ਪਲੇ ਸਟੋਰ ਫੀਸ ਦੇ ਭੁਗਤਾਨ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੇ ਗੂਗਲ, ​​ਐਪ ਡਿਵੈਲਪਰਾਂ ਨਾਲ ਕੀਤੀ ਮੁਲਾਕਾਤ

Tuesday, Mar 05, 2024 - 12:13 PM (IST)

ਪਲੇ ਸਟੋਰ ਫੀਸ ਦੇ ਭੁਗਤਾਨ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੇ ਗੂਗਲ, ​​ਐਪ ਡਿਵੈਲਪਰਾਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ (ਭਾਸ਼ਾ) - ਸਰਕਾਰ ਦੇ ਮੰਤਰੀਆਂ ਨੇ ਸੋਮਵਾਰ ਨੂੰ ਗੂਗਰ ਅਤੇ ਵੱਖ-ਵੱਖ ਸਟਾਰਟਅੱਪਸ ਨਾਲ ਕਈ ਮੀਟਿੰਗਾਂ ਕੀਤੀਆਂ, ਜਿਨ੍ਹਾਂ ਦੀਆਂ ਐਪਾਂ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਪਲੇ ਸਟੋਰ ਫੀਸ ਭੁਗਤਾਨ ਦੇ ਮੁੱਦੇ ਦਾ ਕੋਈ ਹੱਲ ਨਹੀਂ ਜਾਪਦਾ ਹੈ। ਭਾਰਤੀ ਕੰਪਨੀਆਂ ਨੇ ਗੂਗਲ 'ਤੇ ਆਪਣੇ ਦਬਦਬੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ

ਕੇਂਦਰੀ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਆਈ ਅਤੇ ਇਲੈਕਟ੍ਰੋਨਿਕਸ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵੱਖ-ਵੱਖ ਮੀਟਿੰਗਾਂ ਵਿਚ ਸਟਾਰਟਅੱਪ ਨਾਲ ਚਰਚਾ ਕੀਤੀ। ਇਸ ਦੌਰਾਨ ਸਟਾਰਟਅੱਪ ਨੇ ਆਪਣੀਆਂ ਚਿੰਤਾਵਾਂ ਜ਼ਾਹਿਰ ਕਰਦਿਆਂ ਹੋਇਆ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ। ਦਰਅਸਲ, ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਨੇ ਗੂਗਲ ਨੂੰ 15-30 ਫ਼ੀਸਦੀ ਫ਼ੀਸ ਲੈਣ ਦੀ ਪੁਰਾਣੀ ਪ੍ਰਣਾਲੀ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ। 

ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ

ਇਸ ਤੋਂ ਬਾਅਦ ਅਮਰੀਕੀ ਕੰਪਨੀ ਨੇ ਐਪ ਰਾਹੀਂ ਭੁਗਤਾਨ ਕਰਨ 'ਤੇ 11 ਫ਼ੀਸਦੀ ਤੋਂ 26 ਫ਼ੀਸਦੀ ਤੱਕ ਫ਼ੀਸ ਲਗਾ ਦਿੱਤੀ, ਜਿਸ 'ਤੇ ਵਿਵਾਦ ਵਧ ਗਿਆ ਹੈ। ਇਸ ਤੋਂ ਪਹਿਲਾਂ ਗੂਗਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕਈ ਮਸ਼ਹੂਰ ਫਰਮਾਂ ਸਮੇਤ ਕਈ ਕੰਪਨੀਆਂ ਉਸ ਦੇ 'ਬਿਲਿੰਗ' ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ। ਇਹ ਕੰਪਨੀਆਂ ਵਿਕਰੀ 'ਤੇ ਲਾਗੂ ਪਲੇ ਸਟੋਰ ਸੇਵਾ ਫੀਸ ਦਾ ਭੁਗਤਾਨ ਨਹੀਂ ਕਰ ਰਹੀਆਂ ਹਨ। ਗੂਗਲ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਗੂਗਲ ਪਲੇ ਤੋਂ ਅਜਿਹੇ ਗੈਰ-ਅਨੁਕੂਲ ਐਪਸ ਨੂੰ ਹਟਾਉਣ ਤੋਂ ਸੰਕੋਚ ਨਹੀਂ ਕਰੇਗਾ।

