇ ਲੈਣ-ਦੇਣ 'ਤੇ ਕਿਸੇ ਤਰ੍ਹਾਂ ਦੀ ਫੀਸ ਨਹੀਂ ਲੱਗੇਗੀ। ਆਰ.ਬੀ.ਆਈ. ਵਲੋਂ ਹਾਲ ਹੀ 'ਚ ਜਾਰੀ ਕੀਤੇ ਗਏ ਸਰਕੁਲਰ 'ਚ ਇਸ ਬਾਰੇ 'ਚ ਨਿਰਦੇਸ਼ ਦਿੱਤਾ ਗਿਆ ਹੈ।
4 ਅਕਤੂਬਰ ਤੋਂ ਲਾਗੂ ਹੋਇਆ ਸਰਕੁਲਰ ਦਾ ਆਦੇਸ਼
ਤੁਹਾਨੂੰ ਦੱਸ ਦੇਈਏ ਕਿ ਰੁਪੇ ਕ੍ਰੈਡਿਟ ਕਾਰਡ ਪਿਛਲੇ ਚਾਰ ਸਾਲ ਤੋਂ ਚਲਨ 'ਚ ਹੈ। ਦੇਸ਼ ਦੇ ਸਾਰੇ ਪ੍ਰਮੁੱਖ ਬੈਂਕ ਇਸ ਨਾਲ ਜੁੜੇ ਹੋਏ ਹਨ। ਆਰ.ਬੀ.ਆਈ. ਦੇ ਮੰਗਲਵਾਰ ਨੂੰ ਜਾਰੀ ਸਰਕੁਲਰ 'ਚ ਕਿਹਾ ਗਿਆ ਹੈ ਕਿ 'ਐਪ 'ਤੇ ਕ੍ਰੈ਼ਡਿਟ ਕਾਰਡ ਨੂੰ ਜੋੜਣ ਅਤੇ ਯੂ.ਪੀ.ਆਈ। ਪਿਨ ਬਣਾਉਣ ਦੀ ਪ੍ਰਕਿਰਿਆ 'ਚ ਸਭ ਤਰ੍ਹਾਂ ਦੇ ਲੈਣ-ਦੇਣ 'ਚ ਕ੍ਰੈਡਿਟ ਕਾਰਡ ਨੂੰ ਸਮਰਥ ਕਰਨ ਲਈ ਗਾਹਕ ਦੀ ਸਹਿਮਤੀ ਜ਼ਰੂਰੀ ਹੈ। 
2000 ਜਾਂ ਇਸ ਤੋਂ ਘੱਟ ਦੀ ਰਾਸ਼ੀ 'ਤੇ ਲਾਗੂ
ਐੱਨ.ਪੀ.ਸੀ.ਆਈ. ਨੇ ਕਿਹਾ ਕਿ ਕੌਮਾਂਤਰੀ ਲੈਣ-ਦੇਣ ਲਈ ਐਪ ਦੀ ਮੌਜੂਦਾ ਪ੍ਰਕਿਰਿਆ ਕ੍ਰੈਡਿਟ ਕਾਰਡ 'ਤੇ ਵੀ ਲਾਗੂ ਹੋਵੇਗੀ। ਇਹ ਵੀ ਕਿਹਾ ਗਿਆ ਹੈ ਕਿ ਇਸ ਕੈਟੇਗਿਰੀ ਲਈ ਜ਼ੀਰੋ ਮਰਚੈਂਟ ਰਿਵਾਇਤੀ ਦਰ (ਐੱਮ.ਡੀ.ਆਰ) 2000 ਰੁਪਏ ਜਾਂ ਇਸ ਤੋਂ ਘਟ ਲੈਣ ਦੇਣ ਰਾਸ਼ੀ 'ਤੇ ਲਾਗੂ ਹੋਵੇਗੀ।
ਆਰ.ਬੀ.ਆਈ. ਵਲੋਂ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਇਹ ਸਰਕੁਲਰ ਜਾਰੀ ਹੋਣ ਦੀ ਤਾਰੀਖ਼ ਤੋਂ ਲਾਗੂ ਹੋਵੇਗਾ। ਭਾਵ ਇਹ ਨਿਯਮ 4 ਅਕਤੂਬਰ ਤੋਂ ਲਾਗੂ ਹੋ ਚੁੱਕਾ ਹੈ। ਆਰ.ਬੀ.ਆਈ. ਨੇ ਇਹ ਵੀ ਕਿਹਾ ਕਿ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਇਸ 'ਤੇ ਧਿਆਨ ਦੇਣ ਅਤੇ ਇਸ ਪਰਿਪੱਤਰ ਦੀ ਸਮੱਗਰੀ ਨੂੰ ਸੰਬੰਧਤ ਹਿੱਤਧਾਰਕਾਂ ਦੇ ਧਿਆਨ 'ਚ ਲਿਆਏ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਟੀ ਰਵੀ ਸ਼ੰਕਰ ਨੇ ਪਹਿਲਾਂ ਕਿਹਾ ਸੀ ਕ੍ਰੇਡਿਟ ਕਾਰਡ ਨੂੰ ਯੂ.ਪੀ.ਆਈ. ਨਾਲ ਜੋੜਣ ਦਾ ਮਕਸਦ ਗਾਹਕ ਨੂੰ ਭੁਗਤਾਨ ਦੇ ਵਿਆਪਕ ਵਿਕਲਪ ਉਪਲੱਬਧ ਕਰਵਾਉਣਾ ਹੈ। ਵਰਤਮਾਨ 'ਚ ਯੂ.ਪੀ.ਆਈ ਡੈਬਿਟ ਕਾਰਡ ਦੇ ਮਾਧਿਅਮ ਤੋਂ ਬਚਤ ਖਾਤਿਆਂ ਜਾਂ ਚਾਲੂ ਖਾਤਿਆਂ ਨਾਲ ਜੋੜਿਆ ਹੋਇਆ ਹੈ'।


Aarti dhillon

Content Editor

Related News