1 ਫਰਵਰੀ ਨੂੰ 11 ਵਜੇ ਪੇਸ਼ ਹੋਵੇਗਾ ਬਜਟ, ਖੁੱਲ੍ਹ ਸਕਦਾ ਹੈ ਸੌਗਾਤਾਂ ਦਾ ਪਿਟਾਰਾ

Thursday, Jan 14, 2021 - 07:37 PM (IST)

1 ਫਰਵਰੀ ਨੂੰ 11 ਵਜੇ ਪੇਸ਼ ਹੋਵੇਗਾ ਬਜਟ, ਖੁੱਲ੍ਹ ਸਕਦਾ ਹੈ ਸੌਗਾਤਾਂ ਦਾ ਪਿਟਾਰਾ

ਨਵੀਂ ਦਿੱਲੀ-  ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਸਵੇਰੇ 11 ਵਜੇ ਬਜਟ 2021 ਪੜ੍ਹਨਾ ਸ਼ੁਰੂ ਕਰਨਗੇ। ਇਸ ਦੀ ਅਧਿਕਾਰਤ ਘੋਸ਼ਣਾ ਹੋ ਗਈ ਹੈ।

29 ਜਨਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਬਜਟ ਇਜਲਾਸ ਦਾ ਪਹਿਲਾ ਹਿੱਸਾ ਸ਼ੁਰੂ ਹੋ ਜਾਵੇਗਾ ਅਤੇ 15 ਫਰਵਰੀ ਤੱਕ ਚੱਲੇਗਾ। ਬਜਟ ਸੈਸ਼ਨ ਦਾ ਦੂਜਾ ਹਿੱਸਾ 8 ਮਾਰਚ ਤੋਂ 8 ਅਪ੍ਰੈਲ ਤੱਕ ਹੋਵੇਗਾ। 16 ਫਰਵਰੀ ਤੋਂ 7 ਮਾਰਚ ਤੱਕ ਇਜਲਾਸ ਨਹੀਂ ਹੋਵੇਗਾ।

ਇਹ ਵੀ ਪੜ੍ਹੋ- ਬਜਟ 2021 : ਇਨਕਮ ਟੈਕਸ 'ਚ 5 ਲੱਖ ਰੁ: ਤੱਕ ਵੱਧ ਸਕਦੀ ਹੈ ਬੇਸਿਕ ਛੋਟ

ਮਹਾਮਾਰੀ ਦੌਰਾਨ ਅਰਥਵਿਵਸਥਾ ਵਿਚ ਗਿਰਾਵਟ ਵਿਚਕਾਰ ਵਿੱਤ ਮੰਤਰੀ ਸੀਤਾਰਮਨ ਲਈ ਇਹ ਬਜਟ ਇਕ ਚੁਣੌਤੀਪੂਰਨ ਹੋਵੇਗਾ। ਸਰਕਾਰ ਦਾ ਮੁੱਖ ਉਦੇਸ਼ ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਵਿਚਕਾਰ ਹਰ ਕੀਮਤ 'ਤੇ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨਾ ਹੋਵੇਗਾ। ਮਾਹਰ ਪਹਿਲਾਂ ਹੀ ਸਰਕਾਰ ਨੂੰ ਅਪੀਲ ਕਰ ਚੁੱਕੇ ਹਨ ਕਿ ਮੰਗ ਨੂੰ ਉਤਸ਼ਾਹਤ ਕਰਨ ਲਈ ਕਦਮ ਚੁੱਕੇ ਜਾਣ ਦੇ ਨਾਲ-ਨਾਲ ਪ੍ਰਮੁੱਖ ਖੇਤਰਾਂ ‘ਤੇ ਖਰਚਿਆਂ ‘ਤੇ ਧਿਆਨ ਕੇਂਦਰਤ ਕੀਤਾ ਜਾਵੇ। ਵਿੱਤ ਮੰਤਰੀ ਨੇ ਕਿਹਾ ਹੈ ਕਿ ਇਸ ਸਾਲ ਦਾ ਬਜਟ ਇਤਿਹਾਸਕ ਹੋਵੇਗਾ। ਇਸ ਤੋਂ ਸੰਕੇਤ ਹੈ ਕਿ ਸਰਕਾਰ ਕੁਝ ਵੱਡੀਆਂ ਘੋਸ਼ਣਾਵਾਂ ਕਰ ਸਕਦੀ ਹੈ। ਇਸ ਸਾਲ ਇਕ ਵੱਡੀ ਤਬਦੀਲੀ ਇਹ ਵੀ ਹੈ ਕਿ ਕੇਂਦਰੀ ਬਜਟ 2021 ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ। ਸੁਤੰਤਰ ਭਾਰਤ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੇਂਦਰੀ ਬਜਟ ਦੇ ਦਸਤਾਵੇਜ਼ ਨਹੀਂ ਛਾਪੇ ਜਾਣਗੇ।

ਇਹ ਵੀ ਪੜ੍ਹੋ- ਟਾਟਾ ਮੋਟਰਜ਼ ਨੇ ਨਵੀਂ ਸਫਾਰੀ ਦਾ ਉਤਪਾਦਨ ਕੀਤਾ ਸ਼ੁਰੂ, ਦੇਖੋ ਪਹਿਲੀ ਲੁੱਕ 


author

Sanjeev

Content Editor

Related News