ਮਾਲਿਆ ਨੂੰ ਵੱਡਾ ਝਟਕਾ, ਬ੍ਰਿਟੇਨ ''ਚ ਪ੍ਰਾਪਰਟੀ ਹੋਈ ਫ੍ਰੀਜ਼
Saturday, Dec 09, 2017 - 11:57 AM (IST)

ਨਵੀਂ ਦਿੱਲੀ— ਭਾਰਤ ਤੋਂ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਬ੍ਰਿਟੇਨ ਦੀ ਇਕ ਅਦਾਲਤ ਨੇ ਮਾਲਿਆ ਦੀ ਪ੍ਰਾਪਰਟੀ ਨੂੰ ਫ੍ਰੀਜ਼ ਯਾਨੀ ਜ਼ਬਤ ਕਰ ਦਿੱਤਾ ਹੈ। ਪ੍ਰਾਪਰਟੀ ਫ੍ਰੀਜ਼ ਕਰਨ ਦੇ ਨਾਲ ਹੀ ਅਦਾਲਤ ਨੇ ਮਾਲਿਆ ਦੇ ਖਰਚੇ ਦੀ ਲਿਮਟ ਵੀ ਤੈਅ ਕਰ ਦਿੱਤੀ ਹੈ। ਹੁਣ ਹਰ ਹਫਤੇ ਮਾਲਿਆ 6,700 ਡਾਲਰ ਯਾਨੀ 4.35 ਲੱਖ ਰੁਪਏ ਹੀ ਖਰਚ ਕਰ ਸਕੇਗਾ। ਲੰਡਨ ਦੀ ਅਦਾਲਤ ਨੇ ਭਾਰਤੀ ਅਦਾਲਤ ਦੇ ਫੈਸਲੇ ਨੂੰ ਮੰਨਦੇ ਹੋਏ ਇਹ ਆਰਡਰ ਦਿੱਤਾ ਹੈ। ਬੈਂਕਾਂ ਮੁਤਾਬਕ ਮਾਲਿਆ ਬ੍ਰਿਟੇਨ 'ਚ ਘੱਟੋ-ਘੱਟ ਤਿੰਨ ਜਾਇਦਾਦਾਂ, ਕਾਰਾਂ ਅਤੇ ਹੋਰ ਲਗਜ਼ਰੀ ਚੀਜ਼ਾਂ ਦਾ ਮਾਲਕ ਹੈ।
ਮਾਲਿਆ ਦੇ ਹਵਾਲਗੀ ਕੇਸ ਦੀ ਸੁਣਵਾਈ ਵੀ ਲੰਡਨ ਵੈਸਟ ਮਿੰਸਟਰ ਕੋਰਟ 'ਚ ਚੱਲ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਾਲਿਆ 'ਤੇ 17 ਬੈਂਕਾਂ ਦਾ ਕੁੱਲ 9,432 ਕਰੋੜ ਰੁਪਏ ਬਕਾਇਆ ਹੈ। ਭਾਰਤ 'ਚ ਗ੍ਰਿਫਤਾਰੀ ਤੋਂ ਬਚਣ ਲਈ ਉਹ ਪਿਛਲੇ ਸਾਲ 2 ਮਾਰਚ ਨੂੰ ਦੇਸ਼ ਛੱਡ ਕੇ ਭੱਜ ਗਿਆ ਸੀ। ਭਾਰਤ ਨੇ ਬ੍ਰਿਟੇਨ ਨੂੰ ਕਈ ਵਾਰ ਉਸ ਦੀ ਹਵਾਲਗੀ ਲਈ ਵੀ ਅਪੀਲ ਕੀਤੀ ਹੈ।