ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

Tuesday, Aug 11, 2026 - 01:38 PM (IST)

ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

ਬਿਜ਼ਨੈੱਸ ਡੈਸਕ - ਦੇਸ਼ ’ਚ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਬੇਰੋਜ਼ਗਾਰੀ ਦਰ ਅਤੇ ਕੁੱਲ ਆਬਾਦੀ ’ਚ ਕੰਮ ਕਰਨ ਵਾਲੇ ਲੋਕਾਂ ਦਾ ਅਨੁਪਾਤ ਸਾਲਾਨਾ ਆਧਾਰ ’ਤੇ ਲੱਗਭਗ ਸਥਿਰ ਰਿਹਾ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰੋਜ਼ਗਾਰ ਤੋਂ ਵਾਂਝੀ ਕੰਮਕਾਜੀ ਉਮਰ ਦੀ ਆਬਾਦੀ ’ਚ ਬੇਰੋਜ਼ਗਾਰੀ ਦਰ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 5.5 ਫੀਸਦੀ ਰਹੀ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ 5.6 ਫੀਸਦੀ ਸੀ।

ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ

ਕੁੱਲ ਵਰਕਰ ਜਨਸੰਖਿਆ ਅਨੁਪਾਤ (ਡਬਲਿਊ. ਪੀ. ਆਰ.) ਜੂਨ 2026 ’ਚ 51.4 ਫੀਸਦੀ ਰਿਹਾ। ਇਹ ਪਿਛਲੇ ਮਹੀਨੇ ਦੇ ਪੱਧਰ ਦੇ ਬਰਾਬਰ ਹੈ। ਮੰਤਰਾਲਾ ਦੇ ਅਧੀਨ ਆਉਣ ਵਾਲੇ ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਦੇ ਨਿਯਮਤ ਸਮੇਂ ’ਤੇ ਹੋਣ ਵਾਲੇ ਲੇਬਰ ਫੋਰਸ ਸਰਵੇਖਣ (ਪੀ. ਐੱਲ. ਐੱਫ. ਐੱਸ.) ’ਚ ਵੀ ਦੇਸ਼ ਦੇ ਸ਼ਹਿਰੀ ਰੋਜ਼ਗਾਰ ਬਾਜ਼ਾਰ ਦੀ ਸਥਿਤੀ ਸਥਿਰ ਪਾਈ ਗਈ। ਉਥੇ ਹੀ ਗ੍ਰਾਮੀਣ ਬੇਰੋਜ਼ਗਾਰੀ ਦਰ ਇਸ ਮਿਆਦ ਦੌਰਾਨ ਲੱਗਭਗ ਸਥਿਰ ਰਹੀ।

ਇਹ ਵੀ ਪੜ੍ਹੋ :  ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਆਸਾਨ, ਨਕਲੀ ਗਹਿਣਿਆਂ ਦੀ ਤੁਰੰਤ ਦਰਜ ਹੋਵੇਗੀ ਸ਼ਿਕਾਇਤ
ਇਹ ਵੀ ਪੜ੍ਹੋ :  ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼

ਅੰਕੜਿਆਂ ਅਨੁਸਾਰ ਕੁੱਲ ਲੇਬਰ ਫੋਰਸ ਭਾਗੀਦਾਰੀ ਦਰ (ਐੱਲ. ਐੱਫ. ਪੀ. ਆਰ.) ਭਾਵ ਕੰਮਕਾਜੀ ਉਮਰ ਦੀ ਉਹ ਆਬਾਦੀ ਜੋ ਰੋਜ਼ਗਾਰ ਕਰ ਹੈ ਜਾਂ ਸਰਗਰਮ ਤੌਰ ’ਤੇ ਰੋਜ਼ਗਾਰ ਭਾਲ ਰਹੀ ਹੈ, ਜੂਨ 2026 ’ਚ 54.4 ਫੀਸਦੀ ਰਹੀ। ਔਰਤਾਂ ਦੀ ਲੇਬਰ ਫੋਰਸ ਭਾਗੀਦਾਰੀ ਦਰ ਜੂਨ 2026 ’ਚ 32.7 ਫੀਸਦੀ ਰਹੀ, ਜਦੋਂ ਕਿ ਇਸ ਤੋਂ ਪਿਛਲੇ ਮਹੀਨੇ ਮਈ ’ਚ ਇਹ 32.8 ਫੀਸਦੀ ਸੀ। ਹਾਲਾਂਕਿ ਇਹ ਪਿਛਲੇ ਸਾਲ ਦੇ ਇਸੇ ਮਹੀਨੇ ਦੇ 32 ਫੀਸਦੀ ਦੇ ਮੁਕਾਬਲੇ 0.7 ਫੀਸਦੀ ਅੰਕ ਵੱਧ ਹੈ। ਸਰਵੇਖਣ ’ਚ ਇਹ ਵੀ ਪਾਇਆ ਗਿਆ ਕਿ ਗ੍ਰਾਮੀਣ ਖੇਤਰਾਂ ’ਚ ਲੇਬਰ ਫੋਰਸ ਭਾਗੀਦਾਰੀ ’ਚ ਪੁਰਸ਼ਾਂ ਅਤੇ ਔਰਤਾਂ ਵਿਚਕਾਰ ਦਾ ਪਾੜਾ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਘਟਿਆ ਹੈ।

ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News