ਪੈਟਰੋਲ ਦੀਆਂ ਕੀਮਤਾਂ ਘਟਾਉਣ ਨੂੰ ਲੈ ਕੇ ਕੇਂਦਰੀ ਮੰਤਰੀ ਪੁਰੀ ਨੇ ਦਿੱਤਾ ਅਹਿਮ ਬਿਆਨ

Sunday, Jun 11, 2023 - 10:21 AM (IST)

ਪੈਟਰੋਲ ਦੀਆਂ ਕੀਮਤਾਂ ਘਟਾਉਣ ਨੂੰ ਲੈ ਕੇ ਕੇਂਦਰੀ ਮੰਤਰੀ ਪੁਰੀ ਨੇ ਦਿੱਤਾ ਅਹਿਮ ਬਿਆਨ

ਨਵੀਂ ਦਿੱਲੀ (ਭਾਸ਼ਾ) – ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਜੇ ਗਲੋਬਲ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਰਹਿੰਦੀਆਂ ਹਨ ਤਾਂ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ’ਤੇ ਵਿਚਾਰ ਕਰਨ ਦੀ ਸਥਿਤੀ ’ਚ ਹੋਣਗੀਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਤੇਲ ਕੰਪਨੀਆਂ ਦੇ ਆਗਾਮੀ ਤਿਮਾਹੀ ਨਤੀਜੇ ਚੰਗੇ ਹੋਣਗੇ। ਪੁਰੀ ਨੇ ਇੱਥੇ ਭਾਜਪਾ ਮੁੱਖ ਦਫਤਰ ’ਤੇ ਪੈਟਰੋਲ ਕੀਮਤਾਂ ’ਤੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦੇ ਹੋਏ ਹਾਲਾਂਕਿ ਕਿਹਾ ਕਿ ਉਹ ਇਸ ਮੁੱਦੇ ’ਤੇ ਕੋਈ ਐਲਾਨ ਕਰਨ ਦੀ ਸਥਿਤੀ ’ਚ ਨਹੀਂ ਹਨ।

ਉਨ੍ਹਾਂ ਨੇ ਕਿਹਾ ਕਿ ਅੱਗੇ ਚੱਲ ਕੇ ਦੇਖਾਂਗੇ ਕਿ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਤੇਲ ਮਾਰਕੀਟ ਕੰਪਨੀਆਂ ਨੇ ਪਿਛਲੀ ਤਿਮਾਹੀ ’ਚ ‘ਠੀਕ’ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਘਾਟੇ ਦੀ ਭਰਪਾਈ ਕਰ ਲਈ ਹੈ। ਉਨ੍ਹਾਂ ਨੇ ਆਪਣੀ ਕਾਰਪੋਰੇਟ ਜ਼ਿੰਮੇਵਾਰੀ ਬਹੁਤ ਚੰਗੀ ਤਰ੍ਹਾਂ ਨਿਭਾਈ ਹੈ। ਅਸੀਂ ਜਿਵੇਂ ਅੱਗੇ ਵਧਾਂਗੇ, ਅਸੀਂ ਦੇਖਾਂਗੇ ਕਿ ਕੀ ਕੀਤਾ ਜਾ ਸਕਦਾ ਹੈ। ਭਾਜਪਾ ਨੇਤਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਯਕੀਨੀ ਕੀਤਾ ਹੈ ਕਿ 22 ਅਪ੍ਰੈਲ ਤੋਂ ਤੇਲ ਕੀਮਤਾਂ ’ਚ ਵਾਧਾ ਨਾ ਹੋਵੇ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਅੱਗੇ ਵੀ ਯਕੀਨੀ ਕਰੇਗੀ ਕਿ ਗਾਹਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਪੁਰੀ ਨੇ ਵਿਰੋਧੀ ਧਿਰ ’ਤੇ ‘ਰੇਵੜੀ ਸਿਆਸਤ’ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕੋਈ ਸਭ ਕੱਝ ‘ਮੁਫਤ’ ਵਿਚ ਦੇਣ ਦੀ ਪੇਸ਼ਕਸ਼ ਕਰ ਸਕਦਾ ਹੈ, ਪਰ ਅਜਿਹੇ ’ਚ ਮੁਫਤਖੋਰੀ ਦੀ ਸਿਆਸਤ ਖਤਰਨਾਕ ਖੇਤਰ ’ਚ ਦਾਖਲ ਹੋ ਜਾਂਦੀ ਹੈ।


author

Harinder Kaur

Content Editor

Related News