ਕੋਰੋਨਾ ਦਾ ਮੁਕਾਬਲਾ ਕਰਨ ਲਈ 'ਲਾਕਡਾਊਨ' ਲਾਉਣ ਦੀ ਲੋੜ : ਉਦੈ ਕੋਟਕ

Monday, May 03, 2021 - 09:39 AM (IST)

ਨਵੀਂ ਦਿੱਲੀ- ਮਹਾਮਾਰੀ ਦੇ ਭਾਰੂ ਹੋਣ ਵਿਚਕਾਰ ਭਾਰਤ ਦੇ ਸਭ ਤੋਂ ਅਮੀਰ ਬੈਂਕਰ ਉਦੈ ਕੋਟਕ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਲਾਕਡਾਊਨ ਲਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਏਮਜ਼ ਦੇ ਮੁਖੀ ਰਣਦੀਪ ਗੁਲੇਰੀਆ ਨੇ ਵੀ ਕਿਹਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਹਰਾਉਣ ਲਈ ਸਖ਼ਤ ਲਾਕਡਾਊਨ ਦੀ ਜ਼ਰੂਰਤ ਹੈ, ਜਿਵੇਂ ਕਿ ਪਿਛਲੇ ਸਾਲ ਮਾਰਚ ਵਿਚ ਲੱਗਾ ਸੀ।

ਭਾਰਤੀ ਉਦਯੋਗ ਸੰਗਠਨ (ਸੀ. ਆਈ. ਆਈ.) ਦੇ ਪ੍ਰਧਾਨ ਤੇ ਕੋਟਕ ਮਹਿੰਦਰਾ ਬੈਂਕ ਲਿਮਟਿਡ ਦੇ ਮੁੱਖ ਕਾਰਜਕਾਰੀ ਨੇ ਟਵੀਟ ਵਿਚ ਕਿਹਾ ਕਿ ਇਸ ਨਾਜ਼ੁਕ ਮੋੜ 'ਤੇ ਜਦੋਂ ਜਾਨਾਂ ਲਈ ਜੋਖਮ ਵੱਧ ਰਿਹਾ ਹੈ, ਸੀ. ਆਈ. ਆਈ. ਆਰਥਿਕ ਗਤੀਵਿਧੀਆਂ ਨੂੰ ਘਟਾਉਣ ਸਣੇ ਸਖ਼ਤ ਰਾਸ਼ਟਰੀ ਕਦਮਾਂ ਦੀ ਬੇਨਤੀ ਕਰਦਾ ਹੈ।

 

ਇਹ ਵੀ ਪੜ੍ਹੋ- ਵੱਡੀ ਰਾਹਤ! ਗੱਡੀ ਦੀ ਮਾਲਕੀ ਟਰਾਂਸਫਰ ਨਾਲ ਜੁੜੇ ਨਿਯਮਾਂ 'ਚ ਤਬਦੀਲੀ

ਸੀ. ਆਈ. ਆਈ. ਨੇ ਮੌਜੂਦਾ ਹਾਲਾਤ ਵਿਚ ਫੌਜ ਅਤੇ ਹੋਰ ਨੀਮ ਫੌਜੀ ਬਲਾਂ ਨਾਲ ਮਿਲ ਕੇ ਅਸਥਾਈ ਡਾਕਟਰੀ ਸਹੂਲਤਾਂ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ ਹੈ। ਸੇਵਾਮੁਕਤ ਡਾਕਟਰਾਂ ਅਤੇ ਨਰਸਾਂ ਅਤੇ ਪ੍ਰੀਖਿਆ ਨਤੀਜਿਆਂ ਦੀ ਉਡੀਕ ਕਰ ਰਹੇ ਸਿਖਿਆਰਥੀਆਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਗਈ ਹੈ। ਸੀ. ਆਈ. ਆਈ. ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹਨ, ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ। ਗੌਰਤਲਬ ਹੈ ਕਿ ਦੇਸ਼ ਵਿਚ ਰੋਜ਼ਾਨਾ ਰਿਕਾਰਡ ਗਿਣਤੀ ਵਿਚ ਕੋਰੋਨਾ ਮਾਮਲੇ ਆ ਰਹੇ ਹਨ। ਹਸਪਤਾਲਾਂ ਵਿਚ ਆਕਸਜੀਨ ਦੀ ਘਾਟਾ ਦੇ ਨਾਲ-ਨਾਲ ਆਈ. ਸੀ. ਯੂ. ਬੈੱਡਾਂ ਦੀ ਕਮੀ ਪੈ ਜਾਣ ਨਾਲ ਹਾਲਾਤ ਗੰਭੀਰ ਹਨ।

ਇਹ ਵੀ ਪੜ੍ਹੋ- ਇਨਕਮ ਟੈਕਸ ਨਿਯਮ, ਘਰ 'ਚ ਇਸ ਤੋਂ ਵੱਧ ਸੋਨਾ ਰੱਖਣਾ ਪੈ ਜਾਵੇਗਾ ਮਹਿੰਗਾ

► ਕੋਰੋਨਾ ਦੇ ਗੰਭੀਰ ਹਾਲਾਤ ਵਿਚ ਤੁਹਾਡੀ ਕੀ ਹੈ ਰਾਇ, ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News