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ

ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਹੀ ਸ਼ਾਦੀ ਡਾਟ ਕਾਮ, ਮੈਟਰੀਮੋਨੀ ਡਾਟ ਕਾਮ, ਭਾਰਤ ਮੈਟਰੀਮੋਨੀ, ਬਾਲਾਜੀ ਟੈਲੀਫਿਲਮਜ਼ ਦੀ Alt (ਪਹਿਲਾਂ Alt ਬਾਲਾਜੀ), ਆਡੀਓ ਪਲੇਟਫਾਰਮ KuCoo FM, ਡੇਟਿੰਗ ਸੇਵਾ Quack Quack ਅਤੇ Truly Madly ਦੀਆਂ ਐਪਾਂ ਪਲੇਅ 'ਤੇ ਸਰਚ ਕਰਨ 'ਤੇ ਨਹੀਂ ਮਿਲੀਆਂ। ਹਾਲਾਂਕਿ, ਬਾਅਦ ਵਿਚ ਕਈ ਐਪਸ ਨੂੰ ਬਹਾਲ ਕਰ ਦਿੱਤਾ ਗਿਆ ਸੀ। ਵੈਸ਼ਨਵ ਨੇ ਮੀਟਿੰਗ ਬਾਰੇ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰਦਿਆਂ ਕਿਹਾ, “ਜਦੋਂ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤਾਂ ਮੈਂ ਸਾਂਝਾ ਕਰਾਂਗਾ।” ਚੰਦਰਸ਼ੇਖਰ ਨੇ ਭਾਰਤੀ ਐਪ ਡਿਵੈਲਪਰਾਂ ਦੀ ਇੱਕ ਸੰਸਥਾ ADIF (ਐਲਾਇੰਸ ਆਫ ਡਿਜੀਟਲ ਇੰਡੀਆ ਫਾਊਂਡੇਸ਼ਨ) ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕੀਤੀ।

ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਿਹਾ ਕਿ ਸਰਕਾਰ ਵੱਡੀਆਂ ਅਤੇ ਛੋਟੀਆਂ ਕੰਪਨੀਆਂ ਲਈ ਬਰਾਬਰੀ ਦੇ ਖੇਤਰ ਲਈ ਕੰਮ ਕਰਨਾ ਜਾਰੀ ਰੱਖੇਗੀ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਟਾਰਟਅੱਪਸ ਦੇ ਵਿਕਾਸ ਨੂੰ ਤੇਜ਼ ਕਰੇਗੀ। ਭਾਰਤੀ ਐਪ ਕੰਪਨੀਆਂ ਦੇ ਸੰਗਠਨ ਏਡੀਆਈਐੱਫ (ਐਲਾਇੰਸ ਆਫ ਡਿਜੀਟਲ ਇੰਡੀਆ ਫਾਊਂਡੇਸ਼ਨ) ਨੇ ਕਿਹਾ ਕਿ ਸਰਕਾਰ ਨੇ ਤੁਰੰਤ ਹੱਲ ਅਤੇ ਲੰਬੇ ਸਮੇਂ ਲਈ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਹੈ। ਉਦਯੋਗ ਸੰਗਠਨ ਨੇ ਕਿਹਾ, "ਉਸ (ਕੇਂਦਰੀ ਮੰਤਰੀ) ਨੇ ਸਾਡੀਆਂ ਚਿੰਤਾਵਾਂ ਦਾ ਸਮਰਥਨ ਕੀਤਾ, ਜੋ ਮੁੱਖ ਤੌਰ 'ਤੇ ਗੂਗਲ ਦੁਆਰਾ ਪੱਖਪਾਤੀ ਕੀਮਤ, ਮਨਮਾਨੇ ਢੰਗ ਨਾਲ ਮਾਲੀਆ ਵੰਡ ਅਤੇ ਮਾਰਕੀਟ ਵਿੱਚ ਆਪਣੀ ਪ੍ਰਮੁੱਖ ਸਥਿਤੀ ਦੀ ਦੁਰਵਰਤੋਂ ਬਾਰੇ ਸਨ।"

ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News