ਅਲਟ੍ਰਾਟੈੱਕ ਸੀਮੈਂਟ ਰੂਸੀ ਕੋਲੇ ਲਈ ਚੀਨੀ ਯੁਆਨ ’ਚ ਕਰ ਰਹੀ ਭੁਗਤਾਨ

06/30/2022 8:21:23 PM

ਬਿਜ਼ਨੈੱਸ ਡੈਸਕ-ਦੇਸ਼ ਦੀ ਸਭ ਤੋਂ ਵੱਡੀ ਸੀਮੈਂਟ ਕੰਪਨੀ ਅਲਟ੍ਰਾਟੈੱਕ ਸੀਮੈਂਟ ਰੂਸ ਤੋਂ ਕੋਲਾ ਇੰਪੋਰਟ ਕਰਨ ਲਈ ਚੀਨ ਦੀ ਮੁਦਰਾ ਯੁਆਨ ’ਚ ਭੁਗਤਾਨ ਕਰ ਰਹੀ ਹੈ। ਭਾਰਤੀ ਕਸਟਮ ਦਸਤਾਵੇਜ਼ ਮੁਤਾਬਕ ਚੀਨ ਦੀ ਮੁਦਰਾ ’ਚ ਭੁਗਤਾਨ ਦਾ ਮਾਮਲਾ ਸ਼ਾਇਦ ਹੀ ਦੇਖਣ ਨੂੰ ਮਿਲਦਾ ਹੈ ਪਰ ਵਪਾਰੀਆਂ ਦਾ ਕਹਿਣਾ ਹੈ ਕਿ ਹੁਣ ਇਹ ਆਮ ਵਾਂਗ ਹੋ ਸਕਦਾ ਹੈ।

ਇਹ ਵੀ ਪੜ੍ਹੋ : ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ

ਦਸਤਾਵੇਜ਼ ’ਚ ਦੱਸਿਆ ਗਿਆ ਹੈ ਕਿ ਅਲਟ੍ਰਾਟੈੱਕ ਸੀਮੈਂਟ ਰੂਸ ਦੀ ਕੰਪਨੀ ਐੱਸ. ਯੂ. ਈ. ਕੇ. ਤੋਂ 1,57,000 ਟਨ ਕੋਲੇ ਦੀ ਇੰਪੋਰਟ ਕਰ ਰਹੀ ਹੈ। ਇਸ ਨੂੰ ਰੂਸ ਦੀ ਦੂਰ-ਦੁਰਾਡੇ ਦੀ ਪੂਰਬ ਬੰਦਰਗਾਹ ਵੈਨਿਨੋ ਤੋਂ ਥੋਕ ਵਾਹਕ ਐੱਮ. ਵੀ. ਮੈਂਗਾਸ ’ਤੇ ਲੋਡ ਕੀਤਾ ਗਿਆ। ਇਸ ’ਚ 5 ਜੂਨ ਦੇ ਇਕ ਚਾਲਾਨ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਉਸ ’ਚ ਮਾਲ ਦਾ ਮੁੱਲ 17,26,52,900 ਯੁਆਨ (2.581 ਕਰੋੜ ਡਾਲਰ) ਹੈ। ਇਸ ਮਾਮਲੇ ਤੋਂ ਜਾਣੂ ਦੋ ਵਪਾਰ ਸੂਤਰਾਂ ਨੇ ਕਿਹਾ ਕਿ ਇਸ ਮਾਲ ਦੀ ਵਿਕਰੀ ਦੀ ਵਿਵਸਥਾ ਐੱਸ. ਯੂ. ਈ. ਕੇ. ਦੀ ਦੁਬਈ ਇਕਾਈ ਨੇ ਕੀਤੀ ਸੀ।

ਇਹ ਵੀ ਪੜ੍ਹੋ :ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦੁਨੀਆ 'ਚ ਲਗਭਗ ਹਰ ਥਾਂ ਵਧ ਰਹੇ ਹਨ : WHO

ਉਨ੍ਹਾਂ ਨੇ ਦੱਸਿਆ ਕਿ ਹੋਰ ਕੰਪਨੀਆਂ ਨੇ ਵੀ ਯੁਆਨ ’ਚ ਭੁਗਤਾਨ ਨਾਲ ਰੂਸ ਤੋਂ ਕੋਲੇ ਦੀ ਇੰਪੋਰਟ ਲਈ ਆਰਡਰ ਦਿੱਤੇ ਹਨ। ਭੁਗਤਾਨ ਦੇ ਨਿਪਟਾਰੇ ’ਚ ਯੁਆਨ ਦੀ ਵਧਦੀ ਵਰਤੋਂ ਨਾਲ ਰੂਸ ਨੂੰ ਯੂਕ੍ਰੇਨ ’ਤੇ ਹਮਲੇ ਕਾਰਨ ਪੱਛਮੀ ਦੇਸ਼ਾਂ ਵਲੋਂ ਉਸ ’ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਪ੍ਰਭਾਵ ਤੋਂ ਬਚਾਉਣ ’ਚ ਮਦਦ ਮਿਲ ਸਕਦੀ ਹੈ। ਨਾਲ ਹੀ ਇਸ ਨਾਲ ਚੀਨ ਨੂੰ ਵੀ ਆਪਣੀ ਮੁਦਰਾ ਦੇ ਅੰਤਰਰਾਸ਼ਟਰੀਕਰਨ ’ਚ ਮਦਦ ਮਿਲੇਗੀ ਅਤੇ ਗਲੋਬਲ ਵਪਾਰ ’ਚ ਅਮਰੀਕੀ ਡਾਲਰ ਦੀ ਹੋਂਦ ਨੂੰ ਘੱਟ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਲੀਬੀਆ ਤੱਟ ਨੇੜੇ 30 ਪ੍ਰਵਾਸੀਆਂ ਦੇ ਡੁੱਬਣ ਦਾ ਖ਼ਦਸ਼ਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News