BPCL ਦੀ ਵਿਨਿਵੇਸ਼ ਪ੍ਰਕਿਰਿਆ ''ਤੇ ਹਾਲੇ ਨਹੀਂ ਚੱਲ ਰਹੀ ਕੋਈ ਗੱਲ : ਹਰਦੀਪ ਪੁਰੀ
Friday, Sep 16, 2022 - 02:39 PM (IST)

ਨਵੀਂ ਦਿੱਲੀ- ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL) ਦੇ ਵਿਨਿਵੇਸ਼ ਦੀ ਯੋਜਨਾ (BPCL Disinvestment Plan)'ਤੇ ਫਿਲਹਾਲ ਕਿਸੇ ਤਰ੍ਹਾਂ ਦੀ ਚਰਚਾ ਨਹੀਂ ਚੱਲ ਰਹੀ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਅਗਸਤ 'ਚ ਸੰਸਦ ਨੂੰ ਦੱਸਿਆ ਸੀ ਕਿ ਉਹ ਸਥਿਤੀਆਂ ਦੀ ਸਮਖਿਆ ਤੋਂ ਬਾਅਦ ਇਕ ਨਿਸ਼ਚਿਤ ਮਿਆਦ 'ਚ ਬੀ.ਪੀ.ਸੀ.ਐੱਲ. ਦੀ ਰਣਨੀਤਿਕ ਵਿੱਕਰੀ ਦੀ ਪ੍ਰਤੀਕਿਰਿਆ ਦੁਬਾਰਾ ਸ਼ੁਰੂ ਕਰਨ ਦੇ ਬਾਰੇ 'ਚ ਫ਼ੈਸਲਾ ਕਰੇਗੀ।
ਵਿੱਤ ਸੂਬਾ ਮੰਤਰੀ ਨੇ ਦਿੱਤੀ ਸੀ ਇਹ ਜਾਣਕਾਰੀ
ਕੇਂਦਰੀ ਵਿੱਤ ਸੂਬਾ ਮੰਤਰੀ ਭਗਵਤ ਕਿਸ਼ਨਰਾਓ ਕਰਾਡ ਨੇ ਕਿਹਾ ਕਿ ਮਾਹਮਾਰੀ, ਐਨਰਜੀ, ਟ੍ਰਾਂਜੀਸ਼ਨ ਨਾਲ ਜੁੜੇ ਮੁੱਦੇ ਅਤੇ ਭੂ-ਰਾਜਨੀਤਿਕ ਸਥਿਤੀਆਂ ਨੇ ਦੁਨੀਆ ਭਰ 'ਚ ਤੇਲ ਅਤੇ ਗੈਸ ਇੰਡਸਟਰੀ ਸਮੇਤ ਕਈ ਇੰਡਸਟਰੀਜ਼ ਨੂੰ ਪ੍ਰਭਾਵਿਤ ਕੀਤਾ ਹੈ। ਕਰਾਡ ਨੇ ਕਿਹਾ ਕਿ ਅਧਿਕਤਰ ਕੁਆਲੀਫਾਈਡ ਇੰਟਰੇਸਟੇਡ ਪਾਰਟੀਜ਼ ਨੇ ਬੀ.ਪੀ.ਸੀ.ਐੱਲ. ਦੇ ਵਿਨਿਵੇਸ਼ ਦੀ ਮੌਜੂਦਾ ਪ੍ਰਕਿਰਿਆ ਨੂੰ ਅੱਗੇ ਵਧਾਉਣ 'ਚ ਅਸਮਰੱਥਤਾ ਜ਼ਾਹਿਰ ਕੀਤੀ ਹੈ।
ਮਈ 'ਚ ਸਰਕਾਰ ਨੇ ਵਾਪਸ ਲਿਆ ਸੀ ਆਪਣਾ ਆਫ਼ਰ
ਇਸ ਤੋਂ ਪਹਿਲਾਂ ਮਈ 'ਚ ਸਰਕਾਰ ਨੇ ਬੀ.ਪੀ.ਸੀ.ਐੱਲ. 'ਚ ਆਪਣੀ ਪੂਰੀ 52.98 ਫੀਸਦੀ ਹਿੱਸੇਦਾਰੀ ਦੀ ਵਿੱਕਰੀ ਨਾਲ ਜੁੜੇ ਆਫ਼ਰ ਨੂੰ ਰਿਵਾਇਤੀ ਤੌਰ 'ਤੇ ਵਾਪਸ ਲੈ ਲਿਆ ਸੀ। ਸਰਕਾਰ ਨੇ ਇਹ ਕਹਿੰਦੇ ਹੋਏ ਇਸ ਆਫ਼ਰ ਨੂੰ ਵਾਪਸ ਲੈ ਲਿਆ ਸੀ ਕਿ ਅਧਿਕਤਰ ਬੋਲੀਦਾਤਾਵਾਂ ਨੇ ਸੰਸਾਰਕ ਪੱਧਰ 'ਤੇ ਐਨਰਜੀ ਮਾਰਕੀਟ ਦੀਆਂ ਮੌਜੂਦਾ ਸਥਿਤੀਆਂ ਦੇ ਕਾਰਨ ਕਰਕੇ ਪ੍ਰਾਈਵੇਟਾਈਜੇਸ਼ਨ ਦੀ ਮੌਜੂਦਾ ਪ੍ਰਕਿਰਿਆ 'ਚ ਹਿੱਸਾ ਲੈਣ ਨੂੰ ਲੈ ਕੇ ਅਸਮਰੱਥਤਾ ਜ਼ਾਹਰ ਕੀਤੀ ਹੈ।
ਪ੍ਰਾਈਵੇਟਾਈਜੇਸ਼ਨ ਦੀ ਪ੍ਰਕਿਰਿਆ ਉਸ ਸਮੇਂ ਰੁੱਕ ਗਈ ਸੀ ਜਦੋਂ ਤਿੰਨ 'ਚੋਂ ਦੋ ਬੋਲੀਦਾਤਾਵਾਂ ਨੇ ਬਾਲਣ ਦੀਆਂ ਕੀਮਤਾਂ ਦੇ ਨਿਰਧਾਰਣ ਨੂੰ ਲੈ ਕੇ ਸਪੱਸ਼ਟਤਾ ਦੇ ਅਭਾਵ ਦੀ ਵਜ੍ਹਾ ਨਾਲ ਪ੍ਰਕਿਰਿਆ ਤੋਂ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਸੀ। ਮਾਈਨਿੰਗ ਸੈਕਟਰ ਦੇ ਦਿੱਗਜ ਉਦਯੋਗਪਤੀ ਅਨਿਲ ਅਗਰਵਾਲ ਦੇ ਵੇਦਾਂਤਾ,ਯੂ.ਐੱਸ.ਵੇਂਚਰ ਫੰਡਸ ਓਪੋਲੋ ਗਲੋਬਲ ਮੈਨੇਜਮੈਂਟ ਅਤੇ Squared Capital Advisors ਨੇ ਇਸ ਡੀਲ 'ਚ ਰੂਚੀ ਦਿਖਾਈ ਸੀ।